ਬਟਾਲੀਅਨ ਦਫ਼ਤਰ ਵਿਖੇ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ 58 ਵਾˆ ਸਥਾਪਨਾ ਦਿਵਸ ਮਨਾਇਆ।
ਕੋਰੋਨਾ ਮਹਾਂਮਾਰੀ ਵਿਚ ਪੰਜਾਬ ਹੋਮਗਾਰਡ ਦੇ ਜਵਾਨਾਂ ਤੇ ਸਿਵਲ ਡਿਫੈਂਸ ਦੇ ਵਲੰਟੀਅਰਜ਼ ਦਾ ਅਹਿਮ ਯੋਗਦਾਨ।
ਬਟਾਲਾ, ( ਅਮਰੀਕ ਮਠਾਰੂ ਰੰਜਨਦੀਪ ਸੰਧੂ) – ਸਥਾਨਿਕ ਬਟਾਲੀਅਨ ਨੰ. 2 ਵਿਖੇ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈˆਸ ਦਾ 58ਵਾˆ ਸਥਾਪਨਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ‘ਚ ਬਟਾਲੀਅਨ ਕਮਾˆਡਰ ਸ: ਸਖਬੀਰ ਸਿੰਘ ਅਤੇ ਜ਼ਿਲਾ ਕਮਾਂਡਰ ਸ: ਸੁਖਰਾਜ ਸਿੰਘ ਵਿਸ਼ੇਸ਼ ਮਹਿਮਾਨ ਵਜੋˆ ਸ਼ਾਮਲ ਹੋਏ।
ਇਸ ਮੌਕੇ ਬਟਾਲੀਅਨ ਕਮਾˆਡਰ ਸ: ਸਖਬੀਰ ਸਿੰਘ ਵਲੋਂ 58ਵਾਂ ਸਥਾਪਨਾ ਦਿਵਸ ਮੌਕੇ ਸਮੂਹ ਅਫਸਰਾਂ, ਕਰਮਚਾਰੀਆਂ ਅਤੇ ਵਲੰਟੀਅਰਜ਼ ਨੂੰ ਵਧਾਈ ਦੇਂਦੇ ਦਿੰਦਿਆˆ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਇਸ ਅੋਖੇ ਸਮੇਂ ਦੋਰਾਨ ਰਾਜ ਵਿਚ ਫਰੰਟ ਲਾਈਨ ਵਾਰੀਅਜ਼ ਵਜੋਂ ਆਪਣੀ ਡਿਊਟੀ ਬੇਹਦ ਸਮਰਪਣ ਅਤੇ ਪਹਿਲਕਦਮੀ ਨਾਲ ਨਿਭਾਈ ਜਾ ਰਹੀ ਹੈ । ਹੋਮ ਗਾਰਡਜ਼ ਦੇ ਜਵਾਨਾਂ ਵਲੋਂ ਲਾਅ ਅਤੇ ਆਰਡਰ ਡਿਊਟੀ ਵੀ ਬੇਹਦ ਸ਼ਲਾਘਾਯੋਗ ਢੰਗ ਨਾਲ ਨਿਭਾਈ ਜਾ ਰਹੀ ਹੈ ।
ਇਸ ਅਗੇ ਜ਼ਿਲਾ ਕਮਾਂਡਰ ਸੁਖਰਾਜ ਸਿੰਘ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੋਰਾਨ ਸਿਵਲ ਡਿਫੈˆਸ ਵਲੰਟੀਅਰਜ਼ ਦਾ ਵਿਸ਼ੇਸ਼ ਯੋਗਦਾਨ ਹੈ । ਜਿਸ ਵਿਚ ਸੂਤੀ ਮਾਸਕ ਵੰਡਣੇ, ਸੈਨੀਟਾਈਜ਼ ਕਰਨਾ ਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਪ੍ਰੇਰਿਤ ਕਰਨਾ ਹੈ ਤੇ ਆਸ ਕਰਦਾ ਹਾਂ ਕਿ ਅਸੀ ਜਲਦੀ ਹੀ ਇਸ ਮਹਾਂਮਾਰੀ ਤੇ ਜਿਤ ਪ੍ਰਾਪਤ ਕਰ ਲਵਾਂਗੇ ।
ਸਮਾਗਮ ਦੇ ਸ਼ੁਰੂਆਤ ਕੋਵਿਡ ਮਹਾਂਮਾਰੀ ਵਿਚ ਵਿਛੜੇ ਜਾਵਨਾਂ ਦੀ ਆਤਮਾਂ ਦੀ ਸ਼ਾਤੀ ਲਈ ਦੋ ਮਿੰਟ ਦੇ ਮੋਨ ਉਪਰੰਤ ਮਾਣਯੋਗ ਵੀ.ਕੇ. ਭਾਵਰਾ (ਆਈ.ਪੀ.ਐਸ.) ਡਾਇਰੈਕਟਰ ਜਨਰਲ ਪੁਲਿਸ ਪੰਜਾਬ ਹੋਮ ਗਾਰਡਜ਼ ਅਤੇ ਡਾਇਰੈਕਟਰ ਸਿਵਲ ਡਿਫੈˆਸ ਚੰਡੀਗੜ੍ਹ ਦਾ 58ਵਾਂ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ।
ਆਖਰ ਵਿਚ ਸ: ਮਨਪ੍ਰੀਤ ਸਿੰਘ ਰੰਧਾਵਾ (ਰਾਸ਼ਟਰਪਤੀ ਐਵਾਰਡੀ) ਬਟਾਲੀਅਨ ਸਟਾਫ ਅਫਸਰ ਨੇ ਜਵਾਨਾਂ ਨੂੰ ਤਨ-ਮਨ ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਲਈ ਪੇ੍ਰਰਿਤ ਕੀਤਾ । ਡਿਊਟੀ ਦੋਰਾਨ ਸਿਹਤ ਵਿਭਾਗ ਵਲੌ ਜਾਰੀ ਹਦਾਇਤਾਂ ਦੀ ਪਾਲਨਾ ਕਰਨ ਲਈ ਪ੍ਰੇਰਿਆ । ਸਮਾਗਮ ਦੇ ਅੰਤ ਵਿਚ ਰਿਟਾਇਰਡ ਹੋਏ ਅਫਸਰਾਂ, ਜਵਾਨਾਂ ਤੇ ਵਲੰਟੀਅਰਜ਼ ਨੂੰ ਸਨਮਾਨ ਚਿੰਨ੍ਹ, ਸ਼ਾਲ ਤੇ ਸਨਮਾਨ ਪੱਤਰ ਭੇਟ ਕੀਤੇ ।
ਇਸ ਮੌਕੇ ਕਿਸ਼ਨ ਚੰਦ, ਰਵੇਲ ਸਿੰਘ, ਹਰਦੀਪ ਸਿੰਘ ਬਾਜਵਾ, ਹਰਬਖਸ਼ ਸਿੰਘ, ਕੰਪਨੀ ਇੰਚਾਰਜ਼, ਜਵਾਨ ਅਤੇ ਟੀਮ ਸਿਵਲ ਡਿਫੈˆਸ ਦੇ ਵਲੰਟੀਅਰਜ਼ ਹਾਜ਼ਰ ਸਨ।

