
ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਪੂਰੀ ਦੁਨਿਆ ਵਿੱਚ ਬੜੀ ਇਹ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
ਕਲਿ ਤਾਰਣ ਗੁਰੂ ਨਾਨਕ ਆਇਆ !!
ਅੱਜ ਜਗਤ ਗੁਰੂ, ਗੁਰੂ ਨਾਨਕ ਜੀ ਦਾ 551 ਵਾਂ ਜਨਮ ਦਿਨ ਹੈ। ਮਨੁੱਖਤਾ ਦੇ ਰਹਿਬਰ, ਸਰਬ ਸਾਂਝ, ਬਰਾਬਰਤਾ ਤੇ ਜਾਤ ਪਾਤ ਰਹਿਤ ਸਮਾਜ ਦੀ ਗੱਲ ਕਰਨ ਵਾਲੇ ਨਿਮਰਤਾ ਦੇ ਪੁੰਜ ਦੇ ਆਸ਼ੇ ਭਾਵੇਂ ਅੱਜ ਵੀ ਅਧੂਰੇ ਹਨ ਪਰ ਅਜੋਕੇ ਪੰਜਾਬ ਦੇ ਸਮਾਜਿਕ ਤਾਣੇ ਬਾਣੇ ਵਿੱਚ ਗੁਰੂ ਜੀ ਦਾ ਮਹੱਤਵਪੂਰਨ ਯੋਗਦਾਨ ਹੈ। ਫੋਕੇ ਕਰਮਕਾਂਡਾਂ ਦਾ ਖੰਡਨ ਕਰ ਪ੍ਰਮਾਤਮਾ ਤੱਕ ਪਹੁੰਚਣ ਦਾ ਇੱਕ ਸਿੱਧਾ ਸਾਧਾ ਰਾਹ ਦੱਸ ਗ੍ਰਿਹਸਤੀ ਨੂੰ ਅਹਿਮ ਦੱਸਿਆ। ਜਗਤ ਜਨਣੀ ਨੂੰ ਸਮਾਜ ਵਿੱਚ ਉਚ ਦਰਜਾ ਦੇ ਉਸ ਦੀ ਮਹੱਤਤਾ ਨੂੰ ਉਜਾਗਰ ਕਰ ਹਜਾਰਾਂ ਸਾਲਾਂ ਦੀ ਗੁਲਾਮੀ ਤੋਂ ਮੁਕਤੀ ਦਵਾਈ। ਅੱਗੇ ਜਾ ਜਿਹੜਾ ਹਥਿਆਰਬੰਦ ਖ਼ਾਲਸਾ ਗੁਰੂ ਗੋਬਿੰਦ ਸਿੰਘ ਤਿਆਰ ਕੀਤਾ, ਉਸ ਅੰਦਰਲੀ ਨਿਮਰਤਾ, ਦਇਆ ਭਾਵਨਾ ਤੇ ਮਨੁੱਖਤਾ ਗੁਰੂ ਜੀ ਦੀ ਹੀ ਦੇਣ ਹੈ। ਗੁਰੂ ਨਾਨਕ ਨੂੰ ਮੁਸਲਮਾਨਾਂ ਆਪਣਾ ਪੀਰ, ਹਿੰਦੂਆਂ ਆਪਣਾ ਸੰਤ ਤੇ ਸਿੱਖਾਂ ਆਪਣਾ ਗੁਰੂ ਕਿਹਾ, ਅੱਜ ਗੁਰੂ ਜੀ ਦੇ ਜਨਮ ਦਿਨ ਤੇ ਆਪ ਸੱਭ ਨੂੰ ਬਹੁਤ ਬਹੁਤ ਮੁਬਾਰਕਾਂ !!

