ਕੌਮੀ ਜਾਂਚ ਏਜੰਸੀ NIA ਨੇ ਲੋਕ ਭਲਾਈ ਇਨਸਾਫ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ (Baldev Singh Sirsa),ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਸਮੇਤ 13 ਲੋਕਾਂ ਉੱਪਰ ਗੰਭੀਰ ਧਾਰਾਵਾਂ ਲਾ ਕੇ ਨੋਟਿਸ ਕੱਢਿਆ ਤੇ ਕੇਸ ਦਰਜ ਕੀਤੇ। ਇਨ੍ਹਾਂ ਸਾਰਿਆਂ ਖਿਲਾਫ਼ ਨਵੇਂ ਖੇਤੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਸਰਕਾਰ ਖਿਲਾਫ਼ ਭੜਕਾਊ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਸਮਾਜ ਵਿਚ ਬੇਚੈਨੀ ਫੈਲਾਉਣ ਦਾ ਦੋਸ਼ ਹੈ।
ਇਨ੍ਹਾਂ ਸਾਰਿਆਂ ਨੂੰ ਐਨਆਈਏ ਨੇ 17 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਐਨਆਈਏ ਦਾ ਮੰਨਣਾ ਹੈ ਕਿ ਗੈਰਕਾਨੂੰਨੀ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਦੇਸ਼ ਵਿਚ ਡਰ ਅਤੇ ਗੈਰਧਾਰਮਕ ਮਾਹੌਲ ਪੈਦਾ ਕਰਨ ਅਤੇ ਲੋਕਾਂ ਵਿਚ ਬੇਚੈਨੀ ਪੈਦਾ ਕਰਨ ਦੀ ਕਥਿਤ ਸਾਜਿਸ਼ ਕਰ ਰਿਹਾ ਹੈ।
ਜਿਨ੍ਹਾਂ ਲੋਕਾਂ ਨੂੰ ਐਨਆਈਏ ਨੇ ਨੋਟਿਸ ਭੇਜਿਆ ਹੈ ਉਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ : ਅੰਮ੍ਰਿਤਸਰ ਤੋਂ ਬਲਦੇਵ ਸਿੰਘ ਸਿਰਸਾ,ਪ੍ਰਧਾਨ ਲੋਕ ਭਲਾਈ ਇਨਸਾਫ਼ ਵੈਲਫੇਅਰ ਸੁਸਾਇਟੀ, ਪਟਿਆਲਾ ਤੋਂ ਪੱਤਰਕਾਰ ਬਲਤੇਜ ਪੰਨੂੰ,ਦੀਪ ਸਿੱਧੂ ਤੇ ਉਸਦੇ ਭਰਾ ਮਨਦੀਪ ਸਿੰਘ ਸਿੱਧੂ, ਅੰਮ੍ਰਿਤਸਰ ਤੋਂ ਪਰਮਜੀਤ ਸਿੰਘ ਅਕਾਲੀ, ਹੁਸ਼ਿਆਰਪੁਰ ਤੋਂ ਨੋਬਲਜੀਤ ਸਿੰਘ, ਲੁਧਿਆਣਾ ਤੋਂ ਜੰਗ ਸਿੰਘ, ਲੁਧਿਆਣਾ ਤੋਂ ਪਰਦੀਪ ਸਿੰਘ, ਬਰਨਾਲਾ ਤੋਂ ਸੁਰਿੰਦਰ ਸਿੰਘ ਠੀਕਰੀਵਾਲਾ, ਜਲੰਧਰ ਤੋਂ ਜਸਬੀਰ ਸਿੰਘ ਰੋਡੇ,ਅਮਰਕੋਟ ਤੋਂ ਪਲਵਿੰਦਰ ਸਿੰਘ, ਲੁਧਿਆਣਾ ਤੋਂ ਇੰਦਰਪਾਲ ਸਿੰਘ ਜੱਜ, ਅੰਮ੍ਰਿਤਸਰ ਤੋਂ ਰਣਜੀਤ ਸਿੰਘ ਦਮਦਮੀ ਟਕਸਾਲ, ਹੁਸ਼ਿਆਰਪੁਰ ਤੋਂ ਕਰਨੈਲ ਸਿੰਘ ਦਸੂਹਾ, ਸ੍ਰੀ ਮੁਕਤਸਰ ਸਾਹਿਬ ਤੋਂ ਪੱਤਰਕਾਰ ਜਸਵੀਰ ਸਿੰਘ ਹਨ।

