1 ਲੱਖ, 75 ਹਜ਼ਾਰ ਰੁਪਏ ਅਤੇ 15 ਤੋਲਾ ਸੋਨਾ ਬੰਦੂਕ ਦੀ ਨੋਕ ਤੇ ਲੁੱਟ ਕਰ ਫ਼ਰਾਰ

1 ਲੱਖ, 75 ਹਜ਼ਾਰ ਰੁਪਏ ਅਤੇ 15 ਤੋਲਾ ਸੋਨਾ ਬੰਦੂਕ ਦੀ ਨੋਕ ਤੇ ਲੁੱਟ ਕਰ ਫ਼ਰਾਰ

 

ਨਾਭਾ, (ਬਲਜਿੰਦਰ ਮਾਨ)-  ਨਾਭਾ ਦੇ ਪਿੰਡ ਚੱਠੇ ਵਿਖੇ ਸਵੇਰੇ ਤੜਕਸਾਰ 4 ਅਣਪਛਾਤੇ ਵਿਅਕਤੀਆਂ ਵਲੋਂ ਬਲਵੰਤ ਸਿੰਘ ਦੇ ਘਰ ਡਾਕਾ ਮਾਰਿਆ ਗਿਆ ਅਤੇ ਉਹ 1 ਲੱਖ, 75 ਹਜ਼ਾਰ ਰੁਪਏ ਅਤੇ 15 ਤੋਲਾ ਸੋਨਾ ਬੰਦੂਕ ਦੀ ਨੋਕ ਤੇ ਲੁੱਟ ਕਰ ਫ਼ਰਾਰ ਹੋ ਗਏ। ਚੌਕੀ ਇੰਚਾਰਜ ਗਲਵੱਟੀ ਮੋਹਨ ਸਿੰਘ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਬਲਵੰਤ ਸਿੰਘ ਦੀ ਲੱਤ ਟੁੱਟੀ ਹੋਈ ਹੈ, ਜਿਸ ਕਾਰਨ ਉਹ ਮੰਜੇ ‘ਤੇ ਸੀ ਅਤੇ ਘਰ ਵਿਚ ਉਸ ਦੀ ਧਰਮ ਸੁਪਤਨੀ ਪਰਮਜੀਤ ਕੌਰ ਅਤੇ ਨੌਕਰ ਪਾਖਰ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵਲੋਂ ਸਵੇਰੇ ਸਾਢੇ 5 ਵਜੇ ਇਹ ਲੁੱਟ ਕੀਤੀ ਗਈ। ਲੁੱਟ ਕਰਨ ਵਾਲੇ ਚਾਰ ਵਿਅਕਤੀਆਂ ਦੇ ਮੂੰਹ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਕੋਲ ਛੋਟਾ ਰਿਵਾਲਵਰ ਜਾਂ ਪਿਸਤੌਲ ਸੀ, ਜਿਸ ਨੂੰ ਦਿਖਾ ਉਨ੍ਹਾਂ ਇਸ ਲੁੱਟ ਨੂੰ ਅੰਜਾਮ ਦਿੱਤਾ।

ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲਣ ਉਪਰੰਤ ਐਸ. ਪੀ. ਡੀ. ਹਰਪ੍ਰੀਤ ਸਿੰਘ ਹੁੰਦਲ, ਡੀ. ਐਸ. ਪੀ. ਰਾਜੇਸ਼ ਛਿੱਬਰ ਥਾਣਾ ਸਦਰ ਦੇ ਇੰਚਾਰਜ ਹਰਭਜਨ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 392 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਵਲੋਂ ਅਗਲੇਰੀ ਕਾਰਵਾਈ ਜਾਰੀ ਹੈ।

Leave a Reply

Your email address will not be published. Required fields are marked *