ਬਟਾਲਾ ( ਬਲਦੇਵ ਸਿੰਘ ਖਾਲਸਾ , ਅਮਰੀਕ ਮਠਾਰੂ, ਰੰਜਨਦੀਪ ਸੰਧੂ)ਅੱਜ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਮੀਟਿੰਗ ਰੱਖੀ ਗਈ , ਜ਼ਿਲਾ ਪੱਧਰੀ ਮੀਟਿੰਗ ਵਿਚ ਕਈ ਅਹਿਮ ਵਿਚਾਰਾਂ ਕੀਤੀਆਂ ਗਈਆਂ ,ਇਸ ਸਮੇ ਮੌਜੂਦਾ ਹਾਲਾਤਾਂ ਤੇ ਬਹੁਤ ਹੀ ਗੰਭੀਰਤਾ ਨਾਲ ਵਿਚਾਰ ਚਰਚਾ ਹੋਈ ,ਜਿਸ ਵਿਚ ਕਾਲੇ ਕਾਨੂੰਨ ,ਫੈਡਰਲ ਢਾਂਚਾ ,ਪੰਜਾਬੀ ਮਾਂ ਬੋਲੀ ਨੂੰ ਹੋਰਨਾਂ ਸਟੇਟਾਂ ਵਿਚ ਕਾਨੂੰਨੀ ਮਾਨਤਾ ਮਿਲੇ ਜੋ ਕਿ ਕੇਂਦਰ ਦੀ ਬੀਜੇਪੀ ਸਰਕਾਰ ਨੇ ਰੱਦ ਕੀਤਾ, ਪੰਜਾਬ ਸਟੇਟ ਨੂੰ ਵੱਧ ਅਧਿਕਾਰ ਦਿਤੇ ਜਾਣ ਆਦਿ,, ਦੇਸ਼ ਦੇ ਅੰਨਦਾਤਾ ਨੂੰ ਬਰਬਾਦ ਕਰਨ ਵਾਲੇ ਕਾਲੇ ਕਾਨੂੰਨ ਦੇ ਵਿਰੋਧ ਵਿਚ ਪੰਜਾਬ ਦੇ ਸਾਰੇ ਹੀ ਫੈਡਰੇਸ਼ਨ ਜਿਲਾ ਪ੍ਰਧਾਨ ਸਹਿਬਾਨ ਸਹਿਰੀ ਪ੍ਰਧਾਨ ਸਰਕਲ ਪ੍ਰਧਾਨ ਸਮੁਚੇ ਵਰਕਰ ਮੈਂਬਰ ਸਹਿਬਾਨ ਆਪਣੀ ਆਪਣੀ ਹਾਜ਼ਰੀ ਲਗਵਾ ਰਹੇ ਹਨ। ਇਸ ਮੌਕੇ ਜਿਲਾ ਪ੍ਰਧਾਨ ਸਰਬਜੀਤ ਸਿੰਘ ਨੇ ਬੋਲਦਿਆਂ ਕਿਹਾ,ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ,ਕੇਂਦਰੀ ਮੰਤਰੀ ਪਿਊਸ਼ ਗੋਇਲ ਸਮੇਤ ਬੀਜੇਪੀ ਲੀਡਰ ਬੌਖਲਾਹਟ ਵਿਚ ਆ ਕੇ ਬੇਤੁਕੀ ਬਿਆਨ ਬਾਜੀ ਕਰ ਰਹੇ ਨੇ, ਉਹ ਕਿਸਾਨ ਅੰਦੋਲਨ ਨੂੰ ਤਾਰ ਪੀਡੋ ਕਰਨ ਵਿਚ ਕੋਈ ਕਸਰ ਨਹੀਂ ਸ਼ਡ ਰਹੇ, ਕੇਂਦਰ ਸਰਕਾਰ ਆਪਣਾ ਡਿਕਟੇਟਰ ਸ਼ਿਪ ਵਾਲਾ ਅੜੀਅਲ ਰਾਵਿਆ ਸ਼ਡ ਕੇ ਕਾਲੇ ਕਾਨੂੰਨ ਨੂੰ ਰੱਦ ਕਰੇ, ਸ਼ਾਂਤਮਤੀ ਅੰਦੋਲਨ ਨੂੰ ਸਿਆਸੀ ਰੰਗ ਨਾ ਦਿੱਤਾ ਜਾਵੇ ,ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਗੁਲਾਮ ਬਣੀ ਹੋਈ ਏ , ਕਾਰਪੋਰੇਟ ਘਰਾਣਿਆਂ ਦੀ ਚਾਪਲੂਸੀ ਕਰਨੀ ਬੰਦ ਕਰੇ ਬੀਜੇਪੀ ਸਰਕਾਰ,ਸਿੱਖ ਸਟੂਡੈਂਟਸ ਫੈਡਰੇਸ਼ਨ ਕੇਂਦਰ ਸਰਕਾਰ ਨੂੰ ਸਖ਼ਤ ਸ਼ਬਦਾਂ ਵਿਚ ਤਾੜਨਾ ਕਰਦੀ ਹੈ ਕੇ ਫੌਰੀ ਤੋਰ ਤੇ ਕਾਲੇ ਕਾਨੂੰਨ ਰੱਦ ਕਰਕੇ ਦੇਸ਼ ਦੇ ਕਿਸਾਨਾਂ ਨੂੰ ਜਲਦ ਰਾਹਤ ਦੇਵੇ, ਇਸ ਮੌਕੇ ਜਿਲਾ ਪ੍ਰਧਾਨ ਦਿਹਾਤੀ ਭਾਈ ਨਵਜੀਤ ਸਿੰਘ ,ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ,ਜਿਲਾ ਜਰਨਲ ਸਕੱਤਰ ਸੁਖਵਿੰਦਰ ਸਿੰਘ, ਭਾਈ ਅਜੈਪਾਲ ਸਿੰਘ ਬਲਾਕ ਪ੍ਰਧਾਨ ਡੇਰਾ ਬਾਬਾ ਨਾਨਕ ,ਭਾਈ ਜੋਗਾ ਸਿੰਘ ਇਕਬਾਲ ਸਿੰਘ ਕਲਾਨੌਰ, ਜੀਵਨਪਾਲ ਸਿੰਘ ਸੁਖਦੀਪ ਸਿੰਘ ਬਟਾਲਾ ਭਗਤ ਸਿੰਘ ਤਰੁਨਜੀਤ ਸਿੰਘ ਰਾਜਬੀਰ ਸਿੰਘ ਆਦਿ ਹਾਜਰ ਸਨ
ਪ੍ਰਧਾਨ ਮੰਤਰੀ ਮੋਦੀ, ਪਿਊਸ਼ ਗੋਇਲ ਸਮੇਤ ਬਜੇਪੀ ਕੇਂਦਰੀ ਮੰਤਰੀ ਬੌਖਲਾਹਟ ਵਿਚ ਬੇਤੁਕੇ ਬਿਆਨ ਦੇ ਰਹੇ ਨੇ
ਪ੍ਰਧਾਨ ਮੰਤਰੀ ਮੋਦੀ, ਪਿਊਸ਼ ਗੋਇਲ ਸਮੇਤ ਬਜੇਪੀ ਕੇਂਦਰੀ ਮੰਤਰੀ ਬੌਖਲਾਹਟ ਵਿਚ ਬੇਤੁਕੇ ਬਿਆਨ ਦੇ ਰਹੇ ਨੇ

