ਸੜਕਾਂ ਤੇ ਰੁਲ਼ਦੇ ਨੂੰ ਚੜ੍ਹ ਨਵਾਂ ਸਾਲ ਆ ਗਿਆ
ਹੱਕਾਂ ਲਈ ਲੜਦੇ ਰਹੇ
ਡਟ- ਡਟ ਧਰਨਿਆਂ ਤੇ ਖੜ੍ਹਦੇ ਰਹੇ
ਧੁੱਪਾਂ ਵਿੱਚ ਸੜੇ,ਪਾਲਿਆ ‘ਚ ਠਰੇ
ਕਾਲੇ ਕਾਨੂੰਨਾਂ ਦਾ ਚੰਦਰਾ ਪਹਾੜ ਆ ਗਿਆ
ਸੜਕਾਂ ਤੇ ਰੁਲੇ ਅੰਨਦਾਤਾ

ਭੁੱਖੇ ਢਿੱਡ,ਨੰਗੇ ਪੈਰੀਂ ਟਰਾਲੀਆ ਤੇ ਚੜ੍ਹ
ਦਿੱਲੀ ਪੂਰਾ ਪੰਜਾਬ ਆ ਗਿਆ
ਸੜਕਾਂ ਤੇ ਰੁਲ਼ਦੇ ਨੂੰ …….
ਜਾਲਮਾਂ ਦੀਆਂ ਝੱਲੀਆਂ ਨੇ ਲਾਠੀਆ
ਬਜ਼ੁਰਗਾਂ ਨੇ ਸਰੀਰਾਂ ਤੇ
ਜੋ ਬੋਲ ਕਹੇ ਹਕੂਮਤਾਂ
ਸੱਟਾ ਮਾਰੀਆਂ ਨੇ ਜ਼ਮੀਰਾਂ ਤੇ
ਮਿੱਟੀ ਵਿੱਚ ਮਿੱਟੀ ਹੋਇਆ
ਫੂਕ ਮਾਰ ਮਿੱਟੀ ਨੂੰ ਉਡਾਉਣ ਤੂਫ਼ਾਨ ਆ ਗਿਆ
ਸੜਕਾਂ ਤੇ ਰੁਲ਼ਦੇ ਨੂੰ ………
ਤਿਪ-ਤਿਪ ਕਰ ਅੱਖਾਂ ਵਿੱਚੋਂ ਚੋਂਦੇ ਅੱਥਰੂ
ਕਿਸਾਨ ਬਾਪ ਦੇ
ਰਿਸਦਿਆਂ ਜ਼ਖ਼ਮਾਂ ‘ਚ ਪੈਂਦੀਆਂ ਚੀਸਾਂ
ਵਾਂਗ ਜਾਪਦੇ
ਜਦੋਂ ਬੇ-ਮੌਸਮੇ ਪੱਕੀ ਫ਼ਸਲ ‘ਤੇ ਚੜ੍ਹ ਕੇ ਬੱਦਲ ਆ ਗਿਆ
ਸੜਕਾਂ ਤੇ ਰੁਲ਼ਦੇ ਨੂੰ …….
ਪੈਰਾਂ ਦੀਆਂ ਪਾਟੀਆਂ ਅੱਡੀਆਂ
ਵਿੱਚ ਪੈ ਗਈਆਂ ਬਿਆਈਆ
ਕਰਚੇ ਨੇ ਪਾੜ ਸੁੱਟਿਆ,ਨਾ ਲੱਭੀਆ ਦਵਾਈਆਂ
ਪੈਂਦੀਆਂ ਨੇ ਚੀਸਾਂ,ਉੱਠਦੇ ਨੇ ਹੋਲ
ਤਾਹੀਓ ਕਰਨ ਤਕਰਾਰ ਆ ਗਿਆ
ਸੜਕਾਂ ਤੇ ਰੁਲ਼ਦੇ ਨੂੰ ……..
ਵਾਹ ਹਕੂਮਤੇ ਸਰਕਾਰੇ ,ਅੰਨਦਾਤਾ
ਪਿਆ ਸੜਕਾਂ ਤੇ ਪੁਕਾਰੇ
ਨਵੇਂ ਵਰ੍ਹੇ ਤੂੰ ਘਰ ਵੀ ਨਾ ਵਾੜੇ
ਧਾਲੀਵਾਲ ਹਾਕਮਾਂ ਦਾ ਸਿਰ ਉੱਤੋਂ ਲਾਉਣ
ਭਾਰ ਆ ਗਿਆ
ਗਗਨ 2020 ਵਾਲਾ ਬੇਰੁਜ਼ਗਾਰ ਆ ਗਿਆ
ਸੜਕਾਂ ਤੇ ਰੁਲ਼ਦੇ ਨੂੰ ਚੜ੍ਹ 2021 ਨਵਾਂ ਸਾਲ ਆ ਗਿਆ
ਗਗਨਦੀਪ ਧਾਲੀਵਾਲ

