ਤ੍ਰਿਪਤ ਬਾਜਵਾ ਨੇ ਬਟਾਲਾ ਦੀ ਪੁੱਡਾ ਮਾਰਕਿਟ ਵਿੱਚ ਪਾਰਕਿੰਗ ਤੇ ਸੜਕਾਂ ਬਣਾਉਣ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਇਸ ਵਿਕਾਸ ਪ੍ਰੋਜੈਕਟ ਉੱਪਰ 25 ਲੱਖ ਰੁਪਏ ਦੀ ਲਾਗਤ ਆਵੇਗੀ

ਤ੍ਰਿਪਤ ਬਾਜਵਾ ਨੇ ਬਟਾਲਾ ਦੀ ਪੁੱਡਾ ਮਾਰਕਿਟ ਵਿੱਚ ਪਾਰਕਿੰਗ ਤੇ ਸੜਕਾਂ ਬਣਾਉਣ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ

ਇਸ ਵਿਕਾਸ ਪ੍ਰੋਜੈਕਟ ਉੱਪਰ 25 ਲੱਖ ਰੁਪਏ ਦੀ ਲਾਗਤ ਆਵੇਗੀ

ਪੰਜਾਬ ਸਰਕਾਰ ਬਟਾਲਾ ਸ਼ਹਿਰ ਨੂੰ ਵਿਕਸਤ ਤੇ ਖੂਬਸੂਰਤ ਬਣਾਉਣ ਲਈ ਵਚਨਬੱਧ – ਤ੍ਰਿਪਤ ਬਾਜਵਾ

ਬਟਾਲਾ, 28 ਨਵੰਬਰ ( ਅਮਰੀਕ ਮਠਾਰੂ, ਰੰਜਨਦੀਪ ਸੰਧੂ, ਬਲਦੇਵ ਸਿੰਘ ਖਾਲਸਾ ) – ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਬਟਾਲਾ ਦੇ ਨਹਿਰੂ ਗੇਟ ਸਾਹਮਣੇ ਪੁੱਡਾ ਵੱਲੋਂ ਵਿਕਸਤ ਕੀਤੀ ਕਮਰਸ਼ੀਅਲ ਸਾਈਟ ਦੀ ਸਪੈਸ਼ਲ ਰਿਪੇਅਰ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੁੱਖ ਪ੍ਰਸ਼ਾਸਕ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਮੈਡਮ ਪੱਲਵੀ (ਆਈ.ਏ.ਐੱਸ), ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਅਤੇ ਐਕਸੀਅਨ ਪੁੱਡਾ ਸ. ਚਰਨਜੀਤ ਸਿੰਘ ਵੀ ਮੌਜੂਦ ਸਨ।
ਪੁੱਡਾ ਦੀ ਕਮਰਸ਼ੀਅਲ ਸਾਈਟ ਦੀ ਸਪੈਸ਼ਲ ਰਿਪੇਅਰ ਦੇ ਕੰਮ ਦਾ ਉਦਘਾਟਨ ਕਰਨ ਮੌਕੇ ਕੈਬਨਿਟ ਮੰਤਰੀ ਸ. ਤ੍ਰਿਪਤ ਬਾਜਵਾ ਨੇ ਕਿਹਾ ਕਿ ਇਸ ਕੰਮ ਉੱਪਰ 25 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਕਮਰਸ਼ੀਅਲ ਮਾਰਿਕਟ ਵਿੱਚ ਸੜਕਾਂ ਅਤੇ ਪਾਰਕਿੰਗ ਬਣਾਈ ਜਾਵੇਗੀ ਤਾਂ ਜੋ ਇਥੇ ਖਰੀਦੋ-ਫਰੋਖਤ ਕਰਨ ਆਉਣ ਵਾਲੇ ਗ੍ਰਾਹਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਸ ਕਮਰਸ਼ੀਅਲ ਮਾਰਕਿਟ ਨੂੰ ਬਿਜਲੀ ਦੇ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਥੇ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਕੇ ਦੇਵੇਗੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ ਸ਼ਹਿਰ ਵਿੱਚ ਵਿਕਾਸ ਕਾਰਜ ਅਰੰਭੇ ਗਏ ਸਨ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮੁਕੰਮਲ ਹੋ ਗਏ ਹਨ ਅਤੇ ਰਹਿੰਦਿਆਂ ਉੱਪਰ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਸਹੁਰਿਆਂ ਦੇ ਨਗਰ ਬਟਾਲਾ ਨੂੰ ਵਿਕਸਤ ਤੇ ਖੂਬਸੂਰਤ ਬਣਾਉਣਾ ਪੰਜਾਬ ਸਰਕਾਰ ਦਾ ਟੀਚਾ ਹੈ। ਇਸ ਮੌਕੇ ਉਨ੍ਹਾਂ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਵੀ ਦਿੱਤੀ।
ਇਸ ਮੌਕੇ ਅਸ਼ੋਕ ਲੂਥਰਾ, ਸੁਖਦੀਪ ਸਿੰਘ ਤੇਜਾ, ਗੌਤਮ ਸੇਠ ਗੁੱਡੂ, ਗੁਲਸ਼ਨ ਮਾਰਬਲ ਵਾਲੇ, ਐੱਸ.ਡੀ.ਓ. ਪੁੱਡਾ ਗੁਰਜੈਪਾਲ ਸਿੰਘ, ਐੱਸ.ਡੀ.ਓ. ਦਵਿੰਦਰ ਸੈਣੀ, ਜੇ.ਈ. ਮਨਜੀਤ ਸਿੰਘ, ਜੇ.ਈ. ਦਵਿੰਦਰ ਪਾਲ ਸਿੰਘ, ਜੇ.ਈ. ਪੰਕਜ, ਜੇ.ਈ.  ਜਤਿੰਦਰ ਸਿੰਘ, ਸੁਪਰਵਾਈਜ਼ਰ ਸਤਨਾਮ ਸਿੰਘ, ਰਮੇਸ਼ ਵਰਮਾ, ਯਸਪਾਲ ਚੌਹਾਨ, ਪਰਮਿੰਦਰ ਸਿੰਘ ਰਜਿੰਦਰਾ ਫਾਊਂਡਰੀ, ਹਰਨੇਕ ਸਿੰਘ ਨੇਕੀ, ਸੁੱਖ, ਰਾਜਾ ਗੁਰਬਖਸ਼ ਸਿੰਘ ਸਮੇਤ ਸ਼ਹਿਰ ਦੇ ਮੋਹਤਬਰ ਹਾਜ਼ਰ ਸਨ।

Leave a Reply

Your email address will not be published. Required fields are marked *