ਬਟਾਲਾ (ਰੰਜਨਦੀਪ ਸੰਧੂ, ਅਮਰੀਕ ਮਾਠਰੁ ) ਚੋਰਾਂ ਨੇ ਸ਼ੁੱਕਰਵਾਰ ਰਾਤ ਨੂੰ ਬੇਅਰਿੰਗ ਕਾਲਜ ਦੇ ਬਾਹਰ ਸਟੇਟ ਬੈਂਕ ਆਫ਼ ਇੰਡੀਆ ਸ਼ਾਖਾ ਵਿਖੇ ਲੋਹੇ ਦੀ ਗਰਿੱਲ ਤੋੜ ਕੇ ਚੋਰੀ ਦੀ ਕੋਸ਼ਿਸ਼ ਕੀਤੀ। ਇਹ ਰਾਹਤ ਦੀ ਗੱਲ ਸੀ ਕਿ ਬੈਂਕ ਦਾ ਅਲਾਰਮ ਵੱਜਿਆ, ਜਿਸ ਕਾਰਨ ਚੋਰ ਭੱਜ ਨਿਕਲੇ । ਪੀਸੀਆਰ ਦੀ ਟੀਮ ਮੌਕੇ ਤੇ ਪਹੁੰਚ ਗਈ, ਜਿਸ ਨੇ ਥਾਣਾ ਸਿਟੀ ਦੇ ਇੰਚਾਰਜ ਐਸਐਚਓ ਮਨੋਜ ਕੁਮਾਰ ਸ਼ਰਮਾ ਨੂੰ ਸੂਚਿਤ ਕੀਤਾ। ਬੈਂਕ ਦੇ ਬ੍ਰਾਂਚ ਮੈਨੇਜਰ ਭੂਪੀਦਰ ਕੁਮਾਰ ਦੇ ਬਿਆਨ ਤੇ ਅਣਪਛਾਤੇ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।



