ਬਟਾਲਾ ਪੁਲਿਸ ਵੱਲੋਂ 3 ਦੋਸ਼ੀਆਂ ਪਾਸੋਂ ਫੜੀਆ ਗਈਆ 33850 ਨਸ਼ੀਲੀਆ ਗੋਲੀਆਂ ਅਤੇ xuv ਕਾਰ
ਬਟਾਲਾ (ਅਮਰੀਕ ਮਠਾਰੂ,ਰੰਜਨਦੀਪ ਸੰਧੂ ,ਬਲਦੇਵ ਸਿੰਘ ਖਾਲਸਾ)ਐੱਸ ਐੱਸ ਪੀ ਸ੍ਰ ਰਛਪਾਲ ਸਿੰਘ ਪੀ ਪੀ ਐੱਸ ਬਟਾਲਾ ਜੀ ਵੱਲੋਂ
ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਜੋ ਇਸ ਮੁਹਿੰਮ ਤਹਿਤ ਮਿਤੀ 02.01.2021 ਡੀ ਐਸ ਪੀ ਡਿਟੈਕਟਿਵ ਅਤੇ ਨਿਗਰਾਨੀ ਹੇਠ ਇੰਚਾਰਜ ਨਾਰਕੋਟਿਕ ਬਟਾਲਾ ਅਤੇ ਥਾਣਾ ਸਿਟੀ ਬਟਾਲਾ ਦੀ ਪੁਲਸ ਪਾਰਟੀ ਵਲੋਂ ਹਜ਼ੀਰਾ ਪਾਰਕ ਧਰਮਪੁਰਾ ਕਾਲੋਨੀ ਬਟਾਲਾ ਵਿਖੇ ਗਸ਼ਤ ਕਰ ਰਹੇ ਸਨ ਤਾਂ ਇਕ ਨੌਜਵਾਨ ਨੂੰ ਸ਼ੱਕ ਦੀ ਬਿਨਾਅ ਪਰ ਕਾਬੂ ਕਰਕੇ ਨਸ਼ੀਲੀਆ ਗੋਲੀਆਂ ਦੀ ਬਰਾਮਦਗੀ ਕਰਕੇ ਮੁਕੱਦਮਾ ਨੰਬਰ 02 ਮਿਤੀ 02.01.2021 ਜੁਰਮ 22- 61- 25 ਐੱਨਡੀਪੀਐੱਸ ਐਕਟ ਥਾਣਾ ਸਿਟੀ ਬਟਾਲਾ ਦਰਜ ਕੀਤਾ ਗਿਆ ਦੌਰਾਨੇ ਪੁੱਛਗਿੱਛ ਚ ਦੋਸ਼ੀ ਦੇ ਬੈਕਵਰਡ ਐਂਡ ਫਾਰਵਰਡ ਲਿੰਕ ਨੂੰ ਖੰਗਾਲਿਆ ਗਿਆ ਤਾਂ ਸਾਹਮਣੇ ਆਇਆ ਕਿ ਦੋਸ਼ੀ ਨਸ਼ੀਲੀਆ ਗੋਲੀਆਂ ਮੁਹੰਮਦ ਸ਼ਾਹ ਪੁੱਤਰ ਮੁਹੰਮਦ ਦਾਊਦ ਵਾਸੀ ਧਰਮਪੁਰਾ ਮੁਹੱਲਾ ਸਰਦਾਨਾ ਮੇਰਠ ਉੱਤਰ ਪ੍ਰਦੇਸ਼ ਸੋ ਲਿਆ ਕੇ ਅੱਗੇ ਸਪਲਾਈ ਕਰਦਾ ਹੈ ਜਿਸ ਦੇ ਵਿਰੁੱਧ ਕਾਰਵਾਈ ਆਰੰਭ ਕੀਤੀ ਦੌਰਾਨੇ ਨਾਕਾਬੰਦੀ ਅੰਮ੍ਰਿਤਸਰ ਜਲੰਧਰ ਬਾਈਪਾਸ ਤੋਂ xuv car no.CH 01-BY-8182ਨੂੰਹ ਰੋਕਣ ਦਾ ਇਸ਼ਾਰਾ ਕੀਤਾ ਜੋ ਗੱਡੀ ਚਾਲਕ ਹਨ੍ਹੇਰੇ ਦਾ ਫਾਇਦਾ ਉਠਾਉਂਦਾ ਹੋਇਆ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਤਾਂ ਗੱਡੀ ਦੀ ਸਰਚ ਡੀਐਸਪੀ ਡਿਟੈਕਟਿਵ ਬਟਾਲਾ ਵੱਲੋਂ ਕਰਨ ਤੇ ਉਸ ਵਿਚੋਂ 29850 ਨਸ਼ੀਲੀਆਂ ਗੋਲੀਆਂ ਮਾਰਕਾ SR-100 ਬਰਾਮਦ ਹੋਈਆਂ ਅਤੇ ਮੁਕੱਦਮੇ ਵਿਚ ਦੋਸ਼ੀ ਮੁਹੰਮਦ ਸ਼ਾਹ ਨੂੰ ਨਾਮਜ਼ਦ ਕਰਕੇ 29-61-85 ਐੱਨਡੀਪੀਐੱਸ ਐਕਟ ਦਾ ਵਾਧਾ ਕੀਤਾ ਗਿਆ।
ਦੋਸ਼ੀ ਬਲਕਾਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮੁਰਾਦਪੁਰ ਥਾਣਾ ਕਾਦੀਆਂ ਦੇ ਫਰਦ ਇੰਕਸ਼ਾਫ਼ ਤੇ ਦੋਸ਼ੀ ਹਰਚਰਨ ਸਿੰਘ ਉਰਫ ਰਵੀ ਪੁੱਤਰ ਰਾਜਪਾਲ ਸਿੰਘ ਵਾਸੀ ਮਾੜੀ ਪੰਨਵਾਂ ਥਾਣਾ ਸ੍ਰੀ ਹਰਗੋਬਿੰਦਪੁਰ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 4000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆ ਦੋਸ਼ੀ ਬਲਕਾਰ ਸਿੰਘ ਉਕਤ ਨੂੰ ਪੇਸ਼ ਅਦਾਲਤ ਕਰਕੇ 03 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ