ਹਜ਼ਾਰਾਂ ਵਿਦਿਆਰਥੀਆ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੱਗੇ ਕੀਤਾ ਧਰਨਾ ਪ੍ਰਦਰਸ਼ਨ । ਯੂਨੀਵਰਸਿਟੀ ਨੇ ਇਮਤਿਹਾਨ ਕੀਤੇ ਮੁਲਤਵੀ

ਹਜ਼ਾਰਾਂ ਵਿਦਿਆਰਥੀਆ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੱਗੇ ਕੀਤਾ ਧਰਨਾ ਪ੍ਰਦਰਸ਼ਨ ।

ਯੂਨੀਵਰਸਿਟੀ ਨੇ ਇਮਤਿਹਾਨ ਕੀਤੇ ਮੁਲਤਵੀ

ਸਰਕਾਰੀ ਤੇ ਗ਼ੈਰ-ਸਰਕਾਰੀ ਕਾਲਜਾਂ ਦੀਆਂ ਚੱਲ ਰਹੇ ਮੌਜੂਦਾ ਤਮਾਮ ਇਮਤਿਹਾਨ ਮੁਲਤਵੀ ਕਰਨ ਦੇ ਨਾਲ-ਨਾਲ ਬਾਕੀ ਦੀਆਂ ਮੰਗਾਂ ਤੇ 18 ਜਨਵਰੀ ਸੋਮਵਾਰ ਤਕ ਗ਼ੌਰ ਕਰਨ ਤੇ ਤਮਾਮ ਕਾਲਜਾਂ ਦੇ ਪਿ੍ੰਸੀਪਲਾਂ ਦੇ ਨਾਲ ਇਸ ਮਾਮਲੇ ‘ਤੇ ਵ…

ਅੰਮਿ੍ਤਸਰ 🙁 IPT Bearu)ਬੀਤੇ ਕਈ ਦਿਨਾਂ ਤੋਂ ਆਫਲਾਈਨ ਪ੍ਰਰੀਖਿਆਵਾਂ, ਆਫਲਾਈਨ ਪ੍ਰਣਾਲੀ ਰਾਹੀਂ ਵਿਦਿਆਰਥੀਆਂ ਨੂੰ ਪੜ੍ਹਣ ਦਾ ਮੌਕਾ, ਆਫਲਾਈਨ ਪ੍ਰੀਖਿਆਵਾਂ ਦੀ ਸਮਾਂ ਸਾਰਨੀ ਵਿਚ ਵਾਧੇ ਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਏਬੀਵੀਪੀ ਤੇ ਸਟੂਡੈਂਟ ਸੰਘਰਸ਼ ਮੋਰਚੇ ਦੀਆਂ ਸੂਬਾ ਇਕਾਈਆਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਸਮੇਤ ਸੈਂਕੜੇ ਵਿਦਿਆਰਥੀਆਂ ਨੇ ਜੀਐੱਨਡੀਯੂ ਦੇ ਮੁੱਖ ਗੇਟ ਸਾਹਮਣੇ ਕਰੀਬ ਦੋ ਘੰਟੇ ਜੀਟੀ ਰੋਡ ਜਾਮ ਕਰ ਕੇ ਵਿਦਿਆਰਥੀਆ ਨੇ ਜੀਐੱਨਡੀਯੂ ਪ੍ਰਬੰਧਕਾਂ ਵਿਰੁੱਧ ਨਾਅਰੇ ਬੁਲੰਦ ਕਰਦਿਆਂ ਮੁੜ ਵੀਸੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨਾਲ ਮੁਲਾਕਾਤ ਕਰਨ ਲਈ ਸਮਾਂ ਮੰਗਿਆ। ਜੀਐੱਨਡੀਯੂ ਦੇ ਪੰਜਾਹ ਸਾਲਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਰੋਹ ਵਿਚ ਆਏ ਵਿਦਿਆਰਥੀਆਂ ਦਾ ਕੋਈ ਸਮੂਹ ਇਸ ਤਰ੍ਹਾਂ ਪੁਲਿਸ ਤੇ ਜੀਐੱਨਡੀਯੂ ਸੁਰੱਖਿਆ ਦਾ ਘੇਰਾ ਤੋੜ ਕੇ ਵੀਸੀ ਦਫ਼ਤਰ ਤਕ ਪੁੱਜਿਆ ਹੋਵੇ ਤੇ ਰੋਸ ਰੈਲੀ ਤੇ ਨਾਅਰੇ ਬੁਲੰਦ ਕਰ ਕੇ ਮੰਗਾਂ ਮਨਵਾਉਣ ਵਿਚ ਕਾਮਯਾਬ ਹੋਇਆ ਹੋਵੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧੀਨ ਆਉਂਦੇ ੧੦੬ ਕਾਲਜਾ
ਵਲੋ ਵਿਦਿਆਰਥੀਆ ਤਰਫੋ ਵਿਦਿਆਰਥੀ ਆਗੂ ਨਵਦੀਪ ਦਕੋਹਾ, ਕਮਲ ਕੁਮਾਰ , ਸ਼ਮਸ਼ੇਰ ਸਿੰਘ, ਦੀਪਕ ਬਾਲੀ , ਲਖਬੀਰ ਬਿਰਦੀ, ਕਰਨ ਸੱਭਰਵਾਲ, ਅਨਿਲ ਕੁਮਾਰ ਤੇ ਸ਼ੈਰੀ ਆਦਿ ਨਾਲ ਜਦੋਂ ਜੀਐੱਨਡੀਯੂ ਪ੍ਰਬੰਧਕ ਨੇ ਕੋਈ ਗੱਲਬਾਤ ਨਾ ਕੀਤੀ ਤਾਂ ਦੁਪਹਿਰ ਦੋ ਵਜੇ ਦੇ ਕਰੀਬ ਤਮਾਮ ਵਿਦਿਆਰਥੀਆਂ ਨੇ ਪੁਲਿਸ ਤੇ ਜੀਐੱਨਡੀਯੂ ਸੁਰੱਖਿਆ ਵਿਭਾਗ ਦਾ ਘੇਰਾ ਤੋੜ ਕੇ ਵੀਸੀ ਦਫ਼ਤਰ ਸਾਹਮਣੇ ਪਹੁੰਚ ਕੇ ਜੀਐੱਨਡੀਯੂ ਪ੍ਰਬੰਧਕਾਂ ਤੇ ਸੂਬਾ ਸਰਕਾਰ ਖਿਲਾਫ ਨਾਅਰੇ ਬੁਲੰਦ ਕੀਤੇ । ਇਸ ਪਿੱਛੋਂ ਵੀਸੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੀਆਂ ਹਦਾਇਤਾਂ ‘ਤੇ ਰਜਿਸਟਰਾਰ ਪ੍ਰੋ. ਡਾ. ਕੇਐੱਸ ਕਾਹਲੋਂ, ਡੀਨ ਸਟੂਡੈਂਟ ਵੈਲਫੇਅਰ ਪ੍ਰੋ. ਡਾ. ਹਰਦੀਪ ਸਿੰਘ, ਡੀਨ ਅਕੈਡਮਿਕ ਪ੍ਰੋ. ਡਾ. ਐੱਸਐੱਸ ਬਹਿਲ, ਕੰਟ੍ਰੋਲਰ ਪ੍ਰੀਖਿਆਵਾਂ ਪ੍ਰੋ. ਡਾ. ਮਨੋਜ ਕੁਮਾਰ ਨੇ ਦਫਤਰ ਡੀਨ ਸਟੂਡੈਂਟ ਵੈਲਫੇਅਰ ਵਿਚ ਵਿਦਿਆਰਥੀ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਜੀਐੱਨਡੀਯੂ ਦੇ ਅਧਿਕਾਰਤ ਖੇਤਰ ਵਿਚ ਆਉਂਦੇ ਸਰਕਾਰੀ ਤੇ ਗ਼ੈਰ-ਸਰਕਾਰੀ ਕਾਲਜਾਂ ਦੀਆਂ ਚੱਲ ਰਹੇ ਮੌਜੂਦਾ ਤਮਾਮ ਇਮਤਿਹਾਨ ਮੁਲਤਵੀ ਕਰਨ ਦੇ ਨਾਲ-ਨਾਲ ਬਾਕੀ ਦੀਆਂ ਮੰਗਾਂ ਤੇ 18 ਜਨਵਰੀ ਸੋਮਵਾਰ ਤਕ ਗ਼ੌਰ ਕਰਨ ਤੇ ਤਮਾਮ ਕਾਲਜਾਂ ਦੇ ਪਿ੍ੰਸੀਪਲਾਂ ਦੇ ਨਾਲ ਇਸ ਮਾਮਲੇ ‘ਤੇ ਵਿਚਾਰ-ਵਟਾਂਦਰਾ ਕਰਨ ਦੀ ਗੱਲ ਆਖੀ ਹੈ।

ਜ਼ਿਕਰਯੋਗ ਹੈ ਕਿ ਵਿਦਿਆਰਥੀ ਕੌਮੀ ਸਿੱਖਿਆ ਨੀਤੀ ਤਹਿਤ ਪ੍ਰੀਖਿਆਵਾਂ ਕਰਵਾਏ ਜਾਣ ਦੀ ਮੰਗ ਕਰ ਰਹੇ ਹਨ। ਵਿਦਿਆਰਥੀਆਂ ਨੇ ਤਰਕ ਦਿੱਤਾ ਹੈ ਕਿ ਪੀਟੀਯੂ ਜਲੰਧਰ, ਪੀਯੂ ਚੰਡੀਗੜ੍ਹ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਨਾਲਾਈਨ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ ਤਾਂ ਜੀਐੱਨਡੀਯੂ ਉਸ ਪ੍ਰਣਾਲੀ ਦੀ ਵਰਤੋਂ ਤੋਂ ਕਿਉਂ ਕੰਨੀ ਕਤਰਾ ਰਹੀ ਹੈ? ਵਿਦਿਆਰਥੀਆਂ ਨੇ ‘ਆਫਲਾਈਨ ਪ੍ਰੀਖਿਆ ਪ੍ਰਣਾਲੀ ਰੱਦ ਕਰੋਂ’ ਤੇ ‘ਆਨਲਾਈਨ ਪ੍ਰਰੀਖਿਆ’ ਲਾਗੂ ਕਰੋ ਦੇ ਨਾਅਰੇ ਬੁਲੰਦ ਕੀਤੇ। ਇਸ ਮੌਕੇ ਰਾਜਕਰਨ ਸਿੰਘ ( ਏ ਬੀ ਵੀ ਪੀ ) , ਅਦਿੱਤਯ ਤਕੀਆਰ , ਮਨਮੀਤ ਕੌਰ ਵਿਰਕ, ਪਲਵੀ ਸਲਵਾਨ, ਅਮਿਤ, ਪਲਵੀ, ਰਿਧਿਮਾ, ਰੋਹਿਤ ਭਲਵਾਨ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *