ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਗੈਂਗ ਦੇ ਦਸ ਵਿਅਕਤੀਆ ਨੂੰ ਹਥਿਆਰ ਤੇ ਹੀਰੋਨ ਅਤੇ ਚੌਰੀ ਦੀਆ ਗੱਡੀਆਂ ਸਮੇਤ ਕੀਤਾ ਗਿਆ ਗ੍ਰਿਫਤਾਰ

ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਗੈਂਗ ਦੇ ਦਸ ਵਿਅਕਤੀਆ ਨੂੰ ਹਥਿਆਰ ਤੇ ਹੀਰੋਨ ਅਤੇ ਚੌਰੀ ਦੀਆ ਗੱਡੀਆਂ ਸਮੇਤ ਕੀਤਾ ਗਿਆ ਗ੍ਰਿਫਤਾਰ

ਬਟਾਲਾ 28 ਨਵੰਬਰ (ਅਮਰੀਕ ਮਠਾਰੂ, ਰੰਜਨਦੀਪ,ਬਲਦੇਵ ਸਿੰਘ ਖਾਲਸਾ ) ਆਈ ਜੀ ਬਾਰਡਰ ਰੇਂਜ ਪੰਜਾਬ ਪੁਲਿਸ ਐਸ ਪੀ ਐਸ ਪਰਮਾਰ ਨੇ ਅੱਜ ਬਟਾਲਾ ਪੁਲਿਸ ਲਾਈਨ ਵਿਖੇ ਪ੍ਰੈਸ ਕਾੰਫ਼੍ਰੇੰਸ ਕਰ ਖੁਲਾਸਾ ਕੀਤਾ ਕਿ ਬਟਾਲਾ ਪੁਲਿਸ ਐਸ ਐਸ ਪੀ ਸ੍ਰ ਰਸ਼ਪਾਲ ਸਿੰਘ ਵਲੋਂ ਦਿੱਤੀਆ ਹਦਾਇਤਾਂ ਮੁਤਾਬਿਕ ਤਿੰਨ ਵੱਖ ਵੱਖ ਗੈਂਗ ਦੇ 10 ਮੈਂਬਰ ਕਾਬੂ ਕੀਤੇ ਗਏ ਹਨ ਅਤੇ ਹੁਣ ਤਕ ਇਸ ਗੈਂਗ ਦੇ 10 ਗ੍ਰਿਫਤਾਰ ਕੀਤੇ ਗਏ ਲੋਕਾਂ ਚ ਔਰਤਾਂ ਵੀ ਹਨ ਜਿਹਨਾਂ ਕੋਲੋਂ 4 ਪਿਸਤੌਲਾਂ ਅਤੇ 60 ਦੇ ਕਰੀਬ ਜਿੰਦਾ ਕਾਰਤੂਸ , ਹੈਰੋਇਨ ਅਤੇ ਚੋਰੀ ਦੀਆ ਗੱਡੀਆਂ ਅਤੇ ਇਕ ਲੈਪਟਾਪ ਅਤੇ ਮੋਟਰਸਾਈਕਲ ਬਰਾਮਦ ਹੋਏ ਹਨ | ਆਈ ਜੀ ਬਾਰਡਰ ਰੇਂਜ ਪੰਜਾਬ ਪੁਲਿਸ ਐਸ ਪੀ ਐਸ ਪਰਮਾਰ ਨੇ ਪ੍ਰੈਸ ਕਾੰਫ਼੍ਰੇੰਸ ਕਰਦੇ ਹੋਏ ਦਾਅਵਾ ਕੀਤਾ ਕਿ ਇਹ ਗੈਂਗ ਪੂਰੇ ਪੰਜਾਬ ਅਤੇ ਹਰਿਯਾਣਾ ਸੂਬੇ ਚ ਸਰਗਰਮ ਸੀ ਅਤੇ ਇਹ ਸਾਰੇ ਮੁਖ ਤੌਰ ਤੇ ਲੁਟਾ ਖੋਹਾਂ ਦੀਆ ਵਾਰਦਾਤਾਂ ਨੂੰ ਅੰਜਾਮ ਦੇਂਦੇ ਸਨ ਅਤੇ ਗੈਂਗ ਚ ਔਰਤਾਂ ਵੀ ਸ਼ਾਮਿਲ ਹਨ | ਇਹ ਲੋਕ ਭੀੜ ਭੜੱਕੇ ਵਾਲੀਆਂ ਜਗਾ ਅਤੇ ਧਾਰਮਿਕ ਸਥਾਨ ਅਤੇ ਮੇਲਿਆਂ ਵਿਚੋਂ ਚੋਰੀ ਅਤੇ ਲੁੱਟਾਂ ਖੋਹਾਂ ਕਰਦੇ ਸਨ।ਉਥੇ ਹੀ ਆਈ ਜੀ ਐਸ ਪੀ ਐਸ ਪਰਮਾਰ ਨੇ ਦੱਸਿਆ ਕਿ ਹੁਣ ਤਕ ਦੀ ਤਫਤੀਸ਼ ਚ ਇਹ ਸਾਮਣੇ ਆਇਆ ਹੈ ਕਿ ਇਹਨਾਂ ਗ੍ਰਿਫਤਾਰ ਲੋਕਾਂ ਖਿਲਾਫ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਜਿਲਿਆ ਚ ਪਹਿਲਾ ਹੀ 37 ਦੇ ਕਰੀਬ ਮਾਮਲੇ ਦਰਜ਼ ਹਨ ਅਤੇ ਉਹਨਾਂ ਆਖਿਆ ਕਿ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਮਿਲੀ ਹੈ ਅਤੇ ਇਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।ਅਤੇ ਇਨਾ ਤੇ ਕਾਨੂੰਨੀ ਧਾਰਵਾ ਦੇ ਅਧੀਨ ਪਰਚੇ ਦਰਜ ਕੀਤੇ ਗਏ ਹਨ।

Leave a Reply

Your email address will not be published. Required fields are marked *