
ਬਟਾਲਾ 19 (ਬਲਦੇਵ ਸਿੰਘ ਖ਼ਾਲਸਾ , ਰੰਜਨਦੀਪ ਸੰਧੂ) ਸਰਕਾਰ ਗਰੀਬ ਪਰਿਵਾਰਾਂ ਦੀ ਮੱਦਤ ਲਈ ਲਗਾਤਾਰ ਰਾਸ਼ਨ ਤਾਂ ਭੇਜ ਰਹੀ ਹੈ ਪਰ ਉਸ ਤੇ ਨਜ਼ਰ ਰੱਖਣ ਵਾਲਾ ਕੋਈ ਨਹੀਂ ਹੈ ਇਹ ਰਾਸ਼ਨ ਕਿਸੇ ਦਾ ਢਿੱਡ ਭਰ ਰਹਿ ਜਾ ਡੀਪੂ ਹੋਲਡਰਾਂ ਦੀਆਂ ਗੋਗੜਾਂ ਨੂੰ ਵੱਡਾ ਕਰ ਰਿਹਾ ਹੈ । ਗਰੀਬ ਨੂੰ ਆਸ ਹੁੰਦੀ ਹੈ ਮਹੀਨੇ ਬਾਅਦ ਆਇਆ ਰਾਸ਼ਨ ਉਸਦੇ ਕੁਛ ਸਮੇ ਨੂੰ ਸੁੱਖਾਲਾ ਬਣਾ ਦੇਵੇਗਾ ਪਰ ਪੁਰਾ ਦਿਨ ਲਾਈਨ ਵਿਚ ਲੱਗ ਕੇ ਗਰੀਬ ਜਦ ਖ਼ਾਲੀ ਹੱਥ ਮੁੜਦਾ ਤਾਂ ਸਰਕਾਰ ਤੇ ਰਾਸ਼ਨ ਵੰਡ ਰਹੇ ਕਰਿੰਦਿਆਂ ਲਈ ਕੇਵਲ ਹਾਵਾਂ ਹੀ ਕੱਢ ਭੁੱਖਾ ਸੌਣ ਲਈ ਮਜਬੂਰ ਹੋ ਜਾਂਦਾ ਹੈ ਅਜਿਹਾ ਹੀ ਇਕ ਮਾਮਲਾ ਬਟਾਲਾ ਦੇ ਆਲੀਵਾਲ ਰੋਡ ਸਥਿਤ ਡੀਪੂ ਹੋਲਡਰਾਂ ਦਾ ਸਾਹਮਣੇ ਆਇਆ ਹੈ ਜਿਥੇ ਗਰੀਬ ਤਬਕੇ ਦਾ ਅੰਨ ਸਰਕਾਰ ਤੋਂ ਲੈ ਖਾਦਾ ਜਾ ਰਿਹਾ ਹੈ । ਬਟਾਲਾ ਦੇ ਵਾਰਡ ਨੰਬਰ 33 ਵਿਚ ਸਥਾਨਕ ਡੀਪੂ ਹੋਲਡਰਾਂ ਨੂੰ ਪਰਿਵਾਰ ਦੇ ਪ੍ਰਤੀ ਮੈਂਬਰ 25 ਕਿਲੋ ਕਣਕ ਭੇਜੀ ਜਾਂਦੀ ਹੈ ਜਿਸ ਵਿਚ 5 ਕਿਲੋ ਚਨੇ ਵੀ ਸ਼ਮਿਲ ਹਨ ਪਰ ਇਹ ਡੀਪੂ ਹੋਲਡਰ ਕੇਵਲ 15 ਕਿਲੋ ਕਣਕ ਤੇ 3 ਕਿਲੋ ਚਨੇ ਦੇ ਬਾਕੀ ਦਾ ਰਾਸ਼ਨ ਡਕਾਰ ਰਹੇ ਹਨ । ਜਦ ਮੀਡੀਆ ਪੰਜਾਬ ਦੇ ਪੱਤਰਕਾਰ ਬਲਦੇਵ ਸਿੰਘ ਖ਼ਾਲਸਾ ਨੂੰ ਇਸ ਗੱਲ ਦੀ ਭਿਣਕ ਪਈ ਉਸ ਨੇ ਤੁਰੰਤ ਹਰਕਤ ਵਿਚ ਆ ਕੇ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਾ ਕੇ ਡੀਪੂ ਹੋਲਡਰ ਧੱਕੇ ਨਾਲ ਲੋਕਾਂ ਨੂੰ 4 ਮੈਂਬਰਾ ਦੇ ਹਿਸਾਬ ਨਾਲ ਬਣਦੀ ਕਣਕ ਇਕ ਕੁਇੰਟਲ ਦੀ ਲਗਾ ਕੇਵਲ 60 ਕਿਲੋ ਦੇ ਰਹੇ ਹਨ ਤੇ 5 ਕਿਲੋ ਚਨੇ ਦੀ ਜਗਾ 3 ਕਿਲੋ ਦੇ ਹਿਸਾਬ ਨਾਲ ਦੇ ਰਹੇ ਨੇ ਅਤੇ ਨਾਲ ਹੀ ਗੁੰਡਾਗਰਦੀ ਵੀ ਕਰ ਰਹੇ ਹਨ । ਪਤਰਕਾਰ ਨੂੰ ਦੇਖਦੇ ਹੀ ਡੀਪੂ ਹੋਲਡਰ ਡੀਪੂ ਨੂੰ ਤਾਲਾ ਲਾ ਕੇ ਉਥੋਂ ਰਫੂ ਚਕਰ ਹੋ ਗਏ ਇਸ ਸੰਬੰਧੀ ਜਦ ਸਾਬਕਾ ਐੱਮ ਸੀ ਰਾਜ ਕੁਮਾਰ ਨਾਲ ਗੱਲਬਾਤ ਕੀਤੀ ਉਹਨਾ ਦਸਿਆ ਕਿ ਇਹਨਾਂ ਦੀ ਪਹਿਲਾ ਵੀ ਲੋਕ ਮਹਿਕਮੇ ਨੂੰ ਸ਼ਿਕਾਇਤ ਕਰ ਚੁੱਕੇ ਹਨ । ਸਾਬਕਾ ਪ੍ਰਧਾਨ ਨਗਰ ਕੌਸਲਰ ਬਟਾਲਾ ਨਰੇਸ਼ ਮਹਾਜਨ ਨੇ ਦੱਸਿਆ ਕਿ ਰਾਸ਼ਨ ਵਿਚ ਬਹੁਤ ਵੱਡੀ ਘਪਲੇਬਾਜ਼ੀ ਕੀਤੀ ਜਾ ਰਹੀ ਹੈ । ਉਹ ਸੋਚਣ ਵਾਲੀ ਗੱਲ ਇਹ ਕੇ ਗਰੀਬ ਨੂੰ ਸਰਕਾਰ ਰਾਸ਼ਨ ਤਾਂ ਦੇ ਰਹੀ ਹੈ ਪਰ ਰਾਸ਼ਨ ਵੰਡਣ ਵਾਲੇ ਲੋਟੂ ਟੋਲੇ ਤੇ ਨਜ਼ਰ ਕਿਉਂ ਨਹੀਂ ਰੱਖ ਰਹੀ ਕਿਉਂ ਨਹੀਂ ਇਹਨਾ ਦੇ ਲਾਇਸੈਂਸ ਕੈਂਸਲ ਕੀਤੇ ਜਾ ਰਹੇ ਕਿਉਂ ਗਰੀਬ ਨੂੰ ਉਸਦੇ ਗਰੀਬ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ । ਹੁਣ ਸਬੰਧਤ ਮਹਿਕਮਾ ਨੂੰ ਲੋੜ ਹੈ ਉਹ ਜਲਦ ਦਖਲ ਦੇ ਕੇ ਇਹਨਾ ਅਨਸਰਾਂ ਨੂੰ ਨੱਥ ਪਵੇ ਨਹੀਂ ਤਾਂ ਇਹ ਗਰੀਬਾਂ ਦਾ ਰਾਸ਼ਨ ਖਾ ਖਾ ਕੇ ਹੋਰ ਵੀ ਬੇਰੁਖੇ ਹੁੰਦੇ ਜਾਣਗੇ ਤੇ ਆਪਣੀ ਮਨਮਾਨੀ ਕਰਦੇ ਰਹਿਣਗੇ ।