
ਲੈ ਕੇ ਖੁਸ਼ੀਆਂ ਸਭ ਦੇ ਵਿਹੜੇ ਆਈ
ਸਾਰਿਆਂ ਦੀ ਜ਼ਿੰਦਗੀ ਚੋਂ ਹਨੇਰਾ ਦੂਰ ਭਜਾਈ
ਰੌਸ਼ਨੀ ਦਾ ਦੀਵਾ ਜਗਾਈ
New year ਸਭ ਲਈ ਸੁੱਖਾਂ ਦਾ ਸੂਰਜ ਚੜ੍ਹਾਈ।
ਇਹਨਾਂ ਮਿਹਨਤੀਆਂ ਦੇ ਸੁਪਨਿਆਂ ਚ ਰੰਗ ਭਰ ਜਾਵੀਂ
ਕੇਵਲ ਸੋਸ਼ਲ ਮੀਡੀਆ ਤੱਕ ਨਾ ਰਹਿ ਜਾਵੀਂ
ਜਲਦੀ ਇਨਸਾਫ਼ ਦੀਵਾ ਕੇ ਘਰ ਪਹੁੰਚਾਈ
New year ਸਭ ਲਈ ਸੁੱਖਾਂ ਦਾ ਸੂਰਜ ਚੜ੍ਹਾਈ।
ਕਿਸੇ ਵੀ ਰਿਸ਼ਤਿਆਂ ਚ ਦਰਾੜ ਨਾ ਪਾਈ
ਮਾਪਿਆਂ ਦੀ ਲੰਮੀ ਉਮਰ ਕਰ ਜਾਈ
ਭੈਣ ਭਰਾ ਨਾਲ ਖ਼ੂਬ ਰਿਸ਼ਤਾ ਨਿਭਾਈ
New year ਸਭ ਲਈ ਸੁੱਖਾਂ ਦਾ ਸੂਰਜ ਚੜ੍ਹਾਈ।

ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਬਣਾਈ
ਸਭ ਦੇ ਦਿਲਾਂ ਚ ਨਿਮਰਤਾ ਭਰ ਜਾਈ
ਪਰਿਵਾਰਾਂ ਚ ਸੁੱਖ ਸ਼ਾਂਤੀ ਵਰਤਾਈ
New year ਸਭ ਲਈ ਸੁੱਖਾਂ ਦਾ ਸੂਰਜ ਚੜ੍ਹਾਈ।
ਅੌਰਤ ਉੱਤੇ ਇੱਕ ਰਹਿਮ ਕਰ ਜਾਵੀ
ਕੌਈ ਵੀ ਧੀ ਨਾ ਭਰੂਣ ਹੱਤਿਆਂ ਦੀ ਬਲੀ ਚੜ੍ਹਾਈ
ਪਰਦੇਸੀ ਵੱਸਦੇ ਵੀਰਾਂ ਦੇ ਸਦਾ ਸੁੱਖ ਦੇ ਸੁਨੇਹੇ ਲਿਆਈਂ
ਪ੍ਰੀਤ ਦੀ ਕਲਮ ਚ ਜੋਸ਼ ਭਰ ਜਾਵੀਂ
New year ਸਭ ਲਈ ਸੁੱਖਾਂ ਦਾ ਸੂਰਜ ਚੜ੍ਹਾਈ ।
ਹਰਪ੍ਰੀਤ ਕੌਰ ਗੁੰਮਟੀ।
