ਬਟਾਲਾ ਵਿੱਚ ਟਰੈਫਿਕ ਦਾ ਹੋਇਆ ਮਾੜਾ ਹਾਲ।

ਇਕ ਤੋਂ ਬਟਾਲਾ ਵਿੱਚ ਟਰੈਫਕ ਇੰਨੀ ਵੱਧ ਗਈ ਹੈ ਉਸ ਨੂੰ ਕੰਟਰੋਲ ਕਰਨਾ ਵੀ ਮੁਸ਼ਕਿਲ ਹੋ ਗਿਆ।ਦੂਸਰਾ ਗਾਂਧੀ ਚੌਕ ਵਿਚ ਟ੍ਰੈਫਿਕ ਦਾ ਜਾਮ ਲੱਗ ਜਾਂਦਾ ਹੈ ਕਿ ਇੱਕ ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਪੰਜ ਮਿੰਟ ਦੇ ਕੰਮ ਤੇ ਜਾਣ ਲਈ ਪਤਾ ਨਹੀਂ ਕਿੰਨੇ ਟਾਇਮ ਲੱਗ ਜਾਵੇ। ਬੱਸਾਂ ਵਾਲਿਆਂ ਨੂੰ ਕਾਹਲੀ ਕਰਦਿਆਂ ਆਮ ਦੇਖਿਆ ਜਾ ਸਕਦਾ ਹੈ। ਡਵਾਇਡਰ ਬਣ ਤੇ ਸੋਚਿਆ ਸੀ ਕਿ ਟ੍ਰੈਫਿਕ ਕੰਟਰੋਲ ਵਿੱਚ ਆ ਜਾਵੇ ਗਾ ਪਰ ਸਭ ਇਸ ਦੇ ਉਲਟ ਹੀ ਹੋਇਆ ਹੈ ਕਿਉਂਕਿ ਬੱਸਾਂ ਵਾਲੇ ਨਿਯਮਾਂ ਨੂੰ ਆਮ ਤੋੜ ਰਹੇ ਹਨ। ਉਹ ਗਲਤ ਸਾਈਡ ਤੇ ਆਕੇ ਕਈ ਵਾਰ ਘੰਟਿਆਂ ਟਰੈਫਿਕ ਜਾਮ ਲਗਾ ਦਿੰਦੇ ਹਨ ਕਿ ਐਮਰਜੈਂਸੀ ਦੇ ਵਿੱਚ ਐਮਬੁਲੈਂਸ ਦਾ ਵੀ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਪਬਲਿਕ ਨੂੰ ਵੀ ਚਾਹੀਦਾ ਹੈ ਕਿ ਉਹ ਲਾਇਨ ਵਿੱਚ ਚੱਲਣ ਅਤੇ ਟਰੈਫਿਕ ਨਿਯਮ ਦਾ ਪਾਲਣ ਕਰਣ ਤਾਂ ਜੋ ਖਤਰਨਾਕ ਜਾਮ ਤੋਂ ਬੱਚ ਸਕੀਏ।
ਟਰੈਫਿਕ ਪੁਲਸ ਨੂੰ ਚਾਹੀਦਾ ਹੈ ਕਿ ਜਦੋਂ ਬੱਸਾਂ ਵਾਲੇ ਉਲਟ ਸਾਈਡ ਤੋਂ ਆਉਂਦੇ ਹਨ । ਉਹਨਾਂ ਦੀ ਬੱਸ ਇਕ ਦਿਨ ਲਈ ਰੋਕ ਦਿੱਤੀ ਜਾਵੇ ਤਾਂ ਜੋ ਉਹ ਇਹ ਗਲਤੀ ਦੁਬਾਰਾ ਨਾ ਕਰਣ ਕਿਉਂਕਿ ਸਮਾਂ ਹਰੇਕ ਲਈ ਕੀਮਤੀ ਹੈ।

