ਸੜਕੀ ਹਾਦਸਿਆਂ ਮੌਕੇ ਪੀੜਤਾਂ ਦੀ ਮਦਦ ਸਬੰਧੀ ਜਾਗਰੂਕ ਕੀਤਾ । ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਸਿਵਲ ਡਿਫੈਂਸ ਵਲੋਂ ਅਪੀਲ

ਸੜਕੀ ਹਾਦਸਿਆਂ ਮੌਕੇ ਪੀੜਤਾਂ ਦੀ ਮਦਦ ਸਬੰਧੀ ਜਾਗਰੂਕ ਕੀਤਾ ।
ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਸਿਵਲ ਡਿਫੈਂਸ ਵਲੋਂ ਅਪੀਲ
ਬਟਾਲਾ, 15 ਅਕਤੂਬਰ ( ਅਮਰੀਕ ਮਠਾਰੂ, ਰੰਜਨਦੀਪ ਸੰਧੂ) ਸਥਾਨਿਕ ਸਿਵਲ ਡਿਫੈਂਸ ਵਲੋਂ ਆਵਾਜਾਈ ਹਾਦਸਿਆˆ ਮੌਕੇ ਪੀੜਤਾਂ ਦੀ ਸਹਾਇਤਾ ਕਰਨ ਲਈ “ਵਿਸ਼ਵ ਪ੍ਰਣ ਦਿਵਸ” ਮਨਾਇਆ । ਇਹ ਦਿਨ ਨਵੰਬਰ ਮਹੀਨੇ ਦੇ ਤੀਸਰੇ ਐਤਵਾਰ ਨੂੰ ਸੜਕ, ਰੇਲ, ਹਵਾਈ ਜਾਂ ਸਮੁੰਦਰੀ ਅਤੇ ਪੈਦਲ ਚਲਦੇ ਹੋਏ, ਹਾਦਸਿਆˆ ਕਾਰਨ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਤੇ ਜਿਉਦੇ ਲੋਕਾਂ ਨੂੰ ਆਪਣੇ ਬਚਾਓ ਅਤੇ ਪੀੜਤਾˆ ਦੀ ਮਦਦ ਕਰਨ ਸਬੰਧੀ, ਜਾਗਰੂਕ ਕਰਨਾ ਹੈ ।
ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਅਪੀਲ ਕੀਤੀ ਕਿ ਹਾਦਸਿਆਂ ਦਾ ਮੁੱਖ ਕਾਰਣ ਸੜਕੀ ਨਿਯਮਾਂ ਦੀ ਅਣਦੇਖੀ ਜਾਂ ਕਾਹਲੀ ਹੈ ਜਿਸ ਕਾਰਣ ਮੋਤਾਂ ਹੋ ਰਹੀਆਂ ਹਨ । ਜਿਆਦਾ ਵਾਰ ਹਾਦਸੇ ‘ਚ ਅਪਾਹਜ ਹੋਣ ਕਰਕੇ ਬਾਅਦ ਵਿਚ ਜੀਵਨ ਬਤੀਤ ਕਰਨਾ ਬਹੁਤ ਕਠਿਨ ਹੋ ਜਾਂਦਾ ਹੈ । ਹਰੇਕ ਵਹੀਕਲ ਚਾਲਕ ਨੂੰ ਮੁੱਢਲੀ ਸਹਾਇਤਾ ਦੀ ਸਿਖਲਾਈ ਦੇ ਨਾਲ ਵਹੀਕਲ ਵਿਚ ਮੁਢੱਲੀ ਸਹਾਇਤਾ ਕਿਟ ਰੱਖਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਹਾਦਸੇ ਮੌਕੇ ਪੀੜਤ ਦੀ ਸਹਾਇਤਾ ਕੀਤੀ ਜਾ ਸਕੇ । ਲੋਕ ਸੜਕੀ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਜਾਗਰੂਕ ਨਹੀ ਹੋ ਰਹੇ ਇਹਨਾਂ ਮੋਤਾਂ ਨੂੰ ਰੱਬ ਦਾ ਭਾਣਾ ਮੰਨਣ ਤੱਕ ਹੀ ਸੀਮਤ ਹਨ । ਲੋਕਾˆ ਨੂੰ ਟਰੈਫਿਕ ਨਿਯਮਾˆ, ਚਿੰਨਾ, ਰਾਈਟ ਆਫ ਵੇ ( ਪਹਿਲਾˆ ਲੰਘਣ ਦੇ ਅਧਿਕਾਰ) ਰਜਿਸਟਰੇਸ਼ਨ ਕਾਪੀ, ਡਰਾਇਵਿੰਗ ਲਾਇਸੰਸ, ਬੀਮਾ, ਪ੍ਰਦੂਸ਼ਨ ਚੈਕ ਅੱਪ, ਮੈਡੀਕਲ ਫਿਟਨੈੱਸ, ਵਧੀਆ ਕਿਸਮ ਦੇ ਹੈਲਮਟ ਪਹਿਨਣ, ਨਸ਼ਾ ਕਰਕੇ ਜਾਂ ਤਨਾਉ ਵਿੱਚ ਵਹੀਕਲ ਨਾ ਚਲਾਉਣ, ਠੀਕ ਪਾਰਕਿੰਗ, ਸੀਟ ਬੈਲਟਾˆ ਦੀ ਵਰਤੋ ਆਦਿ ਦੀ ਪਾਲਣਾ ਕਰਨੀ ਚਾਹੀਦੀ ਹੈ ।


ਇਸ ਮੋਕੇ ਪੀ.ਸੀ. ਕਸ਼ਮੀਰ ਸਿੰਘ, ਸੈਕਟਰ ਵਾਰਡਨ ਪਰਮਜੀਤ ਸਿੰਘ ਬਮਰਾਹ, ਤਰਲੋਕ ਨਾਥ ਸਪੋ੍ਰਟਸ ਕੋਚ, ਦਲਜਿੰਦਰ ਸਿੰਘ, ਹਰਦੀਪ ਸਿੰਘ, ਮੋਹਨ ਲਾਲ, ਹਰਦੀਪ ਸਿੰਘ ਤੇ ਜਸਪਾਲ ਸਿੰਘ ਮੋਜੂਦ ਸਨ ।

Leave a Reply

Your email address will not be published. Required fields are marked *