21/12/2020(ਰੰਜਨਦੀਪ ਸੰਧੂ, ਅਮਰੀਕ ਮਠਾਰੁ ):- ਫੇਸਬੁੱਕ ਪੇਜ ਸਸਪੈਂਡ ਹੋਇਆ ਕਿਸਾਨ ਏਕਤਾ ਮੋਰਚਾ ਦਾ ।
ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਏਕਤਾ ਮੋਰਚਾ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦਾ ਪੇਜ ਅਤੈ ਅਕਾਊਂਟ ਫੇਸਬੁੱਕ ਵੱਲੋਂ ਸਸਪੈਂਡ ਕਰ ਦਿੱਤਾ ਹੈ। ਕਿਸਾਨ ਏਕਤਾ ਮੋਰਚਾ ਦੇ ਮੀਡੀਆ ਟੀਮ ਦੇ ਮੈਂਬਰ ਬਲਵਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਕਿਸਾਨ ਏਕਤਾ ਮੋਰਚਾ ਨੇ ਆਪਣੇ ਟਵਿੱਟਰ ਹੈਂਡਲ ਤੋਂ ਆਪਣੇ ਫੇਸਬੁੱਕ ਪੇਜ ਦੀ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਦੇ ਫੇਸਬੁੱਕ ਪੇਜ ਦਾ ਸਕਰੀਨ ਸ਼ੌਟ ਵੀ ਜਾਰੀ ਕੀਤਾ ।
ਕਿਸਾਨ ਅੰਦੋਲਨ ਦੇ 26ਵੇਂ ਦਿਨ ਕਿਸਾਨ ਜਥੇਬੰਦੀਆਂ ਨੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ। ਉੱਥੇ ਹੀ ਕਿਸਾਨਾਂ ਨੇ ਅੱਜ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਦੇਸ ਭਰ ਵਿਚ ਸ਼ਰਧਾਜ਼ਲੀ ਦਿੱਤੀ ।

