ਵਾਰਡ ਨੰਬਰ 33 ਦੇ ਅਕਾਸ਼ ਐਵੀਨਿਉ ਵਿਚ ਚੱਲ ਰਹੇ ਵਿਕਾਸ ਕਾਰਜਾ ਦਾ ਜਾਇਜਾ ਲੈਣ ਪੁੱਜੇ ਕਾਂਗਰਸੀ ਲੀਡਰ। ਵਾਰਡ ਵਾਸੀਆਂ ਵੱਲੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਜੀ ਦਾ ਕੀਤਾ ਧੰਨਵਾਦ

ਵਾਰਡ ਨੰਬਰ 33 ਦੇ ਅਕਾਸ਼ ਐਵੀਨਿਉ ਵਿਚ ਚੱਲ ਰਹੇ ਵਿਕਾਸ ਕਾਰਜਾ ਦਾ ਜਾਇਜਾ ਲੈਣ ਪੁੱਜੇ ਕਾਂਗਰਸੀ ਲੀਡਰ। ਵਾਰਡ ਵਾਸੀਆਂ ਵੱਲੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਜੀ ਦਾ ਕੀਤਾ ਧੰਨਵਾਦ

ਬਿਨਾ ਪੱਖਪਾਤ ਤੋ ਕਰਵਾਏ ਜਾ ਰਹੇ ਨੇ ਵਾਰਡ ਵਿੱਚ ਵਿਕਾਸ ਕਾਰਜ (ਦਵਿੰਦਰ ਸਿੰਘ ਕਾਲਾ,,ਮਨਰਾਜ ਬੋਪਾਰਾਏ, ਦਰਸ਼ਨ ਲਾਲ)

ਬਟਾਲਾ  (ਬਲਦੇਵ ਸਿੰਘ ਖਾਲਸਾ, ਅਮਰੀਕ ਮਠਾਰੂ, ਰੰਜਨਦੀਪ ਸੰਧੂ) ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਬਟਾਲਾ ਸ਼ਹਿਰ ਵਿਚ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਅੰਮ੍ਰਿਤ ਯੋਜਨਾ ਤਹਿਤ 141 ਕਰੋੜ ਰੁਪਈਏ ਖਰਚ ਕੇ ਬਟਾਲਾ ਸ਼ਹਿਰ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ ਜਿਸਦੇ ਤਹਿਤ ਅਲੀਵਾਲ ਰੋਡ ‘ਤੇ ਸਥਿਤ ਅਕਾਸ਼ ਐਵੀਨਿਊ ਕਾਲੋਨੀ ਵਾਰਡ ਨੰਬਰ 33 ਫੈਜਪੁਰਾ ਵਿਚ ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਅਕਾਸ਼ ਐਵੀਨਿਊ ਦੀਆ ਗਲੀਆਂ ਅਤੇ ਸੜਕਾ ਦਾ ਕੰਮ ਇਪਰੂਮੈਂਟ ਟਰੱਸਟ ਦੇ ਚੇਅਰਮੈਨ ਕਸਤੂਰੀ ਲਾਲ ਸੇਠ ਅਤੇ ਗੁੱਡੂ ਸੇਠ ਦੀ ਦਿਸ਼ਾ ਨਿਰਦੇਸ਼ ਹੇਠ ਕਰਵਾਇਆ ਜਾ ਰਿਹਾ ਹੈ। ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਸੀਨੀਅਰ ਕਾਂਗਰਸੀ ਨੇਤਾ ਦਵਿੰਦਰ ਸਿੰਘ ਕਾਲਾ ਸਾਬਕਾ ਐਮ ਸੀ ਰਜਿੰਦਰਾ ਫਾਊਂਡਰੀ ਵਾਲੇ,, ਦਰਸ਼ਨ ਲਾਲ ਸਾਬਕਾ ਐਮ ਸੀ ਫੈਜਪੁਰਾ,, ਮਨਰਾਜ ਸਿੰਘ ਬੋਪਾਰਾਏ,, ਮਨਮਿੰਦਰ ਸਿੰਘ,, ਪਰਮਿੰਦਰ ਸਿੰਘ,, ਰਮਿੰਦਰ ਸਿੰਘ,, ਹਰਦੇਵ ਸਿੰਘ,, ਮਨੋਜ ਕੁਮਾਰ,, ਰਤਨ ਸਿੰਘ,, ਬਾਬਾ ਧਰਮ ਸਿੰਘ,, ਵਿਜੇ ਕੁਮਾਰ,, ਅਜੈ ਕੁਮਾਰ,, ਚਿਮਨ ਲਾਲ,, ਅਸ਼ਵਨੀ ਕੁਮਾਰ ਨੇ ਮੌਕੇ ‘ਤੇ ਪੁੱਜ ਕੇ ਨਵੀ ਬਣ ਰਹੀ ਸੜਕ ਦਾ ਜਾਇਜਾ ਲਿਆ। ਇਸ ਮੌਕੇ ‘ਤੇ ਦਵਿੰਦਰ ਸਿੰਘ ਕਾਲਾ ਅਤੇ ਦਰਸ਼ਨ ਲਾਲ ਐਮ ਸੀ ਨੇ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਅਤੇ ਉਨ੍ਹਾਂ ਨਾਲ ਹੀ ਠੇਕੇਦਾਰ ਨੂੰ ਸਖਤ ਸ਼ਬਦਾ ਵਿਚ ਧਾਰਨਾ ਕੀਤੀ ਕਿ ਕੰਮ ਵਿਚ ਕਿਸੇ ਤਰ੍ਹਾ ਦੀ ਵੀ ਅਨਗੇਲੀ ਅਤੇ ਮਾੜਾ ਮਟੀਰੀਅਲ ਨਹੀ ਵਰਤਣ ਦਿੱਤਾ ਜਾਵੇਗਾ।

ਇਲਾਕਾ ਨਿਵਾਸੀਆ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਅਤੇ ਇਲਾਕਾ ਨਿਵਾਸੀਆ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਅਤੇ ਸਮੂਹ ਕਾਂਗਰਸ ਹਾਈ ਕਮਾਂਡ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਕਿ ਜਿਨਾ ਨੇ ਸਾਡੇ ਇਲਾਕੇ ਦੀ ਸਾਰ ਲੈ ਕੇ ਸਾਡੇ ਇਲਾਕੇ ਦੇ ਵਿਕਾਸ ਕਾਰਜ ਕਰਵਾਏ ਹਨ।

Leave a Reply

Your email address will not be published. Required fields are marked *