ਅੰਮ੍ਰਿਤਸਰ( ਰਾਜਾ ਕੋਟਲੀ ਰੰਜਨਦੀਪ ਸੰਧੂ)ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਹੰਗਾਮੀ ਮੀਟਿੰਗ ਨਵਤੇਜ ਸਿੰਘ ਵਿਰਦੀ ਦੀ ਅਗਵਾਈ ਹੇਠ ਹੋਈ ਜਿਸ ਨੈਸ਼ਨਲ ਚੇਅਰਮੈਨ ਸ੍ਰੀ ਰਾਕੇਸ਼ ਪੁੰਜ ,ਰਾਸ਼ਟਰੀ ਪ੍ਰਧਾਨ ਸੁੱਖਨਾਮ ਸਿੰਘ ,ਮੀਤ ਪ੍ਰਧਾਨ ਅਵਿਨਾਸ਼ ਕਲਿਆਣ ,ਨੇ ਵਿਸ਼ੇਸ ਤੌਰ ਹਾਜਰੀ ਲਗਵਾਈ ।
ਇਸ ਮੌਕੇ ਚੇਅਰਮੈਨ ਤੇ ਰਾਸ਼ਟਰੀ ਪ੍ਰਧਾਨ ਨੇ ਮੀਟਿੰਗ ਦੌਰਾਨ ਬੀਤੇ ਦਿਨੀ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਜੰਤਰ ਮੰਤਰ ਦਿੱਲੀ ਵਿਖੇ ਕਾਂਗਰਸੀ ਆਗੂ ਵੱਲੋਂ ਮਹਿਲਾ ਪੱਤਰਕਾਰ ਨਾਲ ਬਦਸਲੂਕੀ ਤੇ ਸਖਤ ਸਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਿਆਸੀ ਰੋਟੀਆਂ ਸੇਕ ਰਹੇ ਸ੍ਰੀ ਖੰਡੂਰ ਸਾਹਿਬ ਤੋਂ ਕਾਂਗਰਸੀ ਨੇਤਾ ਜਸਬੀਰ ਸਿੰਘ ਡਿੰਪਾ ਨੇ ਜੋ ਇਕ ਚੈਨਲ ਦੀ ਮਹਿਲਾ ਪੱਤਰਕਾਰ ਤੇ ਹੱਥ ਚੁੱਕਣ ਅਤੇ ਉਨ੍ਹਾਂ ਦਾ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ ਹੈ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਉਸਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਪੁਲਿਸ ਨੂੰ ਅਪੀਲ ਕਰਦੀ ਹੈ ਇਹੋ ਜਿਹੇ ਭੂਤਰੇ ਨੇਤਾਵਾਂ ਨੂੰ ਨੱਥ ਪਾਏ ਅਤੇ ਉਸ ਖ਼ਿਲਾਫ਼ ਬਣਦੀ ਕਾਰਵਾਈ ਕਰੇ,ਇਹ ਲੋਕਤੰਤਰ ਦੇ ਚੋਥੇ ਸਤੰਭ ਤੇ ਹਮਲਾ ਹੈ ਜੋ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੱਤਰਕਾਰਾਂ ਨਾਲ ਬਦਸਲੂਕੀ ਕਰਨ ਵਾਲੇ ਸਿਆਸੀ ਜਾ ਪ੍ਰਸਾਸ਼ਨਿਕ ਅਧਿਕਾਰੀ ਡੱਟ ਕੇ ਵਿਰੋਧ ਕੀਤਾ ਜਾਵੇਗਾ।
ਉਹਨਾਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਹੈ ਕਿ ਉ ਏਦਾ ਦੇ ਨੇਤਾਵਾਂ ਦੀ ਕਵਰੇਜ ਦਾ ਬਾਈਕਾਟ ਕੀਤਾ ਜਾਵੇ।ਇਸ ਮੌਕੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸਰਬਜੀਤ ਸਿੰਘ ਵਡਾਲਾ, ਅਸ਼ਵਨੀ ਨਈਅਰ, ਜਗਤਾਰ ਸਿੰਘ ਸਹਿਮੀ, ਦੀਪਕ ਕੁਮਾਰ, ਮਨਜੀਤ ਸਿੰਘ, ਭੁਪਿੰਦਰ ਸਿੰਘ, ਰਮੇਸ਼ ਕੁਮਾਰ, ਆਦਿ ਹਾਜ਼ਰ ਸਨ

