ਲਵ ਕੁਸ਼ ਸੈਨਾ ਵਲੋ ਪਾਵਨ ਵਾਲਮੀਕਿ ਲਵ ਕੁਸ਼ ਵਿਜੇ ਦਿਵਸ ਮਨਾਇਆ
ਬਟਾਲਾ (ਅਮਰੀਕ ਮਠਾਰੂ,ਰੰਜਨਦੀਪ ਸੰਧੂ ,ਬਲਦੇਵ ਸਿੰਘ ਖਾਲਸਾ)ਲਵ ਕੁਸ਼ ਸੈਨਾ ਵਲੋ ਪਾਵਨ ਵਾਲਮੀਕਿ ਲਵ ਕੁਸ਼ ਵਿਜੇ ਦਿਵਸ ਭਗਵਾਨ ਵਾਲਮੀਕਿ ਮੰਦਿਰ ਅਚਲੀ ਗਏ ਵਿਖੇ ਮਨਾਇਆ ਗਿਆ ਜਿਸ ਵਿੱਚ ਲਵ ਕੁਸ਼
ਸੈਨਾ ਪੰਜਾਬ ਪ੍ਰਧਾਨ ਦਲਿਤ ਸੁਰੱਖਿਆ ਸੈਨਾ ਪੰਜਾਬ ਚੇਅਰਮੈਨ ਬਾਓ ਸੰਜੀਤ ਦੈਤਯਾ ਜੀ ਨੇ ਦੱਸਿਆ ਕਿ ਸ਼੍ਰੀ ਰਾਮ ਚੰਦਰ ਜੀ ਨੇ ਅਸ਼ਮ ਮੇਘ ਯਗ ਦਾ ਘੋੜਾ ਛੱਡਿਆ ਜਿਹੜਾ ਸਾਰੇ ਸੰਸਾਰ ਵਿੱਚ ਘੁੰਮਦਾ ਹੋਇਆ ਸਾਰੇ ਰਾਜਿਆ ਨੂੰ ਆਪਣੇ ਅਧੀਨ ਕਰਦਾ ਹੋਇਆ ਜਦੋਂ ਭਗਵਾਨ ਵਾਲਮੀਕਿ ਜੀ ਦੇ ਆਸ਼ਰਮ ਪਹੁੰਚਿਆ ਤਾਂ ਛੋਟੇ ਛੋਟੇ ਦੋ ਬਾਲਕ ਵੀਰ ਲਵ ਕੁਸ਼ ਨੇ ਘੋੜਾ ਤੇ ਉਸਦੇ ਮੱਥੇ ਉੱਤੇ ਚੁਣੌਤੀ ਲਿਖੀ ਹੋਈ ਚੁਣੌਤੀ ਨੂੰ ਸਵੀਕਾਰ ਕਰ ਕੇ ਘੋੜਾ ਫੜ੍ਹ ਲਿਆ। ਤੇ ਸ਼੍ਰੀ ਰਾਮ ਚੰਦਰ ਜੀ ਦੇ ਸੈਨਾ ਤੇ ਪਰਿਵਾਰ ਨੂੰ ਮੁਰਸ਼ਤ ਕਰ ਦਿੱਤਾ ਤਾਂ ਸੀਤਾ ਮਾਤਾ ਜੀ ਨੇ ਭਗਵਾਨ ਵਾਲਮੀਕਿ ਜੀ ਅੱਗੇ ਅਰਦਾਸ ਬੇਨਤੀ ਕੀਤੀ ਤੇ ਭਗਵਾਨ ਵਾਲਮੀਕਿ ਜੀ ਨੇ ਅੰਮ੍ਰਿਤ ਵਰਸ਼ਾ ਕਰਕੇ ਸਾਰੀ ਸੈਨਾ ਤੇ ਪਰਿਵਾਰ ਨੂੰ ਜੀਵਿਤ ਕਰ ਦਿੱਤਾ। ਪ੍ਰਚਾਰ ਤੋਂ ਬਾਅਦ ਅੱਚਲੀ ਗੇਟ ਤੋਂ ਲਵ ਕੁਸ਼ ਚੌਂਕ ਖਜੂਰੀ ਗੇਟ ਤੱਕ ਮੋਟਰ ਸਾਇਕਲ ਯਾਤਰਾ ਕੱਢੀ ਤੇ ਉਥੇ ਲਵ ਕੁਸ਼ ਦੀਆ ਮੂਰਤੀਆ ਨੂੰ ਫੁੱਲਾਂ ਦੇ ਹਾਰ ਪਾ ਕੇ ਲਵ ਕੁਸ਼ ਵਿਜੇ ਦਿਵਸ ਦਿਵਸ ਮਨਾਇਆ ਗਿਆ। ਲੱਡੂ ਵੰਡੇ ਗਏ। ਇਸ ਮੌਕੇ ਪੰਜਾਬ ਸੈਕਟਰੀ ਪਵਨ ਭੱਟੀ, ਪੰਜਾਬ ਕੈਸ਼ੀਅਰ ਰਾਕੇਸ਼ ਭੀਮ, ਮਾਝਾ ਜੋਨ ਚੇਅਰਮੈਨ ਵਿਨੋਦ ਖੋਸਲਾ , ਮਾਝਾ ਜੋਨ ਪ੍ਰਧਾਨ ਸਮੀਰ ਮੱਟੂ, ਸਫ਼ਾਈ ਯੂਨੀਅਨ ਪ੍ਰਧਾਨ ਵਿਕੀ ਕਲਿਆਣ, ਪਰਚਾਰ ਮੰਤਰੀ ਹਰਜੀਤ ਸਿੰਘ, ਪ੍ਰਧਾਨ ਕਿੰਦਰ ਸਿੰਘ, ਬਾਬਾ ਨਰਿੰਦਰ ਸਿੰਘ, ਬਾਬਾ ਹਰਮੇਸ਼ ਸਿੰਘ, ਜਰਨੈਲ ਸਿੰਘ, ਜਸਬੀਰ ਸਿੰਘ, ਸੁਲੱਖਣ ਸਿੰਘ, ਕਸ਼ਮੀਰ ਸਿੰਘ,ਬਾਬਾ ਹਰਜੀਤ ਸਿੰਘ, ਕਸ਼ਮੀਰ ਸਿੰਘ, ਹੀਰਾ ਲਾਲ, ਪਰਮਜੀਤ ਸਿੰਘ, ਜਾਗੀਰ ਸਿੰਘ, ਕੇਵਲ ਕ੍ਰਿਸ਼ਨ , ਹਰਦੇਵ ਸਿੰਘ, ਜਸਵਿੰਦਰ ਭਾਮ, ਸਾਹਿਲ, ਗਗਨ, ਵਿਕੀ ਆਦਿ।