ਬਟਾਲਾ , 3 ਜਨਵਰੀ ( ਅਮਰੀਕ ਮਠਾਰੂ ਰੰਜਨਦੀਪ ਸੰਧੂ ਬਲਦੇਵ ਸਿੰਘ ਖਾਲਸਾ )
ਬਟਾਲੇ ਸ਼ਹਿਰ ਨੂੰ ਨਗਰ ਨਿਗਮ ਦੀਆਂ ਚੋਣਾਂ ਲਈ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਦੇ ਮੰਤਰੀ ਸ਼੍ਰੀ ਓ ਪੀ ਸੋਨੀ ਨੂੰ ਬਟਾਲੇ ਸ਼ਹਿਰ ਦਾ ੳਬਜਰਵਰ ਲੱਗਣ ਨਾਲ ਬਟਾਲੇ ਸ਼ਹਿਰ ਵਿਚ ਕਾਂਗਰਸ ਪਾਰਟੀ ਨੂੰ ਕਾਫੀ ਮਜ਼ਬੂਤੀ ਮਿਲੇਗਾ । ਸ਼੍ਰੀ ਰਾਕੇਸ਼ ਸੋਨੀ ਨੇ ਕਿਹਾ ਬਟਾਲੇ ਦੇ 50 ਦੇ 50 ਵਾਰਡਾਂ ਵਿੱਚ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤੇਗੀ ਅਤੇ ਮੰਤਰੀ ਸ਼੍ਰੀ ਓ ਪੀ ਸੋਨੀ ਜੀ ਦੀ ਅਗਵਾਈ ਹੇਠ ਮੇਅਰ ਦੀ ਸੀਟ ਕਾਂਗਰਸ ਪਾਰਟੀ ਦੇ ਖਾਤੇ ਵਿੱਚ ਜਾਵੇਗੀ । ਓਹਨਾ ਨੇ ਕਿਹਾ ਕਿ ਸ਼੍ਰੀ ਸੋਨੀ ਜੀ ਦੀ ਅਗਵਾਈ ਹੇਠ ਹਰ ਕਾਂਗਰਸੀ ਨੇਤਾ ਨੂੰ ਉਸਦਾ ਬਣਦਾ ਹੱਕ ਦਿੱਤਾ ਜਾਵੇਗਾ । ਓਹਨਾ ਨੇ ਕਿਹਾ ਕਿ ਸ਼੍ਰੀ ਸੋਨੀ ਜੀ ਇਕ ਨੇਕ ਅਤੇ ਸਮਝਦਾਰ ਨੇਤਾ ਹਨ । ਓਹਨਾ ਵਲੋ ਜਿਹੜਾ ਵੀ ਕਦਮ ਚੁੱਕਿਆ ਜਾਵੇਗਾ । ਓਹ ਹਮੇਸ਼ਾ ਕਾਂਗਰਸ ਪਾਰਟੀ ਦੀ ਬੇਹਤਰੀ ਲਈ ਹੋਵੇਗਾ ।
ਸ਼੍ਰੀ ਰਾਕੇਸ਼ ਸੋਨੀ ਜੋ ਕਿ ਕਾਂਗਰਸ ਕਮੇਟੀ ਬਟਾਲਾ ਦੇ ਵਾਈਸ ਪ੍ਰਧਾਨ ਹਨ । ਰਾਕੇਸ਼ ਸੋਨੀ ਨੂੰ ਮੰਤਰੀ ਸ਼੍ਰੀ ਓ ਪੀ ਸੋਨੀ ਜੀ ਦੇ ਕਾਫੀ ਕਰੀਬੀ ਰਿਸ਼ਤੇਦਾਰ ਵਜੋਂ ਜਾਣਿਆ ਜਾਂਦਾ ਹੈ । ਓਥੇ ਹੀ ਲਿਸਟ ਜਾਰੀ ਹੁਣ ਤੋਂ ਕਾਂਗਰਸੀ ਪਾਰਟੀ ਵਿਚ ਖੁਸ਼ੀ ਦੀ ਲਹਿਰ ਜਾਗ ਉਠੀ ਹੈ । ਵਰਕਰਾਂ ਨੂੰ ਵਿਸ਼ਵਾਸ ਹੈ ਸ਼੍ਰੀ ਸੋਨੀ ਜੀ ਬਟਾਲੇ ਵਿੱਚ ਚਲ ਰਹੀ ਕਾਂਗਰਸ ਪਾਰਟੀ ਦੀ ਧੜੇਬਾਜ਼ੀ ਤੋਂ ਉਪਰ ਉਠਕੇ ਮਿਹਨਤੀ ਅਤੇ ਇਮਾਨਦਾਰ ਵਰਕਰਾਂ ਅਤੇ ਨੇਤਾ ਨੂੰ ਓਹਨਾ ਦਾ ਬਣਦਾ ਮਾਣ ਬਖਸ਼ਣਗੇ ।
ਓਥੇ ਹੀ ਦੂਸਰੇ ਪਾਸੇ ਤੋਂ ਰਾਜਨੀਤਿਕ ਵਿਸ਼ੇਸ਼ਕਾਂ ਦਾ ਮੰਨਣਾ ਹੈ ਕਿ ਸ਼੍ਰੀ ਓ ਪੀ ਸੋਨੀ ਜੀ ਦੇ ਆਉਣ ਨਾਲ ਬਟਾਲੇ ਸ਼ਹਿਰ ਵਿਚ ਚੋਣਾਂ ਹੋਰ ਵੀ ਦਿਲਚਸਪਪ ਹੋਣਗੀਆਂ ਅਤੇ ਚਾਹਵਾਨ ਕਾਂਗਰਸੀ ਉਮੀਦਵਾਰਾਂ ਦੀ ਚੋਣ ਧੜੇ ਦੀ ਜਗ੍ਹਾ ਮੈਰਿਟ ਤੇ ਬੇਸਡ ਹੋਵੇਗੀ ।

