ਵੈਂਟੀਲੇਟਰ ਤੇ ਲੱਗਾ ਬਟਾਲਾ ਦਾ ਮਸ਼ੀਨਰੀ ਉਦਯੋਗ ਦੇਗੀ ਲੋਹੇ ਦੀਆਂ 35% ਕੀਮਤਾਂ ਵੱਧਣ ਕਾਰਨ ਮੌਤ ਵੱਧ ਵੱਧਦਾ ਨਜ਼ਰ ਆ ਰਿਹਾ

ਵੈਂਟੀਲੇਟਰ ਤੇ ਲੱਗਾ ਬਟਾਲਾ ਦਾ ਮਸ਼ੀਨਰੀ ਉਦਯੋਗ ਦੇਗੀ ਲੋਹੇ ਦੀਆਂ 35% ਕੀਮਤਾਂ ਵੱਧਣ ਕਾਰਨ ਮੌਤ ਵੱਧ ਵੱਧਦਾ ਨਜ਼ਰ ਆ ਰਿਹਾ:-ਜੱਸਵੰਤ ਸਿੰਘ ਜੱਸ

ਬਟਾਲਾ (ਅਮਰੀਕ ਮਠਾਰੂ ਰੰਜਨਦੀਪ ਸੰਧੂ)ਜਿਸ ਤਰਾਂ ਹੀ ਲੋਹੇ ਦੀਆਂ ਕੀਮਤਾਂ ਤੋਂ ਵੱਧ ਰਹੇ ਹਨ। ਇਸ ਦਾ ਅਰਥ ਇਹ ਨਹੀਂ ਪਤਾ ਲੱਗ ਰਿਹਾ ਕਿ ਲੋਹੇ ਦੀ ਇੰਡਸਟਰੀ ਦਾ ਕੀ ਬਣੇਗਾ।ਇਸ ਬਾਰੇ ਬਟਾਲਾ ਦੇ ਅੱਗੇ ਇੰਡਸਟਰੀ ਲਿਸਟ ਜਸਵੰਤ ਸਿੰਘ ਜੱਸ ਨਾਲ ਗੱਲਬਾਤ ਦੋਰਾਨ ਆਪਣੇ ਵਿਚਾਰ ਸਾਂਝੇ ਕੀਤੇ ਕਿ ਵੈਂਟੀਲੇਟਰ ਤੇ ਲੱਗਾ ਬਟਾਲਾ ਦਾ ਮਸ਼ੀਨਰੀ ਉਦਯੋਗ ਦੇਗੀ ਲੋਹੇ ਦੀਆਂ 35% ਕੀਮਤਾਂ ਵੱਧਣ ਕਾਰਨ ਮੌਤ ਵੱਧ ਵੱਧਦਾ ਨਜ਼ਰ ਆ ਰਿਹਾ ਹੈ। ਜਦੋਂ ਕਿਸੇ ਨੂੰ ਵੀ ਇਨ੍ਹਾਂ ਵੱਧ ਰਹੀਆਂ ਕੀਮਤਾਂ ਬਾਰੇ ਪੁੱਛਿਆ ਜਾਂਦਾ ਹੈ ਤਾਂ ਸਟੀਕ ਜੁਆਬ ਦੇਣ ਦੀ ਜਗ੍ਹਾ ਅਟਕਲਬਾਜ਼ੀਆ ਦਾ ਸਹਾਰਾ ਲਿਆ ਜਾਂਦਾ ਹੈ। ਸ਼ਹਿਰ ਵਿੱਚ ਕਦੇ 2000 ਤੋਂ ਵੀ ਵੱਧ ਉਦਯੋਗਿਕ ਇਕਾਈਆਂ ਸਨ ਪਰ ਹੁਣ ਇਨ੍ਹਾਂ ਦੀ ਗਿਣਤੀ 300 ਦੇ ਕਰੀਬ ਰਹਿ ਗਈ ਦੱਸੀ ਜਾਂਦੀ ਹੈ। ਵਰਕਸ਼ਾਪਾਂ ਵਿੱਚ ਮਸ਼ੀਨਰੀ ਬਣਾਉਣ ਵਾਲੇ ਪਹਿਲਾਂ ਹੀ ਸ਼ੋ ਰੂਮ ਵਾਲਿਆਂ ਦੇ ਸ਼ੋਸ਼ਣ ਨਾਲ ਗ੍ਰਸਤ ਹਨ, ਵਧੇ ਹੋਏ ਰੇਟ ਉਨ੍ਹਾਂ ਦੇ ਹੁਨਰ ਦਾ ਅੰਤ ਜਰੂਰ ਬਣਨਗੇ। ਕਿਸਾਨ ਅੰਦੋਲਨ ਦੇ ਰੌਲੇ ਰੱਪੇ ਵਿੱਚ ਕੇਂਦਰ ਸਰਕਾਰ ਇਸ ਵਾਧੇ ਵਿੱਚ ਨਿੱਝੀ ਸਟੀਲ ਪਲਾਂਟਾਂ ਦੀ ਦੇਸ਼ ਵਿਆਪੀ ਲੁੱਟ ਵਿੱਚ ਭਾਈਵਾਲ ਪ੍ਰਤੀਤ ਹੁੰਦੀ ਹੈ।

ਜਿਕਰਯੋਗ ਹੈ ਕਿ ਅਗਲੇ ਸਾਲ 5 ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਪੱਛਮੀ ਬੰਗਾਲ ਦੀਆਂ ਚੋਣਾਂ ਸੱਭ ਤੋਂ ਅਹਿਮ ਹਨ ਜਿੱਥੇ +200 ਸੀਟਾਂ ਦਾ ਨਿਸ਼ਾਨਾ ਭਾਜਪਾ ਨੇ ਮਿਥਿਆ ਹੋਇਆ ਹੈ। ਹੁਣ 5 ਸੂਬਿਆਂ ਦੀਆਂ ਚੋਣਾਂ ਲਈ ਹਜ਼ਾਰਾਂ ਕਰੋੜ ਰੁਪਏ ਚਾਹੀਦੇ ਹਨ ਤੇ ਜਾਹਿਰ ਹੈ ਉਹ ਨਿੱਝੀ ਸਟੀਲ ਪਲਾਂਟਾਂ ਤੋਂ ਹੀ ਆਉਣਗੇ। ਨਿੱਝੀ ਪਲਾਂਟ ਵੀ ਕਿਸੇ ਦਾ ਗਲ ਘੁੱਟ ਹੀ ਇਹ ਪੈਸਾ ਦੇਣਗੇ, ਇਹ ਸਾਫ ਹੈ। TMC ਦੇ ਵਿਧਾਇਕ ਖਰੀਦਣੇ ਹੋਣ ਜਾਂ ਫਿਰ ਅਮਿਤ ਸ਼ਾਹ ਤੇ ਨੱਢੇ ਦੇ ਦੌਰੇ ਕਰਨੇ ਹੋਣ, ਉਸ ਲਈ ਪੈਸੇ ਤਾਂ ਚਾਹੀਦੇ ਹਨ। ਗੋਦੀ ਮੀਡੀਏ ਤੇ ਦਿਨ ਰਾਤ ਜੋ ਭਾਜਪਾ ਦਾ ਪ੍ਰਚਾਰ ਹੋ ਰਿਹਾ, ਉਹ ਮੁਫ਼ਤ ਥੋੜ੍ਹਾ ਹੋ ਰਿਹਾ। ਪੈਸੇ ਦੇ ਜੋਰ ਤੇ ਸਾਰੇ ਦੇਸ਼ ਨੂੰ ਕਾਬੂ ਕਰਨ ਦਾ ਜਿਹੜਾ ਧੰਦਾ ਭਾਜਪਾ ਨੇ ਫੜਿਆ ਹੋਇਆ, ਉਹ ਇੱਕ ਦਿਨ ਦੇਸ਼ ਨੂੰ ਬਰਬਾਦ ਕਰ ਦੇਵੇਗਾ।

ਲੋਕਾਂ ਦੇ ਲਾਲਚ ਦੀ ਨਬਜ਼ ਇਨ੍ਹਾਂ ਈਸਟ ਇੰਡੀਆ ਕੰਪਨੀ ਵਾਂਗ ਫੜ ਲਈ ਹੈ, ਜਿਹੜੀ ਇੱਕ ਨਵੇਂ ਸਾਮਰਾਜ ਵਿੱਚ ਬਦਲਦੀ ਜਾ ਰਹੀ ਹੈ। ਆਵਾਮ ਨੂੰ ਇਨ੍ਹਾਂ ਦੇ ਹਥਕੰਡਿਆਂ ਨੂੰ ਸਮਝਦੇ ਹੋਏ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਨਹੀਂ ਤਾਂ ਬਹੁਤ ਦੇਰ ਹੋ ਜਾਏਗੀ !!

ਜਸ

Leave a Reply

Your email address will not be published. Required fields are marked *