ਸਾਹਿਤਕ ਅਤੇ ਸੰਗੀਤਕ ਖੇਤਰ ਵਿੱਚ ਉਭਰਦੀ ਨਵੀਂ ਕਲਮ ਅਤੇ ਸੁਰੀਲੀ ਅਵਾਜ ਵਾਲੀ ਗਾਇਕਾ——ਕੰਵਲਜੀਤ ਕੌਰ

ਸਾਹਿਤਕ ਅਤੇ ਸੰਗੀਤਕ ਖੇਤਰ ਵਿੱਚ ਉਭਰਦੀ ਨਵੀਂ ਕਲਮ ਅਤੇ ਸੁਰੀਲੀ ਅਵਾਜ ਵਾਲੀ ਗਾਇਕਾ——ਕੰਵਲਜੀਤ ਕੌਰ

ਪੰਜਾਬ ਦੇ ਸਰਹੱਦੀ ਖੇਤਰ ਵਿੱਚ ਪੈਂਦੇ ਪਿੰਡ ਮਹਿਮਾ ਚੱਕ ਦੇ ਜੰਮਪਲ ਸਾਹਿਤਕਾਰ ਅਤੇ ਸੁਰੀਲੀ ਅਵਾਜ ਵਾਲੀ ਗਾਇਕਾ ਕੰਵਲਜੀਤ ਕੌਰ ਜੀ ਦਾ ਨਾਮ ਭਾਵੇਂ ਸਾਹਿਤਕ ਅਤੇ ਸੰਗੀਤਕ ਖੇਤਰ ਵਿੱਚ ਨਵਾਂ ਹੈ।ਪ੍ਰੰਤੂ ਉਹਨਾਂ ਦੀਆ ਰਚਨਾਵਾਂ ਪਰਿਵਾਰਕ ਰਿਸ਼ਤਿਆਂ ,ਸਮਾਜਿਕ ਮਨੋਦਸ਼ਾਵਾ ਤੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀਆਂ ਹਨ।ਕੰਵਲਜੀਤ ਕੌਰ ਜੀ ਦਾ ਜਨਮ ਜਿਲ੍ਹਾ ਗੁਰਦਾਸਪੁਰ ਦੇ (ਪਿੰਡ ਮਹਿਮਾ ਚੱਕ ) ਵਿੱਚ ਹੋਇਆ। ਉਹਨਾਂ ਦੇ ਪਿਤਾ ਸ: ਲਾਲ ਸਿੰਘ ਅਤੇ ਮਾਤਾ ਕੁਲਦੀਪ ਕੌਰ ਅਗਾਹਵਧੂ ਸੋਚ ਦੇ ਧਾਰਨੀ ਹਨ। ਜਿਨ੍ਹਾਂ ਨੇ ਕੰਵਲਜੀਤ ਕੌਰ ਜੀ ਦੀ ਪੜ੍ਹਾਈ ਵਿੱਚ ਪੂਰਾ ਸਾਥ ਦਿੱਤਾ ਅਤੇ ਇਨ੍ਹਾਂ ਨੇ ਉੱਚਪੱਧਰੀ ਸਿੱਖਿਆ ਪ੍ਰਾਪਤ ਕੀਤੀ।ਉਹ ਆਪਣਾ ਨਾਇਕ ਆਪਣੇ ਪਿਤਾ ਸ.ਲਾਲ ਸਿੰਘ ਜੀ ਨੂੰ ਹੀ ਮੰਨਦੇ ਹਨ ਜੋ ਕਿ ਬਹੁਤ ਹੀ ਮਿਲਣਸਾਰ ,ਬਾਣੀ ਦੇ ਰਸੀਏ ਅਤੇ ਬਲੰਦ ਅਵਾਜ਼ ਦੇ ਮਾਲਕ ਹਨ।ਕੰਵਲਜੀਤ ਕੌਰ ਜੀ ਜਿੱਥੇ ਭਰਾ ਸ.ਸਤਪਾਲ ਸਿੰਘ ,ਸ.ਰਮਨਜੋਤ ਸਿੰਘ ,ਸ.ਜਸਕਰਨ ਸਿੰਘ ਭੈਣ ਸਤਿੰਦਰਪਾਲ ਕੌਰ ਅਤੇ ਭਾਬੀਆਂ ਵੀਰਪਾਲ ਕੌਰ,ਰਾਜਵਿੰਦਰ ਕੌਰ ,ਸਰਬਜੀਤ ਕੌਰ ਦੀ ਲਾਡਲੀ ਭੈਣ ਹੈ ਉੱਥੇ ਪਿਤਾ ਸ.ਸੁਖਵਿੰਦਰ ਸਿੰਘ ਅਤੇ ਮਤਾ ਨਿਰਮਲਜੀਤ ਕੌਰ ਅਤੇ ਬਾਕੀ ਸਹੁਰਾ ਪਰਿਵਾਰ ਦੀ ਹਰਮਨ ਪਿਆਰੀ ਨੂੰਹ ਹੈ।ਉਹ ਦੱਸਦੇ ਹਨ ਕਿ ਉਹ ਬਹੁਤ ਮਾਣ ਮਹਿਸੂਸ ਕਰਦੇ ਹਨ ਕਿ ਉਹਨਾਂ ਦਾ ਵਿਆਹ ਸ.ਹਰਮੀਤ ਸਿੰਘ ਪਿੰਡ ਫਤਹਿਵਾਲੀ ਨਾਲ ਹੋਇਆ ਹੈ ਜੋ ਕਿ ਬਹੁਤ ਉੱਚੀ ਸੋਚ ਦੇ ਮਾਲਕ ਹਨ ਜਿੰਨ੍ਹਾਂ ਨੇ ਹਮੇਸ਼ਾ ਉਹਨਾਂ ਦਾ ਸਾਥ ਦਿੱਤਾ ਉਹ ਜੋ ਵੀ ਹਨ ਉਹਨਾਂ ਦੇ ਪਿਆਰ ਅਤੇ ਸਤਿਕਾਰ ਸਦਕਾ ਹੀ ਹਨ ।ਉਹਨਾਂ ਦਾ ਪੰਜ ਸਾਲ ਦਾ ਇੱਕ ਬੇਟਾ ਗੁਰਸਮਰੱਥ ਸਿੰਘ ਹੈ।ਕੰਵਲਜੀਤ ਕੌਰ ਜੀ ਨੇ ਮੁੱਢਲੀ ਸਿੱਖਿਆ ਪਿੰਡ ਦੇ ਹੀ (ਬਾਬਾ ਮਹਿਮਾ ਮਾਡਲ ਹਾਈ ਸਕੂਲ ਅਤੇ ਸਰਕਾਰੀ ਮਿਡਲ ਸਕੂਲ ) ਤੋਂ ਅੱਠਵੀ ਤੱਕ ਪੜ੍ਹਾਈ ਕੀਤੀ ਤੇ ਫਿਰ
ਪਿੰਡ ਉਦੋਵਾਲੀ ਖ਼ੁਰਦ ਦੇ (ਸਰਕਾਰੀ ਹਾਈ ਸਕੂਲ) ਤੋਂ ਦਸਵੀਂ ਅਤੇ ਸਰਕਾਰੀ ਕੰਨਿਆਂ ਸੀਨੀਅਰ ਸਕੈਡਰੀ ਸਕੂਲ ਫਤਹਿਗੜ ਚੂੜੀਆਂ ਤੋਂ ਬਾਰਵੀਂ ਤੱਕ ਪੜ੍ਹਾਈ ਕੀਤੀ।ਇਸ ਤੋਂ ਪਿੱਛੋਂ ਬੀ. ਏ ਦੀ ਪੜ੍ਹਾਈ (ਪੰਡਿਤ ਮੋਹਨ ਲਾਲ ਐੱਸ.ਡੀ ਕਾਲਜ)ਫਤਹਿਗੜ ਚੂੜੀਆਂ ਤੋਂ ਹਾਸਿਲ ਕੀਤੀ।ਇਸ ਤੋਂ ਬਾਅਦ ਬੀ .ਐੱਡ(ਮਾਤਾ ਗੁਜਰੀ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ ਚੱਕ ਸ਼ਰੀਫ ਬਲਵੰਡਾ) ਗੁਰਦਾਸਪੁਰ ਤੋਂ ਕੀਤੀ। ਐਮ. ਏ (ਪੰਜਾਬੀ) ਗੁਰੂ ਨਾਨਕ ਦੇਵ ਯੂਨੀਵਸਿਟੀ ਤੋ ਪ੍ਰਾਈਵੇਟ ਕੀਤੀ। ਇਸ ਤੋਂ ਇਲਾਵਾ ਇਹ ਵੀ ਜਿਕਰਯੋਗ ਹੈ ਕੰਵਲਜੀਤ ਕੌਰ ਜੀ ਨੇ 2009 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥਫੈਸਟੀਵਲ ਵਿੱਚ ਲੋਕ ਗੀਤ ਅਤੇ ਸਵੈ-ਰਚਿਤ ਕਵਿਤਾ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ 2010 ਵਿੱਚ ਲੋਕ ਕਲਾ ਪਰਦਰਸ਼ਨੀ ਵਿੱਚ ਵਿੱਚ ਵੀ ਇਨਾਮ ਹਾਸਿਲ ਕਰਕੇ ਜਿੱਥੇ ਕਾਲਜ ਅਤੇ ਮਾਪਿਆ ਦਾ ਮਾਣ ਵਧਾਇਆ ਉੱਥੇ ਸਾਹਿਤਕ ਅਤੇ ਸੰਗੀਤਕ ਜਗਤ ਵਿੱਚ ਆਪਣਾ ਮਿਸਾਲ ਦੇਣਯੋਗ ਨਾਮਣਾ ਖੱਟਿਆ ।ਕੰਵਲਜੀਤ ਕੌਰ ਜੀ ਬਚਪਨ ਤੋਂ ਹੀ ਬਹੁਤ ਗੰਭੀਰ ਸੂਝ-ਬੂਝ ਵਾਲੀ ਮੁਟਿਆਰ ਨੇ ਨੌਂਵੀਂ ਜਮਾਤ ਵਿੱਚ ਪੜ੍ਹਦਿਆਂ ਮਾਸਟਰ ਤਾਰਾ ਸਿੰਘ ਜੀ ਦੀ ਪ੍ਰੇਰਨਾ ਸਦਕਾ ਅੰਮਿ੍ਰਤ ਪਾਨ ਕੀਤਾ।ਸਾਦਗੀ, ਨਿਮਰਤਾ ,ਭੋਲੇਪਨ ਦੀ ਮੂਰਤ ਕੰਵਲਜੀਤ ਕੌਰ ਜੀ ਸਕੂਲ ਅਤੇ ਕਾਲਜਾਂ ਵਿੱਚ ਹੈੱਡ-ਗਰਲ ਵੀ ਰਹੇ ਹਨ ਜਿਸ ਤੋਂ ੳਹਨਾਂ ਦੇ ਜਿੰਮੇਵਾਰੀ, ਸਮਾਜਿਕ ਸਾਂਝ ਅਤੇ ਸਿਆਣਪ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।ਇਹ10 ਸਾਲ ਤੋਂ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਿੱਚ ਅਧਿਆਪਨ ਕਿੱਤੇ ਨਾਲ ਜੁੜੇ ਹੋਏ ਹਨ ।ਉਹਨਾਂ ਨੇ ਅਕਾਲ ਅਕੈਡਮੀ ਕਾਲੇਕੇ,ਅਕਾਲ ਅਕੈਡਮੀ ਬੜੂ ਸਾਹਿਬ ਬਤੌਰ ਇੱਕ ਅਧਿਆਪਕਾ ਸੇਵਾ ਨਿਭਾਈ ।ਇਸ ਤੋਂ ਇਲਾਵਾ ਅਕਾਲ ਅਕੈਡਮੀ ਰਾਮਸਿੰਘਪੁਰ 59 ਜੀ ਬੀ। (ਰਾਜਸਥਾਨ ) ਅਤੇ ਅਕਾਲ ਅਕੈਡਮੀ ਮਧੀਰ (ਮੁਕਤਸਰ)ਵਿੱਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਈ। ਹੁਣ ਕੰਵਲਜੀਤ ਕੌਰ ਜੀ ਅਕਾਲ ਅਕੈਡਮੀ ਵਛੋਆ ਵਿੱਖੇ ਵਾਈਸ ਪ੍ਰਿੰਸੀਪਲ ਦੀ ਸੇਵਾ ਨਿਭਾ ਰਹੇ ਹਨ ।ਉਹਨਾਂ ਨਾਲ ਗੱਲ ਬਾਤ ਕਰਦੇ ਪਤਾ ਚੱਲਿਆ ਕਿ ਕੁਝ ਸਮਾਂ ਪਹਿਲਾ ਹੀ ਉਹਨਾਂ ਦਾ ਰਾਬਤਾ ਪੰਥ ਦੇ ਮਹਾਨ ਰਾਗੀ ਭਾਈ ਸਾਹਿਬ ਭਾਈ ਬਰਿੰਦਰ ਸਿੰਘ ਗੁਰਦਾਸਪੁਰੀ ਜੀ ਨਾਲ ਹੋਇਆ ਜੋ ਕਿ ਉਹਨਾਂ ਨੂੰ ਸੰਗੀਤ ਦੀ ਸਿੱਖਿਆ ਦੇ ਰਹੇ ਹਨ। ਕੰਵਲਜੀਤ ਕੌਰ ਦਾ ਕਹਿਣਾ ਭਾਈ ਉਹਨਾਂ ਦੇ ਉਸਤਾਦ ਹਨ ਅਤੇ ਅਤਿ ਸਤਿਕਾਰ ਸ਼ਖਸ਼ੀਅਤ ਹਨ ਇਸ ਤੋਂ ਇਲਾਵਾ ਪ੍ਰੋ.ਗਗਨਦੀਪ ਧਾਲੀਵਾਲ ਜੀ ਦੀ ਸਖਸ਼ੀਅਤ ਨੇ ਵੀ ਇਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਜਿੰਨਾਂ ਸਦਕਾ ਮਹਿਲਾ ਕਾਵਿ ਮੰਚ ਪੰਜਾਬ ਇਕਾਈ ਦੇ ਮੈਂਬਰ ਬਣਨ ਦਾ ਸੁਭਾਗ ਪ੍ਰਾਪਤ ਹੋਇਆ।ਗਗਨਦੀਪ ਜੀ ਨੇ ਚੰਗੇ ਸਾਹਿਤਕਾਰ ਹੋਣ ਦੇ ਨਾਤੇ ਕੰਵਲਜੀਤ ਕੌਰ ਜੀ ਨੂੰ ਬਹੁਤ ਸਤਿਕਾਰ ਦਿੱਤਾ ।ਇਹ ਕੰਵਲਜੀਤ ਕੌਰ ਜੀ ਲਈ ਵਡਮੁੱਲੀ ਪ੍ਰਾਪਤੀ ਹੈ ਕਿ ਉਹਨਾਂ ਨੇ ਇੰਟਰਨੈਸਨਲ ਪੱਧਰ ਤੇ ਕਰਵਾਏ ਗਏ ਕਵੀ ਦਰਬਾਰ ( ਕੂੰਜਾਂ ਦੀ ਪਰਵਾਜ਼ ) ਲਿਖਾਰੀ ਸਭਾ ਸਿਆਟਲ ਅਮਰੀਕਾ ਵਿਚ ਭਾਗ ਲਿਆ ਅਤੇ ਉੱਥੇ ਵੀ ਸਭ ਦੇ ਮਨਾਂ ਤੇ ਨਾਂ ਮਿਟਣ ਵਾਲੀ ਸ਼ਾਪ ਛੱਡ ਦਿੱਤੀ ਇਸ ਲਈ ਉਹ ਤੇਜੀ34 ਵਾਲਾ ਵੀਰ ਦੇ ਵਿਸ਼ੇਸ਼ ਤੌਰ ਤੇ ਧੰਨਵਾਦੀ ਹਨ ਅਤੇ ਲਗਾਤਾਰ ਆਨਲਾਈਨ ਕਵੀ ਦਰਬਾਰਾਂ ਵਿੱਚ ਭਾਗ ਲੈ ਰਹੇ ਹਨ।ਇਹਨਾਂ ਨੇ ਵਸਲ ਬਾਤ,ਰਿਸ਼ਤੇ,ਔਰਤ,
ਮਹਿਮਾ ਬਾਣੀ ਦੀ,ਅਰਦਾਸ,ਪੁਕਾਰ,ਭੂਆ,ਜੱਗ ਦਾ ਨੂਰ,ਧੰਨਵਾਦ,ਹਿਸਾਬ,ਮੰਨਤਾਂ,ਹੇ ਰੱਬਾ ਇਹ ਕਦੋਂ ਤੱਕ?,ਦੁਆ,ਕੁਝ ਸੱਚ ,ਜ਼ਮੀਰ ਵਿੱਕਗਏ ਤੇ ਕਿਸਾਨੀ ਮੁੱਦਿਆ ਤੇਂ ਨਿਡਰ ਹੋ ਕੇ ਨਾਦਰਸ਼ਾਹੀ ਸਰਕਾਰਾਂ ਦੇ ਫੁਰਮਾਨਾਂ ਨੂੰ ਲਾਹਨਤਾਂ ਪਾਈਆਂ ਹਨ।ਜਿਵੇਂ ਹੱਕਾਂ ਦਾ ਘਾਣ,ਜੱਗ ਦਾ ਪਾਲਣਹਾਰਾ ਅਤੇ ਯਾਦ ਨਿੱਕੀਆ ਜਿੰਦਾ ਦੀ ਸ਼ਹੀਦੀ,ਮੇਰੀ ਅਮਰਤਾ ਦੀ ਦਾਸਤਾਨ ਜੋ ਮਾਸ਼ੀਵਾੜੇ ਜੰਗਲ ਦੀ ਭਾਵਨਾਵਾਂ ਨੂੰ ਆਪਣੀ ਕਲਮ ਨਾਲ ਬਿਆਨਿਆ ਹੈ।ਕੰਵਲਜੀਤ ਕੌਰ ਜੀ ਨੇ ਹਮੇਸ਼ਾਂ ਹੱਕ ਸੱਚ ਤੇ ਇਨਸਾਫ ਲਈ ਲਿਖਿਆ ਹੈ।ਜੋ ਉਹਨਾਂ ਦੀਆਂ ਲਿਖਤਾ ਵਿੱਚ ਸਾਫ਼ ਝਲਕਦਾ ਹੈ।ਕੰਵਲਜੀਤ ਕੌਰ ਜੀ ਦੀਆ ਰਚਨਾਵਾਂ ਮੈਗ਼ਜ਼ੀਨਾਂ ਤੇ ਅਖਬਾਰਾਂ ਵਿੱਚ ਵਿਸ਼ੇਸ਼ ਸਥਾਨ ਹਾਸਲ ਕਰ ਚੁੱਕੀਆਂ ਹਨ। ਉਹਨਾਂ ਦੀਆ ਲਿਖਤਾ(ਆਈਡੀਅਲ ਪ੍ਰਾਈਮ ਟਾਈਮਜ,ਐਂਟੀ ਕੁਰੱਪਸ਼ਨ ਪ੍ਰੈਸ, ਲਿਸ਼ਕਾਰਾ ਟਾਈਮਜ਼,ਵਰਡਲਜ ਪੰਜਾਬੀ,ਸਾਂਝ -ਸਵੇਰਾ,ਪੰਜਾਬ ਟੀ.ਵੀ ਨਉ , ਟਾਈਮਜ਼,ਨਿਰਪੱਖ ਆਵਾਜ਼) ਵਿੱਚ ਵਿਸ਼ੇਸ਼ ਥਾਂ ਮਿਲ ਚੁੱਕੀ ਹੈ।ਤੇ ਲਗਾਤਾਰ ਸਾਹਿਤਿਕ ਖੇਤਰ ਵਿੱਚ ਉੱਨਤੀ ਵੱਲ ਵੱਧ ਰਹੇ ਹਨ।( ਕਿਤਾਬਾਂ -ਅਹਿਸਾਸਾਂ ਦੀ ਸਾਂਝ )(ਸੰਪਾਦਕ ਗਗਨਦੀਪ ਧਾਲੀਵਾਲ ਜੀ)ਵਿੱਚ ਲਿਖਤਾਂ ਲੱਗ ਚੁੱਕੀਆਂ ਹਨ ਜਿਸ ਲਈ ਉਹ ਉਮਦਾ ਕਵੀ ਗਗਨਦੀਪ ਧਾਲੀਵਾਲ ਕੌਰ ਭੈਣ ਜੀ ਦੇ ਤਹਿ ਦਿਲੋਂ ਧੰਨਵਾਦੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਗੁਰਦਾਸਪੁਰ ਸਾਹਿਤਕ ਸਭਾ ਵੱਲੋਂ ਛਾਪੀ ਜਾ ਰਹੀ ਕਿਤਾਬ ਵਿੱਚ ਵੀ ਕੰਵਲਜੀਤ ਕੌਰ ਦੀਆਂ ਰਚਨਾਵਾਂ ਸ਼ਾਮਿਲ ਹੋ ਰਹੀਆਂ ਹਨ ਅਤੇ ਲਗਾਤਾਰ ਅੱਗੇ ਵੱਧਦੇ ਹੋਏ ਸਾਹਿਤਿਕ ਜਗਤ ਵਿੱਚ ਲਗਾਤਾਰ ਵੱਡਮੁੱਲਾ ਯੋਗਦਾਨ ਪਾ ਰਹੇ ਹਨ।

ਸਾਹਿਤ ਜਗਤ ਨੂੰ ਮਾਣ ਹੈ ਇਹੋ ਜਿਹੇ ਸਾਹਿਤਕਾਰਾਂ ਅਤੇ ਗੀਤਕਾਰਾਂ ਤੇ ਜੋ ਆਪਣੀਆ ਕਲਮਾਂ ਰਾਹੀਂ ਸਮਾਜ ਨੂੰ ਸਹੀ ਸੇਧ ਦੇਣ ਦੇ ਹਮਾਇਤੀ ਬਣ ਰਹੇ ਹਨ।ਆਉਣ ਵਾਲੇ ਸਮੇਂ ‘ਚ ਉਹਨਾਂ ਦਾ ਗੀਤ ਹੱਕਾਂ ਦਾ ਘਾਣ ‘ ਜੋ ਕਿ ਉਹਨਾਂ ਦੀ ਆਪਣੀ ਅਵਾਜ਼ ਅਤੇ ਕਲਮ ਹੈ ਕੁਝ ਨਾਮਵਰ ਕੰਪਨੀਆਂ ਦੇ ਦੁਆਰਾ ਰਲੀਜ਼ ਕਰਵਾ ਕੇ ਜਲਦੀ ਹੀ ਸਰੋਤਿਆਂ ਦੇ ਰੂਬਰੂ ਹੋਣਗੇ।ਜਿਸਦਾ ਸਾਰਾ ਮਾਣ ਅਤੇ ਸਤਿਕਾਰ ਭਾਈ ਬਰਿੰਦਰ ਸਿੰਘ ਜੀ ਨੂੰ ਹੀ ਜਾਂਦਾ ਹੈ।

ਕੰਵਲਜੀਤ ਕੌਰ ਜੀ ਨਾਲ ਸਾਹਿਤਿਕ ਖੇਤਰ ਪ੍ਰਤੀ ਉਹਨਾਂ ਦੀ ਰੁਚੀ ਤੇ ਪ੍ਰਾਪਤੀਆਂ ਸੰਬੰਧੀ ਵਿਸ਼ੇਸ਼ ਮੁਲਾਕਾਤ ਦੀ ਰਿਪੋਰਟ।

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ

Leave a Reply

Your email address will not be published. Required fields are marked *