ਬਟਾਲਾ ਟ੍ਰੈਫਿਕ ਦਾ ਹਾਲ ,ਜੇ ਕਿਸੇ ਨੂੰ ਐਮਰਜੈਂਸੀ ਵਿਚ ਇਲਾਜ ਕਰਨ ਲਈ ਐਂਬੂਲੈਂਸ ਵਿੱਚ ਜਾਣਾ ਪੈ ਜਾਏ ਤਾਂ ਉਸ ਨੂੰ ਵੀ ਰਸਤਾ ਨਹੀਂ ਮਿਲਦਾ।

ਬਟਾਲਾ ਟ੍ਰੈਫਿਕ ਦਾ ਹਾਲ ,ਜੇ ਕਿਸੇ ਨੂੰ ਐਮਰਜੈਂਸੀ ਵਿਚ ਇਲਾਜ ਕਰਨ ਲਈ ਐਂਬੂਲੈਂਸ ਵਿੱਚ ਜਾਣਾ ਪੈ ਜਾਏ ਤਾਂ ਉਸ ਨੂੰ ਵੀ ਰਸਤਾ ਨਹੀਂ ਮਿਲਦਾ।

ਬਟਾਲਾ ਵਿੱਚ ਟਰੈਫਿਕ ਦਾ ਦਿਨ-ਬਾ-ਦਿਨ ਮਾੜਾ ਹਾਲ ਹੁੰਦਾ ਜਾ ਰਿਹਾ ਹੈ। ਗਾਂਧੀ ਚੌਕ ਵਿਚ ਹੁਣ ਸਥਿਤੀ ਇਸ ਤਰ੍ਹਾਂ ਦੇ ਵੀ ਬਣ ਗਈ ਹੈ ਕਿ ਜੇ ਕਿਸੇ ਨੂੰ ਐਮਰਜੈਂਸੀ ਵਿਚ ਇਲਾਜ ਕਰਨ ਲਈ ਐਂਬੂਲੈਂਸ ਵਿੱਚ ਜਾਣਾ ਪੈ ਜਾਏ ਤਾਂ ਉਸ ਨੂੰ ਵੀ ਰਸਤਾ ਨਹੀਂ ਮਿਲਦਾ। ਮੰਗਲਵਾਰ ਸ਼ਾਮ ਨੂੰ ਐਂਬੂਲੈਂਸ ਟਰੈਫਿਕ ਵਿਚ ਫਸ ਗਈ। ਐਂਬੂਲੈਂਸ ਵਾਲਾ ਹਾਰਨ ਤੇ ਹਾਰਨ ਵਜਾ ਰਿਹਾ ਸੀ ਪਰ ਕੋਈ ਵੀ ਉਸ ਨੂੰ ਰਸਤਾ ਦੇਣ ਲਈ ਤਿਆਰ ਨਹੀਂ ਸੀ।

ਇੱਕ ਪਾਸੇ ਸਾਰਾ ਸ਼ਹਿਰ ਸੀਵਰੇਜ ਪ੍ਰਣਾਲੀ ਨੂੰ ਬੇਹਤਰ ਕਰਨ ਲਈ ਪੁੱਟਿਆ ਪਿਆ ਹੈ ਜਿਸ ਕਰਕੇ ਟ੍ਰੈਫਿਕ ਹੋਰ ਵੀ ਵੱਧ ਗਈ ਹੈ। ਟੈਫਿਕ ਪੁਲਸ ਨੂੰ ਵੀ ਚਾਹੀਦਾ ਹੈ ਕਿ ਜਦ ਕਿਸੇ ਨੂੰ ਐਮਰਜੈਂਸੀ ਹੈ ਤਾਂ ਐਬੁਲੈਂਸ ਨੂੰ ਜਲਦੀ ਤੋਂ ਜਲਦੀ ਰਸਤਾ ਦੁਆਇਆ ਜਾਵੇ।

ਲੋਕਾਂ ਨੂੰ ਵੀ ਚਾਹੀਦਾ ਹੈ ਕਿ ਟਰੈਫਿਕ ਨਿਯਮਾਂ ਦਾ ਪਾਲਨ ਕਰ ਕੇ ਟਰੈਫਿਕ ਪੁਲਸ ਦਾ ਸਾਥ ਦੇਣ ਤਾਂ ਜੋ ਇਸ ਲੰਮੇ ਜਾਮ ਨਾਲ ਦੋ ਟਾਈਮ ਦੀ ਬਰਬਾਦੀ ਹੁੰਦੀ ਹੈ ਉਸ ਤੋਂ ਬਚਾਇਆ ਜਾ ਸਕੇ

Leave a Reply

Your email address will not be published. Required fields are marked *