ਦਿੱਲ ਦਾ ਵਿਹੜਾ
ਦਿੱਲ ਦਾ ਵਿਹੜਾ ਰੱਖੀ ਖਾਲੀ, ਸੋਚਾਂ ਵਿੱਚ ਭੱਲਕੇ ਆਵਾਂਗੀ,
ਇਸ਼ਕੇ ਵਾਲੀ ਪੀੜ੍ਹੀ ਡਾਹ ਕੇ, ਤੈਨੂੰ ਕੋਲ ਬਿਠਾਵਾਂ ਗੀ।
ਰੱਬ ਦਾ ਰੂਪ ਹੈ ਤੂੰ ਸੱਜਣਾਂ, ਤੇਰੇ ਤੋ ਸਦਕੇ ਜਾਵਾਂਗੀ,
ਸੱਤ ਦਰਵਾਜ਼ੇ ਪਹਿਰਾ ਵਾਲੇ, ਖੋਲ ਤੇਰੇ ਤੱਕ ਆਵਾਂਗੀ।
ਹੀਰ ਸੱਜਣਾਂ ਵੇਂ ਗਾਵੀ ਤੂੰ, ਮੈਂ ਮਿਰਜ਼ੇ ਦੀ ਹੇਕ ਸੁਣਾਵਾਂ ਗੀ,
ਚੋਰੀ- ਚੋਰੀ ਕੁੱਟ ਕੇ ਚੂਰੀ, ਤੇਰੇ ਖਾਤਰ ਲਿਆਵਾਂ ਗੀ।
ਤੇਰੇ ਸਾਹਾਂ… ਦੇ ਲਾਗੇ ਬਹਿ, ਸਾਹਾਂ ‘ਚ’ ਰੱਲ ਜਾਵਾਂ ਗੀ,
ਪਾ ਕੇ ਪ੍ਰੀਤ ਮੁਹੱਬਤ ਵਾਲੀ, ਦੁਨੀਆਂ ਨੂੰ ਭੁੱਲ ਜਾਵਾਂਗੀ।
ਦਿੱਲ ਦਾ ਵਿਹੜਾ ਰੱਖੀ ਖਾਲੀ, ਸੋਚਾਂ ਵਿੱਚ ਭੱਲਕੇ ਆਵਾਂਗੀ,
ਇਸ਼ਕੇ ਵਾਲੀ ਪੀੜ੍ਹੀ ਡਾਹ ਕੇ, ਤੈਨੂੰ ਕੋਲ ਬਿਠਾਵਾਂ ਗੀ।
ਕੁਲਵਿੰਦਰ ਕੌਰ ਸੈਣੀ ✍