ਅਸੀਂ ਅੰਨ ਦੇ ਬੋਹਲ਼ ਲਾ ਸਕਦੇ ਹਾਂ
ਢਿੱਡ ਭਰ ਸਕਦੇ ਹਾਂ ਅਪਣੇ
ਤੇ ਵੈਰੀ ਵੀ ਰਜਾ ਸਕਦੇ ਹਾਂ
ਇਸ ਮਿੱਟੀ ਚੋਂ ਰੋਜ਼ ਅਸੀਂ
ਸੂਰਜ ਨਵਾਂ ਚੜ੍ਹਾ ਸਕਦੇ ਹਾਂ
ਬੱਤੀ ‘ਚ ਪਾ ਸਾਹ ਅਾਪਣੇ
ਦੀਵਾ ਜਗਦਾ ਰੱਖ ਸਕਦੇ ਹਾਂ
ਚਟਾਨ ਜਿਹੇ ਸਾਡੇ ਹੌਸਲੇ
ਜ਼ਾਬਰ ਨੂੰ ਸ਼ੀਸ਼ਾ ਅਸੀਂ ਦਿਖਾ ਸਕਦੇ ਹਾਂ
ਲੰਘ ਗਿਆ ਜੋ ਵਕਤ ਹੈ
ਨੱਥ ਪਾ ਕੇ ਮੋੜਾ ਪਾ ਸਕਦੇ ਹਾਂ
ਹੱਥ ਵੱਡ ਕੇ ਦਿੱਤੇ ਜੋ ਅਸਾਂ ਨੇ
ਵਕਤੋਂ ਪਹਿਲਾਂ ਸਰਕਾਰ ਹਿਲਾ ਸਕਦੇ ਹਾਂ
ਸ਼ੱਕ ਰੱਖੀਂ ਨਾ ਦਿਲ ਚ ਕੋਈ
ਇਤਿਹਾਸ ਫਿਰ ਦੁਹਰਾ ਸਕਦੇ ਹਾਂ
ਮਾਣ ਸਾਨੂੰ ਸ਼ਹੀਦਾਂ ਦੇ ਸਿਰਤਾਜ ਹੋਣ ਦਾ
ਕੌਮ ਦੀ ਖਾਤਰ ਸੀਸ ਕਟਾ ਸਕਦੇ ਹਾਂ
ਬਰਦਾਸ਼ਤ ਨਹੀਂ ਬੇਅਦਬੀ
ਰੰਗੜ ਦਾ ਸਿਰ ਮੁੜ ਮੁੜ ਲਾਹ ਸਕਦੇ ਹਾਂ
ਲਾਜਵਿੰਦਰ ਲਾਜ