ਜਦੋਂ ਦਿਲਾਂ ਵਿਚ ਮੱਚਦੇ ਨੇ ਭਾਂਬੜ
ਤਾਂ ਇਹ ਅੰਗਿਆਰ ਬਣ ਜਾਂਦੇ ਨੇ,
ਜਦੋਂ ਪੱਥਰ ਹੋ ਜਾਣ ਤਿੱਖੇ
ਤਾਂ ਇਹ ਹਥਿਆਰ ਬਣ ਜਾਂਦੇ ਨੇ,
ਜਦੋਂ ਆ ਜਾਣ ਆਪਣੀ ਇਹ ਆਈ ਤੇ
ਤਾਂ ਵਾਂਗ ਇਹ ਚਟਾਨ ਅੜ ਜਾਂਦੇ ਨੇ,
ਵਿੱਚ ਮੁਸੀਬਤਾਂ ਦੇ ਵੀ ਨਾ ਘਬਰਾਉਣ ਇਹ ਪੰਜਾਬੀ
ਤਾਂ ਫਿਰ ਇਹ ਮਿਸਾਲ ਬਣ ਜਾਂਦੇ ਨੇ,
ਝੱਖੜਾਂ ਦੀ ਤਾਂ ਗੱਲ ਕੋਈ ਨਾ
ਇਹ ਤਾਂ ਵਾਂਗ ਸੁਨਾਮੀਆਂ ਦੇ ਤਰ ਜਾਂਦੇ ਨੇ,
ਪੰਜਾਬੀ ਤਾਂ ਆਪਣੀ ਅਣਖ ਦੀ ਖਾਤਰ
ਆਪਣਾ ਆਪ ਵਾਰ ਜਾਂਦੇ ਨੇ,
ਪੈ ਜਾਣ ਜੇ ਕਿਤੇ ਕੌਮ ਤੇ ਮੁਸੀਬਤਾਂ
ਤਾਂ ਇਹ ਹਿੱਕਾਂ ਤਾਣ ਖੜ ਜਾਂਦੇ ਨੇ,
ਧਰਮ ਦੀ ਖਾਤਰ ਜਦੋ ਦਿੰਦੇ ਇਹ ਕੁਰਬਾਨੀਆਂ
ਤਾਂ ਇਹਨਾਂ ਤੇ ਇਤਿਹਾਸ ਬਣ ਜਾਂਦੇ ਨੇ,
ਪਾ ਜਾਣ ਇਹ ਇਹੋ ਜਿਹੇ ਪੂਰਨੇ
ਫਿਰ ਇਹ ਸਮੁੱਚਤਾ ਲਈ ਵੰਗਾਰ ਬਣ ਜਾਂਦੇ ਨੇ।
ਪੰਜਾਬੀਅਤ ਦੇ ਜਜ਼ਬੇ ਨੂੰ ਬਿਆਨ ਕਰਦੀ ਕਲਮ✍️
ਲਿਖਤ ਮੋਨਿਕਾ।
ਜਲਾਲਾਬਾਦ ਪੱਛਮੀ।
ਫਾਜ਼ਿਲਕਾ।

