(ਰੰਜਨਦੀਪ ਸੰਧੂ, ਅਮਰੀਕ ਮਠਾਰੁ ):- ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨ ਸੰਗਠਨਾਂ ਨੇ ਸਿੰਘੂ ਬਾਰਡਰ ਉੱਤੇ ਪ੍ਰੈਸ ਕਾਨਫਰੰਸ ਕਰਕੇ ਅਗਲੀ ਰਣਨੀਤੀ ਦਾ ਐਲਾਨ ਕਿਸਾਨ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਪ੍ਰੇਮ ਸਿੰਘ ਭੰਗੂ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਹਰਦੇਵ ਸਿੰਘ ਸੰਧੂ,ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਨੇ ਸਾਂਝੀ ਪ੍ਰੈਸ ਕਾਨਫਰੰਸ ਵਿਚ ਅਗਲੀ ਰਣਨੀਤੀ ਦਾ ਐਲਾਨ ਕੀਤਾ।
ਕੇਂਦਰ ਸਰਕਾਰ ਵਲੋਂ ਭੇਜੇ ਗੱਲਬਾਤ ਦੇ ਸੱਦੇ ਬਾਰੇ ਕਿਸਾਨ ਆਗੂ ਜੋਗਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਗੱਲਬਾਤ ਦਾ ਸੱਦਾ ਨਹੀਂ ਬਲਕਿ ਇੱਕ ਪੰਜ ਪੇਜ਼ਾਂ ਦੀ ਚਿੱਠੀ ਹੈ।
ਜਿਸ ਵਿਚ ਪੂਰਾ ਗੱਲਬਾਤ ਦੱਸਦਿਆਂ ਲੋਕਾਂ ਵਿਚ ਭਰਮ ਖੜਾ ਕਰਨ ਲਈ ਭੇਜਿਆ ਗਿਆ ਹੈ। ਟਿਕਰੀ ਬਾਰਡਰ ਉੱਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ਮੈਂ ਆਪਣੇ 40 ਸਾਲਾਂ ਦੇ ਜਨਤਕ ਅੰਦੋਲਨਾਂ ਦੇ ਸਮੇਂ ਵਿਚ ਪਹਿਲੀ ਵਾਰ ਦੇਖਿਆ ਹੈ ਕਿ ਸਰਕਾਰ ਕਹਿ ਰਹੀ ਕਿ ਸਮਾਂ ਵੀ ਤੁਹਾਡਾ ਅਤੇ ਥਾਂ ਵੀ ਤੁਹਾਡਾ।
ਉਗਰਾਹਾਂ ਨੇ ਕਿਹਾ ਕਿ ਅਸਲ ਵਿਚ ਇਸ ਚਿੱਠੀ ਰਾਹੀ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਉਹ ਗੱਲਬਾਤ ਸੋਧਾਂ ਦੇ ਦਾਇਰੇ ਵਿਚ ਹੀ ਰਹਿ ਕੇ ਕਰਨਾ ਚਾਹੁੰਦੀ ਹੈ।
ਉਸ ਨੇ ਇਹ ਸੋਧਾਂ ਕਰਨ ਦੀ ਗੱਲ ਮੰਨ ਕੇ ਅਤੇ ਹੋਰ ਸੋਧਾਂ ਲਈ ਤਿਆਰ ਹੋਕੇ ਇਹ ਸਵਿਕਾਰ ਕਰ ਲਿਆ ਹੈ ਕਿ ਕਾਨੂੰਨਾਂ ਵਿਚ ਕੁਝ ਨਾ ਕੁਝ ਗਲਤ ਜਰੂਰ ਹੈ।
ਉਗਰਾਹਾਂ ਨੇ ਕਿਹਾ ਕਿ ਸਰਕਾਰ ਘੋਲ ਤੋਂ ਬਾਹਰ ਬੈਠੇ ਲੋਕਾਂ ਨੂੰ ਆਪਣੇ ਗੋਦੀ ਮੀਡੀਆ ਰਾਹੀ ਇਹ ਜਚਾ ਰਹੀ ਹੈ ਕਿ ਸਰਕਾਰ ਨੇ ਚਿੱਠੀ ਭੇਜੀ ਹੋਈ ਹੈ ਪਰ ਕਿਸਾਨ ਗੱਲਾਬਤ ਲਈ ਨਹੀਂ ਆ ਰਹੇ।
ਉਨ੍ਹਾਂ ਕਿਹਾ ਕਿ ਸਰਕਾਰ ਇਹ ਕਹਿ ਰਹੀ ਹੈ ਕਿ ਸੋਧਾਂ ਕਰਵਾ ਲਵੋ, ਗੱਲਬਾਤ ਲਈ ਆ ਜਾਓ, ਪਰ ਉਹ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਦੋ ਜਥੇਬੰਦੀਆਂ ਇਸ ਨੂੰ ਸੱਦਾ ਪੱਤਰ ਨਾ ਸਮਝ ਕੇ ਚਿੱਠੀ ਸਮਝ ਰਹੇ ਹਨ।
ਇਸ ਬਾਰੇ ਫੈਸਲਾ ਹੁਣ ਜਥੇਬੰਦੀਆਂ ਨੇ ਅਜੇ ਕਰਨਾ ਹੈ।

