ਜਦੋਂ ਵੀ ਕੋਈ ਬਲਾਤਕਾਰ ਦੀ ਘਟਨਾ ਬਾਰੇ ਸੁਣਦੀ ਹਾਂ
ਕਸਮ ਨਾਲ ਰੂਹ ਕੰਬ ਜਾਂਦੀ ਏ,
ਅੱਖਾਂ ਚੋਂ ਅੱਥਰੂ ਨਹੀਂ ਰੁਕਦੇ,
ਖਬਰ ਤਾਂ ਸਿਰਫ ਇੱਕ ਵਾਰ ਸੁਣਦੀ ਹਾਂ ਮੈਂ,
ਭਰੇ ਮਨ ਨਾਲ ਉੱਠ ਟੀ ਵੀ ਬੰਦ ਕਰ ਦਿੰਦੀ ਹਾਂ,
ਪਰ ਕਈ ਮਹਿਨੀਆਂ ਤਕ ਉਸ ਕੁੜੀ ਦੀ ਤਕਲੀਫ ਉਸਦੀ ਬੇਬਸੀ ਮਹਿਸੂਸ ਹੁੰਦੀ ਰਹਿੰਦੀ ਏ,
ਖੁਦ ਨੂੰ ਸ਼ੀਸ਼ੇ ਵਿੱਚ ਦੇਖ ਕੇ ਖੁਦ ਨਾਲ ਨਫਰਤ ਹੋਣ ਲਗ ਜਾਂਦੀ ਹੈ,
ਔਰਤ ਦਾ ਸਰੀਰ ਕੁਝ ਹੈਵਾਨਾਂ ਲਈ ਇੰਨਾਂ ਫਾਲਤੂ ਹੁੰਦਾ ਹੈ
ਜੋ ਇਸ ਕਦਰ ਉਨਾਂ ਦੇ ਸਰੀਰਾਂ ਨੂੰ ਤੋੜੀਆ ਮਰੋੜਿਆ ਜਾਂਦਾ ਏ,
ਹਵਸ ਮੁੱਕਣ ਤੋਂ ਬਾਅਦ ਉਸਦੀ ਇੰਨੀ ਦੁਰਦਸ਼ਾ ਕਰ ਦਿੱਤੀ ਜਾਂਦੀ ਹੈ ਕਿ ਲੋਕਾਈ ਸ਼ਰਮਸਾਰ ਹੋ ਜਾਂਦੀ ਹੈ,
ਮੈਂ ਬਹੁਤ ਲੰਬੇ ਸਮੇਂ ਤੱਕ ਉਨਾਂ ਕੁੜੀਆਂ ਦੀਆਂ ਉਸ ਸਮੇਂ ਦੀਆਂ ਚੀਖਾਂ ਸੁਣ ਪਾਉਂਦੀ ਹਾਂ,
ਹਰ ਔਰਤ ਨੂੰ, ਹਰ ਮਾਂ ਨੂੰ, ਹਰ ਭੈਣ ਨੂੰ, ਹਰ ਪਤਨੀ ਨੂੰ, ਹਰ ਧੀ ਨੂੰ
ਬੀੜਾ ਆਪਣੇ ਆਪ ਤੇ ਚੁੱਕਣਾ ਪੈਣਾ ਹੁਣ,
ਇਹ ਦਰਿੰਦੇ ਇਹ ਹੈਵਾਨ ਸਾਡੇ ਘਰਾਂ ਵਿੱਚੋਂ ਹੀ ਨਿਕਲ ਕੇ ਆ ਰਹੇ ਨੇ,
ਇੰਨਾਂ ਨੂੰ ਅਸੀਂ ਜਾਣਦੀਆਂ ਹਾਂ
ਇਹ ਕਿਸ ਹੱਦ ਤੱਕ ਗਿਰ ਸਕਦੇ ਨੇ,
ਇੰਨਾਂ ਨੂੰ ਠਲ ਘਰ ਵਿੱਚ ਹੀ ਪਾਉਣੀ ਪੈਣੀ ਏ,
ਹਿੰਮਤ ਕਰੋ ਅਵਾਜ਼ ਚੁੱਕੋ,
ਆਪਣੇ ਬੰਦਿਆਂ ਤੇ, ਆਪਣੇ ਮੁੰਡਿਆਂ ਤੇ ਅੱਖ ਕਰੜੀ ਕਰੋ,
ਉਨਾਂ ਨੂੰ ਸਮੇਂ ਸਮੇਂ ਤੇ ਟੋਕੋ,
ਪਰਵਰਿਸ਼ ਵਿੱਚ ਧੀਆਂ ਨੂੰ ਸਤਿਕਾਰ ਦੇਣ ਦੀ ਮੰਗ ਕਰੋ, 
ਕਨੂੰਨ ਦਾ ਡਰ ਨਹੀਂ ਇੰਨਾਂ ਨੂੰ
ਸ਼ਾਇਦ ਆਪਣੇ ਘਰ ਦੀਆਂ ਔਰਤਾਂ ਦੀ ਸ਼ਰਮ ਸਦਕਾ ਹੀ
ਇਹ ਹੈਵਾਨਿਯਤ ਕਰਣੀ ਛੱਡ ਦੇਣ,
ਫੁੱਲਾਂ ਜਿਹੀਆਂ ਧੀਆਂ ਦੀਆਂ ਬੇਕਦਰੀ ਕਰਣੀ ਛੱਡ ਦੇਣ……….
Writer Rachhpinder Gill

