ਆਰ – ਆਰ ਰੇਡੀਓ ਤੇ ਗੂੰਜ ਰਹੀ ਹੈ ਮਿੱਠੀ ਅਵਾਜ਼ – ਕਰਮਜੀਤ ਦਿਉਣ ਐਲਨਾਬਾਦ

ਆਰ – ਆਰ ਰੇਡੀਓ ਤੇ ਗੂੰਜ ਰਹੀ ਹੈ ਮਿੱਠੀ ਅਵਾਜ਼ – ਕਰਮਜੀਤ ਦਿਉਣ ਐਲਨਾਬਾਦ

ਕਰਮਜੀਤ ਦਾ ਜਨਮ ਪਿੰਡ ਦਿਉਣ ( ਬਠਿੰਡਾ ) ਵਿਖੇ ਪਿਤਾ ਸਵ:ਬਾਬੂ ਰਾਮ ਦੇ ਘਰ ਮਾਤਾ ਨਛੱਤਰ ਕੌਰ ਦੀ ਕੁੱਖੋਂ ਹੋਇਆ । ਬਚਪਨ ‘ਚ ਭਾਵੇਂ ਕਰਮਜੀਤ ਨੂੰ ਸਕੂਲ ਜਾਣ ਦਾ ਭੋਰਾ ਚਾਅ ਨੀ ਸੀ ਕਿਉਂਕਿ ਉਹਨੂੰ ਸਰਕਾਰੀ ਸਕੂਲ ‘ਚ ਬੱਚਿਆਂ ਦੇ ਲੱਗਦੇ ਟੀਕਿਆਂ ਦਾ ਡਰ ਸੀ । ਪਿੰਡ ‘ਚ ਹੀ ਪ੍ਰਾਈਵੇਟ ਸਕੂਲ ‘ਚ ਪੜਨ ਲੱਗੀ ਕਰਮਜੀਤ ਨੇ ਮੁੜ ਪਿੱਛੇ ਨਾ ਦੇਖਿਆ , ਨਾਲ ਹੀ ਰੇਡੀਓ ਸੁਣਨ ਤੇ ਕਵਿਤਾ ਲਿਖਣ ਦੀ ਚੇਟਕ ਲੱਗ ਗਈ। ਫਿਰ ਬਾਰਵੀਂ ਤੋਂ ਬਾਅਦ ਵਿਆਹ ਹੋ ਜਾਣ ਪਿੱਛੋਂ ਗ੍ਰਹਿਸਥੀ ਜੀਵਨ ਦੀ ਜ਼ਿੰਮੇਵਾਰੀ ਸੰਭਾਲਦਿਆਂ ਲਿਖਣ ਦਾ ਸਫ਼ਰ ਵੀ ਜ਼ਾਰੀ ਰਿਹਾ ਜਦੋਂ ਬੇਟਾ ਬੇਟੀ ਸਕੂਲ ਜਾਣ ਲੱਗੇ ਤਾਂ ਕਰਮਜੀਤ ਨੇ ਅੱਗੇ ਪੜਾਈ ਕਰਨ ਦੀ ਸੋਚੀ । ਬੀ.ਏ, ਬੀ .ਐਡ, ਐਮ .ਏ (ਪੰਜਾਬੀ) ਕੀਤੀ ਤੇ ਨਾਲ ਹੀ ਪ੍ਰਾਈਵੇਟ ਪੰਜਾਬੀ ਲੈਕਚਰਾਰ ਲੱਗ ਗਈ । ਜੀਵਨਸਾਥੀ ਦੇ ਭਰਪੂਰ ਸਾਥ ਨਾਲ ਇੱਕ ਕਾਵਿ -ਸੰਗ੍ਰਿਹ” ਚਿੜੀਆਂ ਦੀ ਚਹਿਕ” ਗੀਤ ਸੰਗ੍ਰਹਿ ” ਪਿਆਜ਼ੀ ਚੁੰਨੀ ” ਅਤੇ ਚਾਰ ਸਿੰਗਲ ਟਰੈਕ ਆ ਗਏ ਹਨ । ਜੋ ਜ਼ੈਲਾ ਸ਼ੇਖੂਪੁਰੀਆ, ਸਿੰਘ ਹਰਮੀਤ ਅਤੇ ਅਮਨ ਗਿੱਲ ਨੇ ਗਾਏ ਹਨ।
2017 ‘ਚ ਭਾਪਾ ਜੀ ਤੇ ਭਤੀਜੇ ਦੇ ਤੁਰ ਜਾਣ ਨਾਲ ਕਰਮਜੀਤ ਨੂੰ ਗਹਿਰਾ ਸਦਮਾ ਲੱਗਾ ਪਰ ਛੇਤੀ ਹੀ ਆਪਣੇ ਆਪ ਨੂੰ ਮਜ਼ਬੂਤ ਕਰਕੇ ਫਿਰ ਕਲਮ ਫੜ ਲਈ । ਕੋਈ ਵੀ ਕਲਾ, ਰੰਗ ਰੂਪ, ਗੱਲ ਕਰਨ ਦਾ ਢੰਗ ਇੱਕ ਸਾਥ ਕਿਸੇ ਵਿਰਲੇ ਦੇ ਹਿੱਸੇ ਹੀ ਹੁੰਦਾ ਹੈ ਜੇ ਉਹ ਸ਼ਖਸ ਖੂਬਸੂਰਤੀ ਦੇ ਨਾਲ- ਨਾਲ ਆਪਣੇ ਕੰਮ ਪ੍ਰਤੀ ਮਿਹਨਤ ਤੇ ਸਮਰਪਣ ਰੱਖਦਾ ਹੋਵੇ ਤਾਂ ਇਹ ਗੱਲ ਉਸ ਦੀ ਸ਼ਖਸੀਅਤ ਨੂੰ ਹੋਰ ਵੀ ਨਿਖਾਰ ਦਿੰਦੀ ਹੈ ਵਕਤ ਦੀਆ ਹਨੇਰੀਆਂ ਵੀ ਐਸੇ ਲੋਕਾਂ ਨੂੰ ਕਾਮਯਾਬੀ ਵੱਲ ਵੱਧਣ ਤੋਂ ਨਹੀ ਰੋਕ ਸਕਦੀਆ ਐਸੇ ਹੀ ਖੂਬਸੂਰਤ ਲੋਕਾਂ ਤੇ ਰੱਬ ਦਾ ਕਰਮ ਖੂਬ ਹੁੰਦਾ ਹੈ ਤੇ ਕਰਮ ਨਸੀਬ ਹੋਇਆ ਹੈ ਕਰਮਜੀਤ ਦਿਉਣ ਨੂੰ ।
ਕਰਮਜੀਤ ਪੰਜਾਬੀ ਸ਼ਾਇਰਾ , ਗੀਤਕਾਰਾ ਦੇ ਨਾਲ ਨਾਲ ਚੰਗੀ ਰੇਡੀਓ ਪ੍ਰੋਗਰਾਮ ਪੇਸ਼ਕਰਤਾ ਹੈ ਕਰਮਜੀਤ ਏਨੀ ਦਿਨੀਂ ਆਰ ਆਰ ਰੇਡੀਓ ਸਵਰਗੰਗਾ ਐਲਨਾਬਾਦ ( ਹਰਿਆਣਾ) ਰਾਹੀਂ ਆਪਣੀ ਮਿੱਠੀ ਤੇ ਪਿਆਰੀ ਅਵਾਜ਼ ਹਵਾਵਾਂ ਵਿੱਚ ਬਿਖੇਰ ਰਹੀ ਹੈ ।ਕਰਮਜੀਤ ਰੋਜ਼ਾਨਾ ਦੋ ਪ੍ਰੋਗਰਾਮ ” ਸਾਂਝ ਦਿਲਾਂ ਦੀ” ਤੇ ” ਗੱਲਾਂ ਤੇ ਗੱਲਾਂ” ਪੇਸ਼ ਕਰਦੀ ਹੈ ਜੋ ਫੇਸਬੁਕ , ਰੇਡੀਓ ਐਪ ਅਤੇ ਰੇਡੀਓ ਰਾਹੀ ਸੁਣੇ ਜਾ ਸਕਦੇ ਹਨ । ਆਪਣੇ ਖੂਬਸੂਰਤ ਅੰਦਾਜ਼ ਅਤੇ ਗੱਲ ਕਰਨ ਦੇ ਢੰਗ ਨਾਲ ਸਰੋਤਿਆ ਵਿੱਚ ਹਰਮਨ ਪਿਆਰੀ ਹੋ ਗਈ ਹੈ ਰੇਡੀਓ ਨਾਲੋਂ ਟੁੱਟ ਚੁੱਕੇ ਸਰੋਤਿਆ ਨੂੰ ਫਿਰ ਤੋਂ ਰੇਡੀਓ ਨਾਲ ਜੋੜਨ ਵਿੱਚ ਕਰਮਜੀਤ ਸਫ਼ਲ ਹੋ ਗਈ ਹੈ ਇਸੇ ਕਰਕੇ ਉਸ ਦੇ ਸਰੋਤਿਆ ਦੀ ਗਿਣਤੀ ਦਿਨ-ਓ-ਦਿਨ ਵੱਧਦੀ ਜਾ ਰਹੀ ਹੈ ।
ਪ੍ਰੋਗਰਾਮ ” ਗੱਲਾਂ ਤੇ ਗੀਤ ” ਵਿੱਚ ਕਰਮਜੀਤ ਕਿਸੇ ਨਾ ਕਿਸੇ ਸਮਾਜਿਕ ਵਿਸ਼ੇ ਤੇ ਚਰਚਾ ਕਰਦੀ ਹੈ ਇਸ ਚਰਚਾ ਦੌਰਾਨ ਸਰੋਤੇ ਫੋਨ ਰਾਹੀਂ ਉਸ ਨਾਲ ਇੱਕ ਘੰਟਾ ਜੁੜੇ ਰਹਿੰਦੇ ਹਨ । ਨਾਰੀ ਸੰਸਾਰ ਅਤੇ ਅਦਬੀ ਰੰਗ ਵਿੱਚ ਲੇਖਕ ਲੇਖਿਕਾਵਾਂ ਆਪਣੀਆਂ ਰਚਨਾਵਾਂ ਫੋਨ ਰਾਹੀਂ ਸੁਣਾਕੇ ਰੰਗ ਬੰਨ੍ਹਦੇ ਹਨ । ਪੰਜਾਬੀ , ਹਿੰਦੀ ਫਰਮਾਇਸ਼ੀ ਗੀਤ ਅਤੇ ਪ੍ਰੇਰਨਾਦਾਇਕ ਕਹਾਣੀਆਂ ਵੀ ਸੁਣਾਈਆਂ ਜਾਂਦੀਆਂ ਹਨ।
ਦੂਜੇ ਪ੍ਰੋਗਰਾਮ ” ਸਾਂਝ ਦਿਲਾਂ ਦੀ ” ਵਿੱਚ ਉਹ ਪੁਰਾਣੇ ਪੰਜਾਬੀ ਗੀਤਾਂ ਦੇ ਨਾਲ- ਨਾਲ ਪੰਜਾਬੀ ਲੇਖਕਾਂ ਅਤੇ ਲੇਖਿਕਾਵਾਂ ਦੀਆ ਰਚਨਾਵਾਂ- ਗੀਤ, ਗ਼ਜਲ਼ਾਂ, ਕਾਵਿਤਾਂ, ਕਹਾਣੀਆਂ ਆਪਣੇ ਮਨਮੋਹਣੇ ਅੰਦਾਜ਼ ਵਿੱਚ ਪੜਕੇ ਰਚਨਾਵਾਂ ਨੂੰ ਚਾਰ ਚੰਦ ਲਾ ਦਿੰਦੀ ਹੈ

ਆਰ .ਆਰ ਰੇਡੀਓ 91.2 ਸਵਰਗੰਗਾ ਰਾਹੀਂ ਕਰਮਜੀਤ ਦੀ ਮਿੱਠੀ ਤੇ ਪਿਆਰੀ ਅਵਾਜ਼ ਦੀ ਗੂੰਜ ਦੁਨੀਆ ਵਿੱਚ ਵੱਸਦੇ ਹਰ ਪੰਜਾਬੀ ਤੱਕ ਪਹੁੰਚ ਰਹੀ ਹੈ ।ਪਰਮਾਤਮਾ ਅੱਗੇ ਅਰਦਾਸ ਕਰਦੇ ਹਾ ਕਿ ਕਰਮਜੀਤ ਜੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ ।
ਗਗਨਦੀਪ ਧਾਲੀਵਾਲ ਝਲੂਰ ਬਰਨਾਲਾ
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ

Leave a Reply

Your email address will not be published. Required fields are marked *