ਸ: ਉੱਤਮ ਸਿੰਘ ਨਿੱਝਰ ਫਾਉਂਡੇਸਨ ਬਟਾਲਾ ਕਿਸਾਨ ਮੋਰਚੇ ਦੇ ਸਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਰੇਗੀ – ਡਾ. ਨਿੱਝਰ

ਸ: ਉੱਤਮ ਸਿੰਘ ਨਿੱਝਰ ਫਾਉਂਡੇਸਨ ਬਟਾਲਾ ਕਿਸਾਨ ਮੋਰਚੇ ਦੇ ਸਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਰੇਗੀ – ਡਾ. ਨਿੱਝਰ

ਬਟਾਲਾ, 3 ਦਸੰਬਰ (ਅਮਰੀਕ ਮਠਾਰੂ,ਰੰਜਨਦੀਪ ਸੰਧੂ ,ਬਲਦੇਵ ਸਿੰਘ ਖਾਲਸਾ) – ਸ: ਉੱਤਮ ਸਿੰਘ ਨਿੱਝਰ ਫਾਉਂਡੇਸਨ ਬਟਾਲਾ ਕਿਸਾਨ ਮੋਰਚੇ ਦੇ ਸਹੀਦ ਪਰਿਵਾਰਾਂ ਲਈ ਆਰਥਿਕ ਸਹਾਇਤਾ ਕਰੇਗੀ। ਇਸ ਦਾ ਐਲਾਨ ਕਰਦਿਆਂ ਬਟਾਲਾ ਸਥਿਤ ਫਾਉਂਡੇਸਨ ਦੇ ਚੇਅਰਮੈਨ ਤੇ ਜ਼ਿਲਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਨੇ ਕਿਹਾ ਹੈ ਲੁਧਿਆਣਾ, ਬਰਨਾਲਾ ਤੇ ਮਾਨਸਾ ਦੇ ਜੋ ਚਾਰ ਕਿਸਾਨ ਇਸ ਮੋਰਚੇ ਚ ਸਹੀਦ ਹੋਏ ਹਨ ਉਨਾਂ ਪਰਿਵਾਰਾਂ ਦੇ ਆਸਰਿਤ ਬੱਚਿਆਂ ਤੇ ਵਿਧਵਾਵਾਂ ਦਾ ਦੁੱਖ ਵੰਡਾਉਣ ਅਤੇ ਉਨਾਂ ਨੂੰ ਕੁਝ ਢਾਰਸ ਦੇਣ ਲਈ ਪੰਜਾਹ ਪੰਜਾਹ ਹਜਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਡਾ: ਨਿੱਝਰ ਨੇ ਕਿਹਾ ਕਿ ਸਾਡੀ ਸੰਸਥਾ ਸ: ਉੱਤਮ ਸਿੰਘ ਨਿੱਝਰ ਫਾਉਂਡੇਸਨ (ਰਜਿ:) ਬਟਾਲਾ ਨਿਰੋਲ ਪਰਿਵਾਰਕ ਸੋਮਿਆਂ ਤੋਂ ਹੀ ਅਜਿਹੇ ਨੇਕ ਕੰਮ ਕਰਦੀ ਹੈ ਅਤੇ ਕਿਸੇ ਤੋਂ ਵੀ ਬਾਹਰੋਂ ਕੋਈ ਸਹਾਇਤਾ ਨਹੀਂ ਲਈ ਜਾਂਦੀ। ਡਾ: ਨਿੱਝਰ ਨੇ ਕਿਹਾ ਹੈ ਕਿ ਪ੍ਰਮਾਤਮਾ ਸਭ ਨੂੰ ਸੁਰੱਖਿਅਤ ਰੱਖੇ। ਡਾ: ਨਿੱਝਰ ਨੇ ਆਪਣਾ ਫੋਨ ਸੰਪਰਕ 99151-44226 ਸਾਂਝਾ ਕਰਦਿਆਂ ਕਿਹਾ ਹੈ ਕਿ ਇਹ ਪਰਿਵਾਰ ਜਾਂ ਉਨਾਂ ਦਾ ਕੋਈ ਵੀ ਨੇੜਲਾ ਹਮਦਰਦ ਉਨਾਂ ਨਾਲ ਸੰਪਰਕ ਕਰ ਸਕਦਾ ਹੈ ਤਾਂ ਜੋ ਸਬੰਧਿਤ ਪਰਿਵਾਰਾਂ ਦੇ ਖਾਤੇ ਵਿੱਚ ਰਕਮ ਪੁਆਈ ਜਾ ਸਕੇ।

ਡਾ: ਨਿੱਝਰ ਨੇ ਕਿਹਾ ਕਿ ਜਿਹੜੇੇ ਲੋਕ ਮੋਰਚਿਆਂ ਚ ਨਹੀਂ ਜਾ ਸਕਦੇ ਉਹ ਕਿਸਾਨ ਸੰਘਰਸ ਦੀ ਹਮਾਇਤ ਲਈ ਆਪੋ ਆਪਣੇ ਸੋਮਿਆਂ ਤੋਂ ਆਪਣੀ ਸਮਰੱਥਾ ਮੁਤਾਬਕ ਕੋਈ ਨਾ ਕੋਈ ਹਿੱਸਾ ਜਰੂਰ ਪਾਉਣ। ਉਨਾਂ ਵਿਦੇਸ਼ ਵੱਸਦੇ ਸਮਰੱਥ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੇ ਖੇਤੀਬਾੜੀ ਅਰਥਚਾਰੇ ਦੀ ਸਲਾਮਤੀ ਲਈ ਕੁਰਬਾਨ ਹੋਏ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕਰਨ।

Leave a Reply

Your email address will not be published. Required fields are marked *