ਧੀਆਂ ਦੀ ਲੋਹੜੀ
ਧੀਆਂ ਪੁੱਤ ਬਰਾਬਰ
ਇਹ ਜਮਾਨਾ ਆਖਦਾ
ਪਰ ਕਰਦਾ ਏ ਫ਼ਰਕ
ਮੈਨੂੰ ਇਉ ਕਿਉ ਜਾਪਦਾ
ਕਦੇ ਵੀ ਪਾਈਏ ਨਾ
ਧੀਆਂ ਲਈ ਮੱਥੇ ਉਤੇ ਤਿਉੜੀਆਂ
ਆਉ ਆਪਾ ਰਲ਼ ਵੰਡੀਏ ਧੀਆਂ ਦੀਆਂ ਲੋਹੜੀਆਂ।
ਮਾਪੇ ਰਹਿਣ ਸਦਾ ਸੁਖੀ ਵੱਸਦੇ
ਧੀਆਂ ਮੰਗਣ ਇਹ ਦੁਆਵਾਂ
ਨਾ ਲੱਗਣ ਇਹਨਾਂ ਨੂੰ ਤੱਤੀਆਂ ਹਵਾਵਾਂ
ਰੱਬਾ ਰਹਿਣ ਸਦਾ ਸਦਾ ਵੱਸਦੀਆ
ਵੀਰਾ ਦੀਆ ਜੋੜੀਆ
ਆਓ ਆਪਾਂ ਰਲ਼ ਵੰਡੀਏ ਧੀਆਂ ਦੀਆਂ ਲੋਹੜੀਆਂ।
ਧੀਆਂ ਕਿਹੜਾ ਪੁੱਤਰਾ ਤੋ ਵੱਧ ਖਾਂਦੀਆਂ
ਧੀਆਂ ਤਾਂ ਮਾਪਿਆਂ ਤੋਂ ਸਦਾ ਵਾਰੇ ਵਾਰੇ ਜਾਂਦੀਆਂ
ਇਹਨਾਂ ਮਾਪਿਆਂ ਦੀਆ ਦਿੱਤੀਆ ਸਲਾਹਾਂ ਕਦੇ ਵੀ ਨਾ ਮੋੜੀਆਂ
ਆਓ ਆਪਾਂ ਰਲ਼ ਵੰਡੀਏ ਧੀਆਂ ਦੀਆਂ ਲੋਹੜੀਆਂ।
ਮਾਪੇ ਜਿੱਥੇ ਕਹਿਣ ਉਥੇ ਖੜ ਜਾਂਦੀਆਂ
ਨਾ ਵੀਰਾ ਵਿੱਚ ਕਦੇ ਵੰਡੀਆ ਪਵਾਉਦੀਆ
ਵੀਰਾਂ ਤੇ ਆਵੇ ਜੇ ਕੋਈ ਬਿਪਤਾ
ਕੰਮ ਕਰ ਵਿੱਚ ਛੱਡ
ਝੱਟ ਮਾਪਿਆਂ ਦੇ ਕੋਲ ਬਹੁੜੀਆਂ
ਆਓ ਆਪਾਂ ਰਲ਼ ਵੰਡੀਏ ਧੀਆਂ ਦੀਆਂ ਲੋਹੜੀਆਂ
ਆਓ ਆਪਾਂ ਰਲ਼ ਵੰਡੀਏ ਧੀਆਂ ਦੀਆਂ ਲੋਹੜੀਆਂ।
ਧੀਆਂ ਦੀ ਲੋਹੜੀ ਨੂੰ ਸਮਰਪਿਤ ਮੇਰੀ ਕਲਮ ✍️
ਮੋਨਿਕਾ ਲਿਖਾਰੀ।

