ਸਾਹਿਤ ਸਿਰਜਣਾ ਤੇ ਅਧਿਆਪਨ ਦਾ ਸੁਮੇਲ ਗੁਰਜੀਤ ਅਜਨਾਲਾ

ਸਾਹਿਤ ਸਿਰਜਣਾ ਤੇ ਅਧਿਆਪਨ ਦਾ ਸੁਮੇਲ ਗੁਰਜੀਤ ਅਜਨਾਲਾ

ਗੁਰਜੀਤ ਅਜਨਾਲਾ ਦਾ ਜਨਮ ਪਿੰਡ ਦਾਬਾਂਵਾਲ ਤਹਿਸੀਲ ਬਟਾਲਾ ਜਿਲਾ ਗੁਰਦਾਸਪੁਰ ਵਿੱਚ ਹੋਇਆ ਹੈ ।ਉਹਨਾਂ ਦੀਮੌਜੂਦਾ ਰਿਹਾਇਸ਼- ਅਜਨਾਲਾ ਜਿਲਾ ਅੰਮ੍ਰਿਤਸਰ ਵਿੱਚ ਹੈ। ਗੁਰਜੀਤ ਜੀ ਨੇ ਐਮ.ਏ ( ਅੰਗਰੇਜ਼ੀ, ਪੰਜਾਬੀ, ਹਿਸਟਰੀ, ਪੋਲ ਸਾਇੰਸ, ਸੋਸਿਓਲੋਜੀ) ਐਮ .ਐਡ , ਦੀ ਸਿੱਖਿਆ ਦੀ ਹਾਸਿਲ ਕੀਤੀ ਹੈ।ਪੀ,ਐਚ,ਡੀ ਦੋ ਸਾਲ ਬਾਅਦ ਘਰੇਲੂ ਮਜਬੂਰੀ ਕਾਰਨ ਬੱਚੇ ਛੋਟੇ ਹੋਣ ਕਾਰਨ ਅੱਧਵਾਟੇ ਛੱਡਣੀ ਪਈ ।
ਸਕੂਲ ਦੀ ਬਾਲ ਸਭਾ ਤੋਂ ਸ਼ੁਰੂ ਹੋਇਆ ਕਵਿਤਾ ਤੇ ਭਾਸ਼ਣ ਬੋਲਣ ਦਾ ਸ਼ੌਕ ਯੁਨੀਵਰਸਿਟੀ ਪੱਧਰ ਤੱਕ ਪੁਜ਼ੀਸ਼ਨਾਂ ਹਾਸਲ ਕਰਨ ਤਕ ਬਣਿਆ ਰਿਹਾ ।
ਬਤੌਰ ਪੰਜਾਬੀ ਅਧਿਆਪਕਾ ਇਸ ਕਿੱਤੇ ਵਿੱਚ ਪੈਰ ਧਰਿਆ ਤੇ ਹੁਣ ਬਤੌਰ ਲੈਕਚਰਾਰ ਪੋਲ ਸਾਇੰਸ ਸਸਸਸ ਬਲੜਵਾਲ ਜਿਲਾ ਅੰਮ੍ਰਿਤਸਰ ਵਿਖੇ ਸੇਵਾਵਾਂ ਨਿਭਾ ਰਹੇ ਹਨ।ਪੜਾਈ ਦੇ ਦੌਰਾਨ ਵੱਖ ਵੱਖ ਸਭਿਆਚਾਰਕ ਗਤੀਵਿਧੀਆਂ ਵਿੱਚ ਇਨਾਮ ਮੈਡਲ ਟਰਾਫੀਆਂ ਹਾਸਲ ਕਰਨ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ,ਗੁਰਮਤਿ ਸਿਖਲਾਈ ਕੇਂਦਰ ਲੁਧਿਆਣਾ ਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਸਮੇਂ ਸਮੇਂ ਤੇ ਕਰਵਾਈਆਂ ਧਾਰਮਿਕ ਪ੍ਰੀਖਿਆਵਾਂ ਵਿਚੋਂ ਵਜੀਫੇ ਤੇ ਇਨਾਮ ਹਾਸਲ ਕੀਤੇ ।ਧਰਮ ਪਰਚਾਰ ਕਮੇਟੀ ਅੰਮ੍ਰਿਤਸਰ ਵਲੋਂ ਲਈ ਧਾਰਮਿਕ ਪ੍ਰੀਖਿਆ ਵਿਚੋਂ ਪੰਜਾਬ ਭਰ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ।
ਬਤੌਰ ਅਧਿਆਪਕ ਸਮੇਂ ਸਮੇਂ ਤੇ ਵੱਖ ਵੱਖ ਸੰਸਥਾਵਾਂ ਵਲੋਂ ਵਧੀਆ ਅਧਿਆਪਕ ਦੇ ਤੋਰ ਬੈਸਟ ਟੀਚਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ।ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲ ਵਲੋਂ 2013ਵਿੱਚ ਆਲਮੀ ਪੰਜਾਬੀ ਵਿਰਾਸਤ ਫਾਉਡੇਸ਼ਨ ਅੰਮ੍ਰਿਤਸਰ ਵਲੋਂ ਵੀ 2013 ਵਿੱਚ ਲਾਇਨਜ ਕਲੱਬ ਰਈਆ ਬਿਆਸ ਵਲੋਂ 2014 ਵਿੱਚ ਬੈਸਟ ਟੀਚਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਪੰਜਾਬੀ ਸਭਿਆਚਾਰ ਤੇ ਸਾਹਿਤ ਸੰਸਥਾ ਅੰਮ੍ਰਿਤਸਰ ਵੱਲੋਂ ਅਤੇ ਮਿਸਤਰੀ ਜਵਾਹਰ ਸਿੰਘ ਫਾਊਂਡੇਸ਼ਨ ਗੋਸਲ ਲੁਧਿਆਣਾ ਵੱਲੋਂ ਪੰਜਾਬੀ ਮਿੰਨੀ ਕਹਾਣੀਕਾਰ ਦੇ ਤੋਰ ਤੇ ਸਨਮਾਨਿਤ ਕੀਤਾ ਗਿਆ ।
ਸ਼ੁਰੂਆਤ ਲੇਖ ਲਿਖਣ ਅਤੇ ਮਿੰਨੀ ਕਹਾਣੀਆਂ ਲਿਖਣ ਤੋਂ ਹੋਈ ਜਿਨ੍ਹਾਂ ਨੂੰ ਨਾਮਵਰ ਪੰਜਾਬੀ ਅਖਬਾਰਾਂ ਅਜੀਤ, ਜਗਬਾਣੀ, ਸਪੋਕਸਮੈਨ ਤੇ ਪਹਿਰੇਦਾਰ ਅਖਬਾਰਾਂ ਤੋ ਇਲਾਵਾ ਪ੍ਰੀਤਲੜੀ ,ਨਵੀਆਂ ਰਿਸ਼ਮਾਂ ,ਨਵੀ ਰੌਸ਼ਨੀ ,ਰਸਾਲਿਆਂ ਨੇ ਛਾਪਿਆ ।ਗੁਰਜੀਤ ਜੀ ਦੇ ਦੱਸਣ ਤੇ ਪਤਾ ਚੱਲਿਆ ਹੈ ਕਿ ਉਹ ਕਵਿਤਾ ਲਿਖਦੇ ਸਨ ਪਰ ਬਹੁਤੀਆਂ ਛਪਵਾਈਆਂ ਨਹੀਂ ਬਸ ਇੱਕਾ ਦੁੱਕਾ ਸਪੋਕਸਮੈਨ ਅਖਬਾਰ ਤੇ ਅਜੀਤ ਵਿੱਚ ਲੱਗੀਆਂ ।ਕਵਿਤਾਵਾਂ ਲਈ ਫੇਸਬੁਕ ਇਕ ਵਧੀਆ ਪਲੇਟਫਾਰਮ ਹੋ ਨਿਬੜਿਆ ਹੈ ਜਿਥੇ ਸਮੇਂ ਸਮੇਂ ਤੇ ਵੱਖ ਵੱਖ ਪੇਜਾਂ ਤੇ ਰਚਨਾਵਾਂ ਪਾਉਣ ਦਾ ਮੌਕਾ ਮਿਲਦਾ ਹੈ ।ਗੁਰਜੀਤ ਅਜਨਾਲਾ ਜੀ ਛੰਦਾਬੰਦੀ ਵਿੱਚ ਬਹੁਤ ਖੂਬਸੂਰਤ ਰਚਨਾਵਾਂ ਲਿਖਦੇ ਹਨ ਜਿੰਨਾ ਨੂੰ ਅਕਸਰ ਹੀ ਪਾਠਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਛੰਦਾਬੰਦੀ ਦੀ ਤਾਲੀਮ ਉਹਨਾਂ ਨੇ ਬਾਕਾਇਦਾ ਉਸਤਾਦ ਦਰਸ਼ਨ ਸਿੰਘ ਭੰਮੇ ਜੀ ਤੇ ਹਰਵਿੰਦਰ ਸਿੰਘ ਰੋਡੇ ਜੀ ਤੋਂ ਲਈ ਹੈ।
ਗੁਰਜੀਤ ਅਜਨਾਲਾ ਜੀ ਦੇ ਲਿਖੇ ਕਈ ਛੰਦ ਤੇ ਗੀਤ ਵੱਖ ਵੱਖ ਗਾਇਕਾਂ ਨੇ ਆਪਣੀ ਅਵਾਜ਼ ਵਿੱਚ ਰਿਕਾਰਡ ਵੀ ਕਰਵਾਏ ਹਨ। ਗੀਤ ਲਿਖਣ ਦੀ ਬਾਕਾਇਦਾ ਸਿੱਖਿਆ ਉਹਨਾਂ ਉਸਤਾਦ ਜਨਕ ਸੰਗਤ ਜੀ ਤੋਂ ਹਾਸਲ ਕੀਤੀ ਹੈ। ਆਪਣੀਆਂ ਮਿਆਰੀ ਰਚਨਾਵਾਂ ਦੇ ਸਦਕਾ ਗੁਰਜੀਤ ਅਜਨਾਲਾ ਸ਼ੋਸ਼ਲ ਮੀਡੀਆ ਤੇ ਇਕ ਸਤਿਕਾਰਿਤ ਤੇ ਚਰਚਿਤ ਨਾਂ ਹੈ। ਇਸ ਵਕਤ ਗੁਰਜੀਤ ਅਜਨਾਲਾ ਜੀ ਰਾਸ਼ਟਰੀ ਮਹਿਲਾ ਕਾਵਿ ਮੰਚ ਅੰਮ੍ਰਿਤਸਰ ਇਕਾਈ ਦੇ ਮੀਤ ਪ੍ਰਧਾਨ ਦਾ ਅਹੁੱਦਾ ਵੀ ਬਾਖੂਬੀ ਨਿਭਾ ਰਹੇ ਹਨ। ਫੇਸਬੁਕ ਤੇ ਚਲਦੇ ਗਰੁੱਪਾਂ ਵਿੱਚ ਵੱਖ ਵੱਖ ਚਲਦੇ ਮੁਕਾਬਲਿਆਂ ਵਿੱਚ ਕਾਫੀ ਵਾਰ ਜੇਤੂ ਰਹੇ ਹਨ। ਜਿੰਨਾ ਵਿਚੋਂ ਪੰਜਾਬੀ ਸਾਹਿਤ ਸਭਾ ਦੇ ਪੇਜ ਤੇ ਕਰਵਾਏ ਜਾ ਰਹੇ ਕਾਵਿ ਘੋਲ 2 ਵਿੱਚ ਲਗਾਤਾਰ ਛੇ ਵਾਰ ਜੇਤੂ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਇਸ ਮੁਕਾਬਲੇ ਨੇ ਕਲਮ ਵਿੱਚ ਅਥਾਹ ਨਿਖਾਰ ਲਿਆਂਦਾ ਜਿਸ ਦੇ ਸਦਕਾ ਸਾਂਝੀ ਅਵਾਜ਼ ਰੇਡੀਓ ਮੈਲਬੌਰਨ ਅਸਟ੍ਰੇਲੀਆ ਤੋਂ, ਪੰਜਾਬੀ ਸੱਥ ਰੇਡੀਓ ਮੈਲਬੌਰਨ ਅਸਟ੍ਰੇਲੀਆ ਤੋਂ, ਅਵਤਾਰ ਰੇਡੀਓ ਸੀਚੇਵਾਲ, ਪੰਜਾਬੀਕਾ ਚੈਨਲ ਪਾਕਿਸਤਾਨ, ਸਾਹਿਤਧਾਰਾ ਯੂ ਐਸ ਏ ਤੋਂ ਆਦਿ ਰੇਡੀਓ ਤੋਂ ਆਪਣੀ ਰਚਨਾਵਾਂ ਕਹਿਣ ਦਾ ਸਮੇਂ ਸਮੇਂ ਮੌਕਾ ਮਿਲਦਾ ਰਹਿੰਦਾ ਹੈ ।ਗੁਰਜੀਤ ਅਜਨਾਲਾ ਜੀ ਦਾ ਮੰਨਣਾ ਹੈ ਕਿ ਆਪਣੀ ਕਲਮ ਦੀ ਤਾਕਤ ਨਾਲ ਮਿਆਰੀ ਰਚਨਾਵਾਂ ਸਿਰਜ ਕੇ ਸਮਾਜ ਨੂੰ ਸਹੀ ਸੇਧ ਦੇ ਸਕਦੇ ਹਾਂ।
ਗੁਰਜੀਤ ਅਜਨਾਲਾ ਜੀ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਤਤਪਰ ਰਹਿੰਦੇ ਹਨ ਅਤੇ ਸਮੇਂ ਸਮੇਂ ਤੇ ਗਰੀਬ ਤੇ ਹੋਣਹਾਰ ਵਿਦਿਆਰਥੀਆਂ ਲਈ ਕੀਤੇ ਕਾਰਜਾਂ ਕਰਕੇ KGN welfare society amritsar ਵੱਲੋਂ ਉਹਨਾਂ ਨੂੰ ਮਾਂ ਦਿਵਸ ਤੇ best mother award ਨਾਲ ਸਨਮਾਨਿਤ ਕੀਤਾ ਗਿਆ ।ਉਹਨਾਂ ਦੀ ਕਿਤਾਬ ਜਲਦੀ ਹੀ ਪਾਠਕਾਂ ਦੇ ਹੱਥਾਂ ਵਿੱਚ ਹੋਵੇਗੀ। ਪੰਜਾਬੀ ਸਾਹਿਤ ਨੂੰ ਭਵਿੱਖ ਵਿੱਚ ਇਸ ਕਲਮ ਤੋਂ ਬਹੁਤ ਆਸਾਂ ਹਨ ਨਿਰਸੰਦੇਹ ਇਕ ਦਿਨ ਉਹਨਾਂ ਦਾ ਨਾਂ ਵਧੀਆ ਸਾਹਿਤ ਕਾਰਾਂ ਦੀ ਕਤਾਰ ਵਿੱਚ ਹੋਵੇਗਾ।ਸ਼ਾਲਾ ਉਹਨਾਂ ਦੀ ਕਲਮ ਬੁਲੰਦੀਆਂ ਹਾਸਲ ਕਰੇ। ਗੁਰਜੀਤ ਜੀ ਦਾ ਕਹਿਣਾ ਹੈ ਕਿ “ਮੈ ਜੋ ਵੀ ਹਾਂ ਆਪਣੇ ਪਿਤਾ ਸੂਬੇਦਾਰ ਬਲਕਾਰ ਸਿੰਘ ਜੀ ਅਣਥੱਕ ਮਿਹਨਤ ਤੇ ਰਹਿਨੁਮਾਈ ਅਤੇ ਆਪਣੀ ਮਾਂ ਸਰਦਾਰਨੀ ਅਵਿਨਾਸ਼ ਕੌਰ ਦੀਆਂ ਦੁਆਵਾਂ ਸਦਕਾ ਹਾਂ ।ਭਾਵੇਂ ਉਹ ਅੱਜ ਇਸ ਦੁਨੀਆਂ ਵਿੱਚ ਨਹੀਂ ਪਰ ਉਹਨਾਂ ਦੀ ਦਿੱਤੀ ਸਿੱਖਿਆ ਮੈਨੂੰ ਹਮੇਸ਼ਾਂ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ ।”

ਉਹਨਾਂ ਦੀਆਂ ਕੁਝ ਸਤਰਾਂ
ਲੱਖ ਕੋਸ਼ਿਸ਼ਾਂ ਨਾਲ ਵੀ ਦਰਿਆ ਰੁਕਦੇ ਨਹੀਂ,
ਸੂਰਜ ਲਾਵੇ ਤਾਣ ਤਾਂ ਸਾਗਰ ਸੁਕਦੇ ਨਹੀਂ,,
ਹਿੰਮਤਾਂ ਦੇ ਖੰਭ ਲੈ ਕੇ ਉਡਦੇ ਅੰਬਰਾਂ ਤੇ ,
ਬਾਜ ਕਦੇ ਵੀ ਕਾਵਾਂ ਹੱਥੋਂ ਮੁਕਦੇ ਨਹੀਂ,
ਵਿਸ਼ੇਸ ਮੁਲਾਕਾਤ
ਗਗਨਦੀਪ ਧਾਲੀਵਾਲ ਝਲੂਰ(ਬਰਨਾਲਾ)
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ

Leave a Reply

Your email address will not be published. Required fields are marked *