
ਪੰਜਾਬ ਦੇ ਸਰਹੱਦੀ ਖੇਤਰ ਵਿੱਚ ਪੈਂਦੇ ਪਿੰਡ ਮੰਡੀ ਪੰਜੇ ਕੇ ਉਤਾੜ ਦੇ ਜੰਮਪਲ ਮੋਨਿਕਾ ਜੀ ਦਾ ਨਾਮ ਭਾਵੇਂ ਸਾਹਿਤਿਕ ਖੇਤਰ ਵਿੱਚ ਨਵਾ ਹੈ।ਪ੍ਰੰਤੂ ਉਹਨਾਂ ਦੀਆ ਰਚਨਾਵਾਂ ਪਰਿਵਾਰਕ ਰਿਸ਼ਤਿਆਂ ,ਸਮਾਜਿਕ ਮਨੋਦਸ਼ਾਵਾ ਤੇ ਲੋਕਾਂ ਦੀਆ ਭਾਵਨਾਵਾਂ ਦੀ ਤਰਜਮਾਨੀ ਕਰਦੀਆਂ ਹਨ।ਮੋਨਿਕਾ ਜੀ ਦਾ ਜਨਮ ਜਿਲ੍ਹਾ ਫਿਰੋਜ਼ਪੁਰ ਦੇ (ਪਿੰਡ ਮੰਡੀ ਪੰਜੇ ਕੇ ਉਤਾੜ ) ਵਿੱਚ ਹੋਇਆ। ਉਹਨਾਂ ਦੇ ਪਿਤਾ ਸ: ਸ੍ਰ ਖਰੈਤ ਸਿੰਘ ਅਗਾਹਵਧੂ ਤੇ ਉੱਚਪੱਧਰੀ ਸਿੱਖਿਆ ਦੇ ਧਾਰਨੀ ਸਨ। ਜਿਨ੍ਹਾਂ ਨੇ ਮੋਨਿਕਾ ਜੀ ਦੀ ਪੜ੍ਹਾਈ ਵਿੱਚ ਪੂਰਾ ਸਾਥ ਦਿੱਤਾ ਸੀ।ਪਿਛੋਕੜ ਇਲਾਕੇ ਦੇ ਵਸਨੀਕ ਹੋਣ ਦੇ ਬਾਵਜੂਦ ਇਨ੍ਹਾਂ ਨੇ ਉੱਚਪੱਧਰੀ ਸਿੱਖਿਆ ਪ੍ਰਾਪਤ ਕੀਤੀ।ਮੋਨਿਕਾ ਜੀ ਨੇ ਮੁੱਢਲੀ ਸਿੱਖਿਆ ਪਿੰਡ ਦੇ ਹੀ (ਆਦਰਸ਼ ਮਾਡਲ ਪਬਲਿਕ ਸਕੂਲ ) ਤੋ ਅੱਠਵੀ ਤੱਕ ਪੜ੍ਹਾਈ ਕੀਤੀ ਤੇ ਫਿਰ
ਪਿੰਡ ਦੇ ਹੀ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ) ਤੋ ਬਾਰਵੀਂ ਤੱਕ ਪੜ੍ਹਾਈ ਕੀਤੀ।ਇਸ ਤੋਂ ਪਿੱਛੋਂ ਬੀ. ਏ ਦੀ ਪੜ੍ਹਾਈ (ਗਿ: ਗੁਰਬਖ਼ਸ਼ ਸਿੰਘ ਡੀ . ਏ. ਵੀ ਕਾਲਜ )ਜਲਾਲਾਬਾਦ ਪੱਛਮੀ ਤੋ ਹਾਸਿਲ ਕੀਤੀ।ਇਸ ਤੋਂ ਬਾਅਦ ਬੀ .ਐਡ ਦੀ ਪੜ੍ਹਾਈ( ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਫਾਰ ਵੋਮੈਨ) ਫਿਰੋਜ਼ਪੁਰ ਤੋਂ ਕੀਤੀ। ਐਮ.ਐਡ ਮਾਸਟਰ ਆਫ ਐਜੂਕੇਸ਼ਨ ਦੀ ਡਿਗਰੀ ( ਗੁਰੂ ਰਾਮਦਾਸ ਬੀ.ਐਡ)ਕਾਲਜ ਤੋ ਹਾਸਿਲ ਕੀਤੀ। ਐਮ .ਏ (ਰਾਜਨੀਤਿਕ ਸਾਸ਼ਤਰ ) ਤੇ ਐਮ. ਏ (ਹਿੰਦੀ) ਪੰਜਾਬ ਯੂਨੀਵਸਿਟੀ ਤੋ ਪ੍ਰਾਈਵੇਟ ਕੀਤੀ। ਮੋਨਿਕਾ ਜੀ 4 ਸਾਲ (ਗੁਰੂ ਰਾਮਦਾਸ ਬੀ .ਐਡ)ਕਾਲਜ ਵਿੱਚ ਬਤੌਰ ਲੈਕਚਰਾਰ ਭੂਮਿਕਾ ਨਿਭਾਅ ਚੁੱਕੇ ਹਨ।
ਮੋਨਿਕਾ ਜੀ ਨਾਲ ਗੱਲ ਬਾਤ ਕਰਦੇ ਪਤਾ ਚੱਲਿਆ ਕਿ ਕੁਝ ਸਮਾਂ ਪਹਿਲਾ ਹੀ ਉਹਨਾਂ ਦਾ ਰਾਬਤਾ ਪ੍ਰੋ ਗਗਨਦੀਪ ਧਾਲੀਵਾਲ ਜੀ ਨਾਲ ਹੋਇਆ ਜੋਂ ਮਹਿਲਾ ਕਾਵਿ ਮੰਚ ਪੰਜਾਬ ਦੇ ਜਨਰਲ ਸਕੱਤਰ ਹਨ। ਗਗਨ ਜੀ ਦੀ ਸਖਸ਼ੀਅਤ ਨੇ ਇਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਗਗਨਦੀਪ ਜੀ ਨੇ ਚੰਗੇ ਸਾਹਿਤਕਾਰ ਹੋਣ ਦੇ ਨਾਤੇ ਮੋਨਿਕਾ ਜੀ ਨੂੰ ਬਹੁਤ ਸਤਿਕਾਰ ਦਿੱਤਾ ਤੇ ਉਹਨਾਂ ਦੀ ਸਾਹਿਤਿਕ ਰੁਚੀਆਂ ਨੂੰ ਦੇਖਦੇ ਹੋਏ ਸਾਹਿਤਿਕ ਖੇਤਰ ਨਾਲ ਜੋੜਿਆ।ਮੋਨਿਕਾ ਜੀ ਪ੍ਰੋ ਗਗਨਦੀਪ ਜੀ ਨੂੰ ਆਪਣਾ ਸਾਹਿਤਿਕ ਗੁਰੂ ਮੰਨਦੇ ਹਨ ਜੋਂ ਮੋਨਿਕਾ ਜੀ ਲਈ ਪਥ ਪ੍ਰਦਰਸ਼ਕ ਬਣੇ ਹਨ।ਗਗਨ ਜੀ ਸਦਕਾ ਮੋਨਿਕਾ ਜੀ ਨੂੰ ਮਹਿਲਾ ਕਾਵਿ ਮੰਚ ਦਾ ਮੈਂਬਰ ਬਣਨ ਦਾ ਮੌਕਾ ਪ੍ਰਾਪਤ ਹੋਇਆ।
ਮੋਨਿਕਾ ਜੀ ਨੇ ਆਪਣੇ ਗੁਰੂ ਗਗਨ ਜੀ ਸਦਕਾ ਤੇ ਬਾਕੀ ਸਾਹਿਤਕਾਰਾਂ ਦੋਸਤਾਂ ਮਿੱਤਰਾਂ ਦੀ ਭੈਣਾਂ ਭਰਾਵਾਂ ਦੀ ਦੇ ਪਿਆਰ ਸਤਿਕਾਰ ਸਦਕਾ ਸਾਹਿਤ ਖੇਤਰ ਵਿੱਚ ਬਹੁਤ ਥੋੜੇ ਸਮੇਂ ਵਿੱਚ ਉਨਤੀ ਦੇ ਸਿਖਰਾਂ ਨੂੰ ਛੋਹਿਆ ਹੈ।ਇਹ ਮੋਨਿਕਾ ਜੀ ਲਈ ਵਡਮੁੱਲੀ ਪ੍ਰਾਪਤੀ ਹੈ ਕਿ ਉਹਨਾਂ ਦੇ ਲਗਾਤਾਰ ਕਵੀ ਦਰਬਾਰ ਇੰਟਰਨੈਸਨਲ ਪੱਧਰ ਤੇ ਕਰਵਾਏ ਜਾ ਰਹੇ ਹਨ।ਮੋਨਿਕਾ ਜੀ ਵਲੋ ( ਕੂੰਜਾਂ ਦੀ ਪਰਵਾਜ਼ ) ਲਿਖਾਰੀ ਸਭਾ ਸਿਆਟਲ ਅਮਰੀਕਾ ਵਿਚ ਭਾਗ ਲਿਆ ਗਿਆ।ਤੇ ਲਗਾਤਾਰ ਆਨਲਾਈਨ ਕਵੀ ਦਰਬਾਰਾਂ ਵਿੱਚ ਭਾਗ ਲੈ ਰਹੇ ਹਨ।ਪਰਸ਼ੋਤਮ ਪੱਤੋ ਵੀਰ ਜੀ ਦੇ ਚੁੱਪ ਦੀ ਆਵਾਜ਼ ਲਿਖਾਰੀ ਸਭਾ ਮੋਗਾਂ ਵਿੱਚ ਵੀ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ।ਇਹਨਾਂ ਨੇ ਬੇਰੁਜਗਾਰੀ , ਗਰੀਬੀ,ਮਹਿੰਗਾਈ,ਬਚਪਨ,ਰਿਸ਼ਤੇ,ਆਤਮਿਕ ਪਿਆਰ,ਔਰਤ,ਮਾਪੇ,ਖੁਸ਼ੀ,ਕਿਸਮਤ,ਇਨਸਾਨੀਅਤ ਮੁੱਲ,ਸ਼ੋਹਰਤਾਂ ਦੀ ਖਾਤਰ,ਹਿੰਮਤ ਤੇ ਕਿਸਾਨੀ ਮੁੱਦਿਆ ਤੇਂ
ਨਿਡਰ ਹੋ ਕੇ ਨਾਦਰਸ਼ਾਹੀ ਸਰਕਾਰਾਂ ਦੇ ਫੁਰਮਾਨਾਂ ਨੂੰ ਲਾਹਨਤਾਂ ਪਾਈਆਂ ਹਨ।ਜਿਵੇਂ ਲਲਕਾਰ, ਕਿਸਾਨੀ ਦਾ ਦਰਦ,ਕਿਸਾਨੀ ਦੀ ਦਾਸਤਾਂ । ਸਾਕਾ ਸਰਹੰਦ ਨਿੱਕੀਆ ਜਿੰਦਾ ਦੀ ਸ਼ਹੀਦੀ,ਤੇ ਹੋਰ ਵੀ ਬਹੁਤ ਆਰਟੀਕਲ ਜਿਨ੍ਹਾਂ ਨੂੰ ਆਪਣੀ ਕਲਮ ਨਾਲ ਬਿਆਨਿਆ ਹੈ।ਮੋਨਿਕਾ ਜੀ ਨੇ ਹਮੇਸ਼ਾਂ ਹੱਕ ਸੱਚ ਤੇ ਇਨਸਾਫ ਲਈ ਲਿਖਿਆ ਹੈ।ਜੌ ਉਹਨਾਂ ਦੀਆ ਲਿਖਤਾ ਵਿੱਚ ਸਾਫ਼ ਝਲਕਦਾ ਹੈ।ਮੋਨਿਕਾ ਜੀ ਦੀਆ ਰਚਨਾਵਾਂ ਮੈਗ਼ਜ਼ੀਨਾਂ ਤੇ ਅਖਬਾਰਾਂ ਵਿੱਚ ਵਿਸ਼ੇਸ਼ ਸਥਾਨ ਹਾਸਲ ਕਰ ਚੁਕੀਆਂ ਹਨ। ਉਹਨਾਂ ਦੀਆ ਲਿਖਤਾ( ਐਂਟੀ ਕੁਰੱਪਸ਼ਨ ਪ੍ਰੈਸ, ਲਿਸ਼ਕਾਰਾ ਟਾਈਮਜ਼,ਵਿਰਾਸਤ ਵਿਸ਼ੇਸ਼, ਆਵਾਜ਼ ਏ ਪੰਜਾਬ, ਜਨਤਾ ਦੀ ਆਵਾਜ਼, ਪੰਜਾਬੀ ਵਿਰਾਸਤ, ਕਾਵਿ ਸਾਂਝਾ,ਆਈਡੀਅਲ ਪ੍ਰਾਈਮ ਟਾਈਮ,ਸਰਗਰਮ ਪੜਤਾਲ ਖਬਰਾਂ ਦੀ ਤੇ ਲੋਕ ਆਵਾਜ਼) ਵਿੱਚ ਵਿਸ਼ੇਸ਼ ਥਾਂ ਮਿਲ ਚੁੱਕੀ ਹੈ।ਤੇ ਲਗਾਤਾਰ ਸਾਹਿਤਿਕ ਖੇਤਰ ਵਿੱਚ ਉੱਨਤੀ ਵੱਲ ਵੱਧ ਰਹੇ ਹਨ।( ਕਿਤਾਬਾਂ ਨਵੀਆਂ ਪੈੜਾਂ , ਅਹਿਸਾਸਾਂ ਦੀ ਸਾਂਝ,ਤੇ ਜਗਦੇ ਦੀਵੇ )(ਸੰਪਾਦਕ ਗਗਨਦੀਪ ਜੀ)ਵਿੱਚ ਲਿਖਤਾਂ ਲੱਗ ਚੁੱਕੀਆਂ ਹਨ। ਤੇ ਲਗਾਤਾਰ ਅੱਗੇ ਵੱਧਦੇ ਹੋਏ ਸਾਹਿਤਿਕ ਜਗਤ ਵਿੱਚ ਲਗਾਤਾਰ ਵੱਡਮੁੱਲਾ ਯੋਗਦਾਨ ਪਾ ਰਹੇ ਹਨ।ਸਾਹਿਤ ਜਗਤ ਨੂੰ ਮਾਣ ਹੈ ਇਹੋ ਜਿਹੇ ਸਾਹਿਤਕਾਰਾਂ ਤੇ ਜੌ ਆਪਣੀਆ ਕਲਮਾਂ ਰਾਹੀਂ ਸਮਾਜ ਨੂੰ ਸਹੀ ਸੇਧ ਦੇਣ ਦੇ ਹਮਾਇਤੀ ਬਣ ਰਹੇ ਹਨ।
ਮੋਨਿਕਾ ਜੀ ਨਾਲ ਸਾਹਿਤਿਕ ਖੇਤਰ ਪ੍ਰਤੀ ਉਹਨਾਂ ਦੀ ਰੁਚੀ ਤੇ ਪ੍ਰਾਪਤੀਆਂ ਸੰਬੰਧੀ ਵਿਸ਼ੇਸ਼ ਮੁਲਾਕਾਤ ਦੀ ਰਿਪੋਰਟ।
ਗਗਨਦੀਪ ਧਾਲੀਵਾਲ ਝਲੂਰ ਬਰਨਾਲਾ
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ