
ਇਹ ਅੰਦੋਲਨ ਹੁਣ ਖਾਸ ਹੋ ਗਿਆ
ਸਰਕਾਰਾਂ ਦਾ ਹੁਣ ਪਰਦਾਫਾਸ਼ ਹੋ ਗਿਆ।
ਲੋਕੀ ਹੁਣ ਹੋ ਗਏ ਸਿਆਣੇ
ਖੜੇ ਨੇ ਸਾਰੇ ਹਿੱਕਾਂ ਤਾਣੇ।
ਜਨਤਾ ਦੀ ਅਕਲ ਹੁਣ ਆਈ ਟਿਕਾਣੇ
ਹੁਣ ਨਹੀਂ ਮੂਰਖ ਬਣਦੇ ਨਿਆਣੇ।
ਤੈਥੋਂ ਸਰਕਾਰੇ ਹੁਣ ਅਸਾਂ ਸਾਰੇ ਮੁੱਲ ਪੁਗਾਉਣੇ
ਛੱਡ ਦੇ ਸਾਨੂੰ ਹੁਣ ਤੂੰ ਝੂਠੇ ਲਾਰੇ ਲਾਉਣੇ।
ਨਾ ਹੁਣ ਸਕੀਮਾਂ ਤੇ ਅਸਾ ਡੁਲਣਾ
ਨਾ ਅਸਾ ਕੱਖਾ ਵਾਂਗੂੰ ਰੁਲਣਾ।
ਹੁਣ ਚੰਗੀਆਂ ਸਰਕਾਰਾਂ ਦੇ ਤੈਨੂੰ ਰੂਪ ਦਿਖਾਉਣੇ
ਬੰਦ ਕਰ ਹੁਣ ਨਾਦਰਸ਼ਾਹੀ ਫੁਰਮਾਨ ਸੁਨਾਉਣੇ।
ਹੁਣ ਅਸੀ ਤਾਂ ਹੱਕਾਂ ਦੇ ਮੁੱਲ ਪਾਉਣੇ
ਅਸੀ ਤਾਂ ਆਪਣੇ ਹੱਕਾਂ ਦੇ ਮੁੱਲ ਪਾਉਣੇ।
ਲਿਖਤ✍️
ਮੋਨਿਕਾ ।
ਜਲਾਲਾਬਾਦ ਪੱਛਮੀ।