ਸੁਪਰਸਟਾਰ ਅਕਸ਼ੈ ਕੁਮਾਰ ਨੇ  ਯੂਟਿਊਬਰ ਰਾਸ਼ਿਦ ਸਿੱਦਿਕੀ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਦਿਆਂ ਉਸ ਨੂੰ ਪੰਜ ਸੌ ਕਰੋੜ ਰੁਪਏ ਦੇ ਹਰਜਾਨੇ ਦਾ ਨੋਟਿਸ ਭੇਜਿਆ

ਸੁਪਰਸਟਾਰ ਅਕਸ਼ੈ ਕੁਮਾਰ ਨੇ ਨਾਮ ਘੜੀਸਣ ਵਾਲੇ ਯੂਟਿਊਬਰ ਰਾਸ਼ਿਦ ਸਿੱਦਿਕੀ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਦਿਆਂ ਉਸ ਨੂੰ ਪੰਜ ਸੌ ਕਰੋੜ ਰੁਪਏ ਦੇ ਹਰਜਾਨੇ ਦਾ ਨੋਟਿਸ ਭੇਜਿਆ

 

ਬੌਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਨੇ ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਊਸ ਦਾ ਨਾਮ ਘੜੀਸਣ ਵਾਲੇ ਯੂਟਿਊਬਰ ਰਾਸ਼ਿਦ ਸਿੱਦਿਕੀ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਦਿਆਂ ਉਸ ਨੂੰ ਪੰਜ ਸੌ ਕਰੋੜ ਰੁਪਏ ਦੇ ਹਰਜਾਨੇ ਦਾ ਨੋਟਿਸ ਭੇਜਿਆ ਹੈ। ਰਾਸ਼ਿਦ ਦੇ ਸੋਸ਼ਲ ਮੀਡੀਆ ’ਤੇ ਪਾਈ ਇਕ ਵੀਡੀਓ ਵਿੱਚ ਅਕਸ਼ੈ ਕੁਮਾਰ ’ਤੇ ਸੰਜੀਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਸੀ ਕਿ ਰੀਆ ਚੱਕਰਵਰਤੀ ਨੂੰ ਕੈਨੇਡਾ ਭਜਾਉਣ ਵਿੱਚ ਅਦਾਕਾਰ ਨੇ ਮਦਦ ਕੀਤੀ ਸੀ।

ਰਾਸ਼ਿਦ ਨੇ ਇਹ ਦੋਸ਼ ਵੀ ਲਾਇਆ ਸੀ ਕਿ ਅਕਸ਼ੈ ਨੇ ਸੁਸ਼ਾਂਤ ਮਾਮਲੇ ਵਿੱੱਚ ਮੁੰਬਈ ਪੁਲੀਸ ਤੇ ਆਦਿੱਤਿਆ ਠਾਕਰੇ ਦੇ ਨਾਲ ਗੁਪਤ ਮੀਟਿੰਗਾਂ ਦਾ ਪ੍ਰਬੰਧ ਕੀਤਾ ਸੀ। -ਆਈਏਐੱਨਐੱਸ

Leave a Reply

Your email address will not be published. Required fields are marked *