ਮਾਂ ਮੈਂ ਚੇਤੇ ਕਰਕੇ ਰੋ ਪੈਂਦਾ ਹਾਂ,
ਤੇਰੀਆਂ ਪਾਈਆਂ ਬਾਤਾਂ ਨੂੰ।
ਮਾਂ ਮੈਂ ਚੇਤੇ ਕਰਕੇ ਰੋ ਪੈਂਦਾ ਹਾਂ………
ਮੇਰੀ ਜ਼ਿੰਦਗੀ ਦੀ ਬਖਸ਼ਣਹਾਰੀ ਤੂੰ,
ਮੈਨੂੰ ਮੇਰੀ ਜਾਨੋਂ ਪਿਆਰੀ ਤੂੰ।
ਹੰਝੂ ਆਉਂਦੇ ਚੇਤੇ ਕਰ ਖੁੱਸੀਆ ਸੌਗਾਤਾਂ ਨੂੰ।
ਮਾਂ ਮੈਂ ਚੇਤੇ ਕਰਕੇ ਰੋ ਪੈਂਦਾ ਹਾਂ………
ਤੇਰੇ ਬਾਝੋਂ ਜ਼ਿੰਦਗੀ ਘੁੱਪ ਹਨ੍ਹੇਰਾ ਹੋਈ,
ਤੇਰੀ ਬੁੱਕਲ ਬਾਝੋਂ ਕਿਤੇ ਮਿਲੇ ਨਾ ਢੋਈ।
ਲੋਰੀਆਂ ਬਿਨ੍ਹ ਸੁੰਨੀਆਂ ਹੋਈਆਂ ਰਾਤਾਂ ਨੂੰ।
ਮਾਂ ਮੈਂ ਚੇਤੇ ਕਰਕੇ ਰੋ ਪੈਂਦਾ ਹਾਂ………
ਜਾਂਦੀ ਵਾਰ ਸਿਰ ਮੇਰੇ ‘ਤੇ ਤੂੰ ਹੱਥ ਨਾ ਧਰਿਆ,
ਦਰਦ ਤੇਰੇ ਵਿਛੋੜੇ ਦਾ ਮੈਥੋਂ ਗਿਆ ਨਾ ਜ਼ਰਿਆ।
ਤੇਰੇ ਬਾਝੋਂ ਕੌਣ ਸਮਝੇ ਹੁਣ ਮੇਰੇ ਹਾਲਾਤਾਂ ਨੂੰ।
ਮਾਂ ਮੈਂ ਚੇਤੇ ਕਰਕੇ ਰੋ ਪੈਂਦਾ ਹਾਂ………..
ਤੇਰੇ ਹੁੰਦਿਆਂ ਕੋਈ ਫ਼ਿਕਰ ਨਹੀਂ ਸੀ,
ਦੁੱਖ ਦਰਦਾਂ ਦਾ ਕਿਧਰੇ ਜ਼ਿਕਰ ਨਹੀਂ ਸੀ।
ਹੁਣ ਕੱਚੀ ਨੀਂਦੇ ਉੱਠਦਾ ਮੀਤ ਤੇਰਾ ਪ੍ਰਭਾਤਾ ਨੂੰ।
ਮਾਂ ਮੈਂ ਚੇਤੇ ਕਰਕੇ ਰੋ ਪੈਂਦਾ ਹਾਂ,
ਤੇਰੀਆਂ ਪਾਈਆਂ ਬਾਤਾਂ ਨੂੰ।
ਮਾਂ ਮੈਂ ਚੇਤੇ ਕਰਕੇ ਰੋ ਪੈਂਦਾ ਹਾਂ………..
# ਮੀਤ ਫੁੱਲੋ ਮਿੱਠੀ
96466-35361