ਰਾਸ਼ਟਰੀ-ਮਹਿਲਾ ਕਾਵਿ-ਮੰਚ ‘ਅੰਮ੍ਰਿਤਸਰ ’ ਇਕਾਈ ਵੱਲੋਂ ਆੱਨ-ਲਾਈਨ ਕਵੀ ਦਰਬਾਰ।

ਰਾਸ਼ਟਰੀ-ਮਹਿਲਾ ਕਾਵਿ-ਮੰਚ ‘ਅੰਮ੍ਰਿਤਸਰ ’ ਇਕਾਈ ਵੱਲੋਂ ਆੱਨ-ਲਾਈਨ ਕਵੀ ਦਰਬਾਰ।

ਗਗਨਦੀਪ ਕੌਰ ਧਾਲੀਵਾਲ ਝਲੂਰ (ਬਰਨਾਲਾ) -ਅੱਜ ਮਿਤੀ 11.01.2021 ਨੂੰ ਰਾਸ਼ਟਰੀ ਮਹਿਲਾ ਕਾਵਿ ਮੰਚ ਦੀ ਅੰਮ੍ਰਿਤਸਰ ਇਕਾਈ ਦਾ ਕਵੀ ਦਰਬਾਰ ਡਾ: ਪੂਨਮ ਗੁਪਤ (ਅਧਿਅਕਸ਼ ਮਹਿਲਾ ਕਾਵਿ ਮੰਚ ਪੰਜਾਬ ਇਕਾਈ) ਜੀ ਦੀ ਰਹਿਨੁਮਾਈ ਹੇਠ ਅੰਮ੍ਰਿਤਸਰ ਦੀ ਪੂਰੀ ਟੀਮ ਵੱਲੋਂ ਜ਼ੂਮ ਐਪ ਰਾਹੀਂ ਆਯੋਜਿਤ ਕੀਤਾ ਗਿਆ। ਗਗਨਦੀਪ ਧਾਲੀਵਾਲ ਜਨਰਲ ਸਕੱਤਰ ਪੰਜਾਬ ਮਹਿਲਾ ਇਕਾਈ ਮੰਚ, ਅੰਮ੍ਰਿਤਸਰ ਮਹਿਲਾ ਮੰਚ ਇਕਾਈ ਜ਼ਿਲ੍ਹਾ ਪ੍ਰਧਾਨ ਨਿਰਮਲ ਕੋਟਲਾ, ਉੱਪ ਪ੍ਰਧਾਨ- ਗੁਰਜੀਤ ਕੌਰ ਅਜਨਾਲਾ, ਜਨਰਲ ਸਕੱਤਰ ਜਸਵਿੰਦਰ ਕੌਰ ਤੇ ਸਕੱਤਰ ਮਨਦੀਪ ਕੌਰ ਰਤਨ ਜੀ ਨੇ ਵਿਸ਼ੇਸ਼ ਭੂਮਿਕਾ ਨਿਭਾਈ।ਮੰਚ ਸੰਚਾਲਕ ਦੀ ਭੂਮਿਕਾ ਰਾਜਵਿੰਦਰ ਕੌਰ ਢਿੱਲੋਂ ਵੱਲੋਂ ਨਿਭਾਈ ਗਈ।ਇਸ ਪ੍ਰੋਗਰਾਮ ਵਿਚ ਡਾ: ਪੂਨਮ ਗੁਪਤ ਜੀ, ਗਗਨਦੀਪ ਧਾਲੀਵਾਲ,ਨਿਰਮਲ ਕੌਰ ਕੋਟਲਾ,ਗੁਰਜੀਤ ਕੌਰ ਅਜਨਾਲਾ, ਜਸਵਿੰਦਰ ਕੌਰ,ਮਨਦੀਪ ਕੌਰ ਰਤਨ,ਰਾਜਵਿੰਦਰ ਕੌਰ ਢਿੱਲੋਂ, ਰਣਜੀਤ ਕੌਰ ਬਾਜਵਾ,ਪ੍ਰੀਤ ਕੌਰ ਰਿਆੜ,ਹਰਜਿੰਦਰਪਾਲ ਕੌਰ ਕੰਗ, ਮਨਜੋਤ ਪਾਲ ਕੌਰ, ਹਰਵਿੰਦਰ ਕੌਰ ਗਰੇਵਾਲ ਜੀ ਨੇ ਸਮਾਜ ਦੇ ਵੱਖ ਵੱਖ ਵਿਸ਼ਿਆਂ ਤੇ ਆਪਣੇ ਮਨ ਦੇ ਭਾਵਾਂ ਨੂੰ ਨਿਵੇਕਲੇ ਢੰਗ ਨਾਲ ਸਭ ਦੇ ਰੂ- ਬ – ਰੂ ਕੀਤਾ।

ਵੱਖ ਵੱਖ ਅੰਦਾਜ਼ ਨਾਲ ਬੋਲੀਆਂ ਗਈਆਂ ਕਵਿਤਾਵਾਂ ਕਾਬਲੇ ਤਾਰੀਫ਼ ਸਨ।ਸਮੁੱਚੇ ਰੂਪ ਵਿੱਚ ਕਵੀ ਦਰਬਾਰ ਸਫਲਤਾ ਦੀਆਂ ਸਿਖਰਾਂ ਛੂੰਹਦਾ ਹੋਇਆ ਤੇ ਆਪਣੇ ਮਕਸਦ ਦੀ ਸਾਰਥਕਤਾ ਨੂੰ ਪੂਰਦਾ ਹੋਇਆ ਨੇਪਰੇ ਚੜ੍ਹਿਆ।

Leave a Reply

Your email address will not be published. Required fields are marked *