ਨਹਿਰੂ ਯੁਵਾ ਕੇਂਦਰ ਸੰਗਠਨ ਨੇ ਸੰਵਿਧਾਨ ਦਿਵਸ ਮਨਾਇਆ; 17.84 ਲੱਖ ਐੱਨਵਾਈਕੇਐੱਸ ਅਧਿਕਾਰੀਆਂ, ਯੂਥ ਵਲੰਟੀਅਰਾਂ ਅਤੇ ਹੋਰ ਸਬੰਧਿਤ ਹਿਤਧਾਰਕਾਂ ਨੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪੜ੍ਹਿਆ

ਨਹਿਰੂ ਯੁਵਾ ਕੇਂਦਰ ਸੰਗਠਨ ਨੇ ਸੰਵਿਧਾਨ ਦਿਵਸ ਮਨਾਇਆ; 17.84 ਲੱਖ ਐੱਨਵਾਈਕੇਐੱਸ ਅਧਿਕਾਰੀਆਂ, ਯੂਥ ਵਲੰਟੀਅਰਾਂ ਅਤੇ ਹੋਰ ਸਬੰਧਿਤ ਹਿਤਧਾਰਕਾਂ ਨੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪੜ੍ਹਿਆ

 

ਯੁਵਾ ਮਾਮਲੇ ਵਿਭਾਗ ਦੇ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਨੇ ਸੰਵਿਧਾਨ ਦਿਵਸ 26 ਨਵੰਬਰ, 2020 ਨੂੰ ਭਾਰਤੀ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਅਤੇ ਭਾਵਨਾ, ਮੌਲਿਕ ਕਰਤੱਵਾਂ ਅਤੇ ਡਾ. ਬੀ. ਆਰ. ਅੰਬੇਡਕਰ ਦੇ ਜੀਵਨ ਅਤੇ ਕਾਰਜਾਂ ਦਾ ਪ੍ਰਚਾਰ ਕਰਨ ਦੇ ਉਦੇਸ਼ ਨਾਲ ਮਨਾਇਆ।

 

2020-11-26 18:37:41.201000

 

ਇਸ ਦੇ ਹਿੱਸੇ ਦੇ ਤੌਰ ‘ਤੇ, ਕੁੱਲ 17.84 ਲੱਖ ਐੱਨਵਾਈਕੇਐੱਸ ਅਧਿਕਾਰੀਆਂ, ਯੂਥ ਵਲੰਟੀਅਰਾਂ ਅਤੇ ਹੋਰ ਸਬੰਧਿਤ ਹਿਤਧਾਰਕਾਂ ਨੇ ਭਾਰਤ ਦੇ ਰਾਸ਼ਟਰਪਤੀ ਦੇ ਨਾਲ-ਨਾਲ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪੜ੍ਹਿਆ। ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਮੌਲਿਕ ਕਰਤੱਵਾਂ ਬਾਰੇ ਵੈਬੀਨਾਰਾਂ/ਵਾਰਤਾਵਾਂ (ਕਰਤਾਵਾਂ ਸੰਵਾਦ)  ਸਾਰੇ ਰਾਜਾਂ/ਕੇਨਦਰ ਸ਼ਾਸਤ ਪ੍ਰਦੇਸ਼ਾਂ ਦੇ 623 ਜ਼ਿਲ੍ਹਿਆਂ ਦੇ 81473 ਪਿੰਡਾਂ ਦੇ 4.27 ਲੱਖ ਯੂਥ ਵਲੰਟੀਅਰਾਂ ਦੀ ਭਾਗੀਦਾਰੀ ਨਲਾ ਆਯੋਜਿਤ ਕੀਤੇ ਗਏ।

 

 

ਮੀਡੀਆ ਪਹੁੰਚ ਅਤੇ ਸੰਦੇਸ਼ਾਂ ਅਤੇ ਗਤੀਵਿਧੀਆਂ ਦੇ ਪ੍ਰਸਾਰ ਲਈ, ਸੰਵਿਧਾਨ ਦਿਵਸ (4448: ਪੋਸਟਾਂ ਅਤੇ 13,480 ਇਮੇਜ਼ਿਜ਼) ‘ਤੇ ਹੈਸ਼ਟੈਗਜ਼ ਨੂੰ ਫੇਸਬੁੱਕ, ਟਵਿੱਟਰ, ਇੰਸਟਗ੍ਰਾਮ ਅਤੇ ਵੈੱਬਸਾਈਟ ਪੋਸਟਿੰਗਜ਼ ਦੁਆਰਾ ਉਤਸ਼ਾਹਿਤ ਕੀਤਾ ਗਿਆ ਸੀ।ਇਸ ਤੋਂ ਇਲਾਵਾ, ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨ ਤੋਂ ਬਾਅਦ ਇੱਕ ਸਰਟੀਫਿਕੇਟ ਪ੍ਰਾਪਤ ਕਰਨ ਲਈ ਇੱਕ ਲਿੰਕ ਐੱਨਵਾਈਕੇਐੱਸ ਦੇ ਸਾਰੇ ਯੂਥ ਵਲੰਟੀਅਰਾਂ ਵਿੱਚ ਸਾਂਝਾ ਕੀਤਾ ਗਿਆ ਸੀ ਜੋ ਉਹ ਦੇਸ਼ ਭਰ ਵਿੱਚ ਡਾਊਨਲੋਡ ਕਰ ਰਹੇ ਹਨ।

 

 

Leave a Reply

Your email address will not be published. Required fields are marked *