ਹਾਕਮਾਂ ਨੂੰ ਗੱਦੀਆਂ ਤੇ ਬਿਠਾਉਣ ਵਾਲੀ, ਜਨਤਾ

ਕਨੂੰਨਾਂ ਨੂੰ ਥੋਪਿਆ ਜਾਵੇ ਉੱਤੇ, ਜਨਤਾ
ਕਨੂੰਨਾਂ ਕਰਕੇ ਨੁਕਸਾਨ ਝੱਲੇ, ਜਨਤਾ
ਭੁੱਖੀ ਮਰ ਰਹੀ ਏ, ਜਨਤਾ
ਆਪਣੇ ਹੱਕਾਂ ਲਈ ਅਵਾਜ਼ ਉਠਾ ਰਹੀ ਹੈ, ਜਨਤਾ
ਧਰਨੇ ਲਗਾ ਰਹੀ ਹੈ, ਜਨਤਾ
ਨਿੱਤ ਝੂਠੇ ਪਰਚਿਆਂ ਚ ਫਸ ਰਹੀ ਹੈ, ਜਨਤਾ
ਤਸ਼ੱਦਦਾਂ ਦਾ ਸਾਹਮਣਾ ਕਰ ਰਹੀ ਹੈ, ਜਨਤਾ
ਕੀ ਸਰਕਾਰ ਏ
ਕੀ ਅਹੁਦੇਦਾਰ ਏ
ਸ਼ਰਮਣਾਕ ਇੰਨਾਂ ਦੇ ਕਿਰਦਾਰ ਏ
ਇਸ ਇਨਕਲਾਬ ਨੂੰ ਕਿੱਧਾਂ ਰੋਕਣਗੇ
ਸ਼ਹੀਦ ਹੋਣ ਨੂੰ ਹਰ ਵੀਰ ਤਿਆਰ ਏ
ਪਾਣੀ ਦੀਆਂ ਧਾਰਾਂ ਨਾਲ ਕਿੱਧਾਂ ਰੋਕਣ ਗੇ
ਜਿਹੜੇ ਖੰਡੇ ਦੀ ਧਾਰਾਂ ਤੇ ਚਲਣ ਨੂੰ ਤਿਆਰ ਏ
ਗਲਤਫਹਿਮੀਆਂ ਕਿਉਂ ਪਾਲੀਆਂ ਨੇ ਇੰਨਾਂ ਕਮਲਿਆਂ
ਇਹ ਤਾਂ ਸਿਰ ਲੱਥੇ ਸਰਦਾਰ ਏ
Rachhpinder Gill
Amritsar