ਖੰਭ ਨੋਚ
ਪਰਿੰਦੇ ਲੈ ਗਏ
ਕਰ ਰੁੰਡ ਮਰੁੰਡੀ
ਲਾ ਉੱਚੀ ਉਡਾਰੀ
ਉੱਡ ਗਏ
ਸੋਨੇ ਦੀ ਚਿੜੀ ਦੇ

ਓਟ ਉਨ੍ਹਾਂ ਦੀ
ਸੋਨੇ ਦੀ ਕਲਗੀ
ਹਵਾ ਚ ਲਟਕਦਾ
ਬਿਜੜ ਆਸਰਾ
ਤੀਲੇ ਖਿੱਚਣ ਆ ਗਏ
ਸੋਨੇ ਦੀ ਚਿੜੀ ਦੇ
ਚੁੰਝ ਉਨ੍ਹਾਂ ਦੀ
ਸੋਨੇ ਦੀ ਹੋ ਗਈ
ਭੁੱਖ ਦਾਣੇ ਦੀ ਰਹਿ ਗਈ
ਹੁਣ ਚੁੱਗਾ ਖੋਹਣ
ਆ ਗਏ
ਸੋਨੇ ਦੀ ਚਿੜੀ ਦੇ
ਖੇਡ ਉਨ੍ਹਾਂ ਦੀ
ਜਾਲ਼ ਵਿਛਾਉਣਾ
ਦਿਖਾ ਕੇ
ਚਮਕ ਦਾ ਮੋਤੀ
ਪੈਰਾਂ ਚ ਤਾਣੇ ਉਲਝਾ ਗਏ
ਸੋਨੇ ਦੀ ਚਿੜੀ ਦੇ
ਉੱਠੇ ਵਾਰਸ
ਗਹਿਰੀ ਨੀਂਦੋਂ
ਦੇਖ ਕੇ ਭੁੱਬਲ
ਸੀਨੇ ਉਤੇ
ਰੋਹ ਵਿੱਚ ਰਾਖੇ ਆ ਗਏ
ਸੋਨੇ ਦੀ ਚਿੜੀ ਦੇ
ਲਾਜ