ਗਗਨਦੀਪ ਧਾਲੀਵਾਲ (ਬਰਨਾਲਾ)-ਰਾਸ਼ਟਰੀ ਮਹਿਲਾ ਕਾਵਿ-ਮੰਚ ਪੰਜਾਬ ਜਿਲਾ ‘ਸੰਗਰੂਰ’ ਇਕਾਈ ਵੱਲੋਂ ਮਿਤੀ 10 ਜਨਵਰੀ ਨੂੰ ਯੂਮ ਐਪ ਤੇ ਆੱਨ-ਲਾਈਨ ਕਵੀ ਦਰਬਾਰ ਕਰਵਾਇਆ ਗਿਆ। ਇਹ ਪ੍ਰੋਗਰਾਮ ਜਨਰਲ ਸਕੱਤਰ ਪੰਜਾਬ ਗਗਨਦੀਪ ਧਾਲੀਵਾਲ ਤੇ ਸੰਗਰੂਰ ਜਿਲਾ ਉਪ-ਪ੍ਰਧਾਨ ‘ਗੁਲਾਫਸਾ ਬੇਗਮ’ਦੀ ਪ੍ਰਧਾਨਗੀ ਹੇਠ ਹੋਇਆ।ਇਸ ਵਿੱਚ ਮੰਚ-ਸੰਚਾਲਕ ਦੀ ਭੂਮਿਕਾ ‘ਗੁਲਾਫਸਾ ਬੇਗਮ’ ਵੱਲੋਂ ਨਿਭਾਈ ਗਈ। ਜਨਰਲ ਸਕੱਤਰ ਗਗਨਦੀਪ ਧਾਲੀਵਾਲ ਮੌਕੇ ਤੇ ਮੌਜੂਦ ਰਹੇ।
ਇਸ ਵਿੱਚ ਸ਼ਿਰਕਤ ਕਰਨ ਵਾਲੀਆਂ ਕਵਿੱਤਰੀਆਂ ਦੇ ਨਾਂ- ਅਮਰਜੀਤ ਕੌਰ ਮੋਰਿੰਡਾ, ਨਿਰਮਲਾ ਗਰਗ ਪਟਿਆਲਾ, ਕੋਮਲ ਸਿੱਧੂ, ਵੀਰਪਾਲ ਕੌਰ ਕਮਲ, ਕੰਵਲਜੀਤ ਕੌਰ, ਪ੍ਰਭ ਲਿਖਾਰੀ, ਜਸਵਿੰਦਰ ਕੌਰ ਜੱਸੀ, ਅਮਨਦੀਪ ਕੌਰ ਜੋਗਾ, ਪ੍ਰੀਤ ਕੌਰ ਰਿਆੜ, ਮੋਨਿਕਾ ਰਾਣੀ, ਰਾਜਿੰਦਰ ਰਾਣੀ ਗੰਢੂਆਂ, ਮਨਪ੍ਰੀਤ ਕੌਰ ਉਗਰਾਹਾਂ, ਸਿਮਰਨਜੀਤ ਕੌਰ ਸਿਮਰ, ਸੰਦੀਪ ਰਾਣੀ ਨੇ ਭਾਗ ਲਿਆ। ਸਾਰੀਆਂ ਲੇਖਿਕਾਵਾਂ ਨੇ ਆਪੋ-ਆਪਣੇ ਅੰਦਾਜ਼ ਨਾਲ ਇਤਿਹਾਸਕ, ਸਮਾਜਿਕ, ਆਰਥਿਕ ਅਤੇ ਹੋਰ ਅਜੋਕੇ ਮਸਲਿਆਂ ਉੱਪਰ ਚਰਚਾ ਕੀਤੀ ਅਤੇ ਆਪਣੀਆਂ ਲਿਖਤਾਂ ਰਾਹੀਂ ਆਪਣੀ ਗੰਭੀਰ-ਚਿੰਤਕ-ਹੋਂਦ ਦਾ ਸਬੂਤ ਦਿੱਤਾ।
ਇਹ ਮਹਿਲਾ ਕਾਵਿ ਮੰਚ ਜਿਆਦਾ ਅਜੋਕੇ ਮਸਲੇ ਦਿੱਲੀ ਅਤੇ ਕਿਰਸਾਨਾਂ ਨੂੰ ਸਮਰਪਤਿ ਸੀ। ਪ੍ਰੋਗਰਾਮ ਦੇ ਅੰਤ ਵਿੱਚ ਜਨਰਲ ਸਕੱਤਰ ਗਗਨਦੀਪ ਧਾਲੀਵਾਲ ਤੇ ਗੁਲਾਫਸਾ ਬੇਗਮ ਨੇ ਸਭ ਦਾ ਧੰਨਵਾਦ ਕਰਦੇ ਹੋਏ ਅੱਗੇ ਤੋਂ ਵੀ ਸਮਾਜਿਕ ਮੁੱਦਿਆਂ ਉੱਪਰ ਚਰਚਾ ਕਰਨ ਵਾਲੇ ਇਹਨਾਂ ਪ੍ਰੋਗਰਾਮਾਂ ਵਿੱਚ ਹਾਜ਼ਰੀ ਭਰਨ ਲਈ ਕਿਹਾ।

