ਕਰਨਾਲ ਦੇ ਬਾਬਾ ਸੰਤ ਸਿੰਘ ਸਿੰਘੜੇ ਵਾਲਿਆਂ ਵੱਲੋਂ ਅੱਜ ਸਿੰਘੁ ਬਾਰਡਰ ਤੇ ਗੋਲੀ ਮਾਰ ਕੇ ਆਤਮਹੱਤਿਆ ਕਰ ਲੈਣਾ ਕਿਸਾਨ ਸੰਘਰਸ਼ ਦੀ ਦੁਖਦਾਈ ਘਟਨਾ

ਕਰਨਾਲ ਦੇ ਬਾਬਾ ਸੰਤ ਸਿੰਘ ਸਿੰਘੜੇ ਵਾਲਿਆਂ ਵੱਲੋਂ ਅੱਜ ਸਿੰਘੁ ਬਾਰਡਰ ਤੇ ਗੋਲੀ ਮਾਰ ਕੇ ਆਤਮਹੱਤਿਆ ਕਰ ਲੈਣਾ ਕਿਸਾਨ ਸੰਘਰਸ਼ ਦੀ ਦੁਖਦਾਈ ਘਟਨਾ

ਬਟਾਲਾ ਜਸਵੰਤ ਸਿੰਘ ਜੱਸ

ਕਰਨਾਲ ਦੇ ਬਾਬਾ ਸੰਤ ਸਿੰਘ ਸਿੰਘੜੇ ਵਾਲਿਆਂ ਵੱਲੋਂ ਅੱਜ ਸਿੰਘੁ ਬਾਰਡਰ ਤੇ ਗੋਲੀ ਮਾਰ ਕੇ ਆਤਮਹੱਤਿਆ ਕਰ ਲੈਣਾ ਕਿਸਾਨ ਸੰਘਰਸ਼ ਦੀ ਦੁਖਦਾਈ ਘਟਨਾ ਹੈ। ਉਨ੍ਹਾਂ ਆਪਣੇ ਖ਼ੁਦਕੁਸ਼ੀ ਨੋਟ ਵਿੱਚ ਲਿਖਿਆ ਕਿ ਉਹ ਕਿਸਾਨਾਂ ਦੀ ਦੁਰਦਸ਼ਾ ਨਹੀਂ ਦੇਖ ਸੱਕਦੇ, ਕੋਈ ਆਪਣੇ ਮੈਡਲ ਵਾਪਸ ਕਰ ਰਿਹਾ ਤੇ ਕੋਈ ਆਪਣੇ ਐਵਾਰਡ, ਮੈਂ ਆਪਣੇ ਪ੍ਰਾਣ ਤਿਆਗਦਾ ਹਾਂ। ਉਨ੍ਹਾਂ ਦੇ ਹਿਰਦੇ ਦੀ ਕੋਮਲਤਾ ਝੰਜੋੜਨ ਵਾਲੀ ਹੈ। ਇਸ ਤਰ੍ਹਾਂ ਦੀਆਂ ਸ਼ਹਾਦਤਾਂ ਅੰਦੋਲਨਾਂ ਲਈ ਆਬ ਏ ਹੈਯਾਤ ਸਾਬਤ ਹੁੰਦੀਆਂ ਹਨ।

ਸੰਤ ਸਨ, ਕੋਮਲ ਹਿਰਦਾ, ਕਿਸੇ ਨੂੰ ਚੋਟ ਤਾਂ ਪਹੁੰਚਾ ਨਹੀਂ ਸਨ ਸੱਕਦੇ। ਆਮ ਲੋਕਾਂ ਦਾ ਦਰਦ ਵੇਖ ਨਾ ਸਕੇ ਤੇ ਬਸ ਖੁਦ ਨੂੰ ਖਤਮ ਕਰ ਲਿਆ। ਮੋਦੀ ਸਰਕਾਰ ਨੇ ਅੰਦੋਲਨ ਦੀ ਪਹਿਲੀ ਬਲੀ ਲਈ, ਅਜੇ ਹੋਰ ਪਤਾ ਨਹੀਂ ਕੀ ਕੀ ਵਾਪਰਨਾ। ਬਜ਼ੁਰਗ ਕਿਸਾਨ ਦੇ ਠੰਡ ਨਾਲ ਮਰਨ ਦੀਆਂ ਖਬਰਾਂ ਵੀ ਆ ਰਹੀਆਂ ਨੇ। ਪਰ ਅੰਨੀ, ਬੋਲੀ ਸਰਕਾਰ ਤੋਂ ਕੋਈ ਉਮੀਦ ਵੀ ਤਾਂ ਨਹੀਂ !!

 

Leave a Reply

Your email address will not be published. Required fields are marked *