ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਗਰੀਨ ਦਿਵਾਲੀ ਮਨਾਈ ਜਾਵੇ – ਕਮਿਸ਼ਨਰ ਨਗਰ ਨਿਗਮ

ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਗਰੀਨ ਦਿਵਾਲੀ ਮਨਾਈ ਜਾਵੇ – ਕਮਿਸ਼ਨਰ ਨਗਰ ਨਿਗਮ
ਦਿਵਾਲੀ ਦੇ ਮੌਕੇ ਫਾਇਰ ਬ੍ਰਿਗੇਡ ਨੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਕੀਤੀਆਂ ਵਿਚਾਰਾਂ ।
ਬਟਾਲਾ 6 ਨਵੰਬਰ ( ਅਮਰੀਕ ਮਠਾਰੂ,ਰੰਜ) ਆਮ ਨਾਗਰਿਕ ਨੂੰ ਜਾਗਰੂਕ ਕਰਨ ਲਈ ਸਥਾਨਿਕ ਫਾਇਰ ਸਟੇਸ਼ਨ ਵਿਖੇ ਸ: ਬਲਵਿੰਦਰ ਸਿੰਘ ਜੀ ਐਸ.ਡੀ.ਐਮ.-ਕਮ-ਕਮਿਸ਼ਨਰ, ਨਗਰ ਨਿਗਮ-ਕਮ-ਡਿਪਟੀ ਕੰਟਰੋਲਰ ਸਿਵਲ ਡਿਫੈਂਸ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ।

ਇਸ ਮੀਟਿੰਗ ਵਿਚ ਫਾਇਰ ਅਫ਼ਸਰ ਸੁਰਿੰਦਰ ਸਿੰਘ ਰਾਣਾ ਤੇ ਉਂਕਾਰ ਸਿੰਘ, ਸੁਪਰਡੈਂਟ ਨਿਰਮਲ ਸਿੰਘ, ਆਕਊਟੈਂਟ ਵਿਕਰਾਂਤ ਤੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਭਾਗ ਲਿਆ । ਮੀਟਿੰਗ ਦੋਰਾਨ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਵਿਚਾਰਾਂ ਕੀਤੀਆਂ ਗਈਆਂ । ਲੋਕਾਂ ਨੂੰ ਅਪੀਲ ਕੀਤੀ ਗਈ ਕਿ ਵਾਤਾਵਰਨ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਸਾਨੂੰ ਆਤਸ਼ਬਾਜ਼ੀ ਚਲਾਉਣ ਤੋਂ ਗਰੇਜ਼ ਕਰਨਾ ਚਾਹੀਦਾ ਹੈ । ਗਰੀਨ ਦਿਵਾਲੀ ਮਨਾਉਣ ਨੂੰ ਤਰਜੀਹ ਦੇਣ । ਜੇਕਰ ਕੋਈ ਅੱਗ ਲੱਗਣ ਦੀ ਅਣਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਤੁਰੰਤ ਸਹੀ ਤੇ ਪੂਰੀ ਜਾਣਕਾਰੀ ਦਫ਼ਤਰ ਫਾਇਰ ਬ੍ਰਿਗੇਡ ਨੂੰ ਨੰ. 101ਜਾਂ 91157-96801 ਤੇ ਦਿੱਤੀ ਜਾਵੇ ਤਾਂ ਜੋ ਕਿ ਵੀ ਵੱਡੇ ਨੁਕਸਾਨ ਤੋਂ ਬੱਚਿਆ ਜਾ ਸਕੇ । ਅੱਗ ਤੋਂ ਬਚਾਅ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ ।ਕਿਸੇ ਵੀ ਆਫਤ ਮੌਕੇ ਨੰ ਨਿਜੱਠਣ ਲਈ ਟੀਮ ਸਿਵਲ ਡਿਫੈਂਸ ਵਲੋ ਵੀ ਪੁਰਾ ਸਹਿਯੋਗ ਕੀਤਾ ਜਾਵੇਗਾ ।


ਇਸ ਮੌਕੇ ਅਮਨਦੀਪ ਡਿਲਿੰਗ ਸਹਾਇਕ, ਡਰਾਈਵਰ ਜਸਬੀਰ ਸਿੰਘ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਸਿਕੰਦਰ ਸਿੰਘ, ਦਲਜੀਤ ਸਿੰਘ, ਫਾਇਰ ਫਾਈਟਰ ਨੀਰਜ਼ ਸ਼ਰਮਾਂ, ਸੁਮਿਤ ਮਲਹੋਤਰਾ, ਵਿਨੋਦ ਕੁਮਾਰ, ਦਵਿੰਦਰ ਸਿੰਘ. ਦਵਿੰਦਰ ਸਿੰਘ, ਪਰਮਿੰਦਰ ਸਿੰਘ, ਅਸ਼ੌਕ, ਦੀਪਕ, ਸਚਿਨ ਮਹਾਜਨ, ਰਵਿੰਦਰ ਲਾਲ, ਵਰਿੰਦਰ ਤੇ ਪਰਮਜੀਤ ਸਿਮਘ ਬਮਰਾਹ, ਹਰਪ੍ਰੀਤ ਸਿੰਘ, ਰਜਿੰਦਰ ਸਿੰਘ, ਮੋਹਨ ਲਾਲ, ਦਲਜਿੰਦਰ ਸਿੰਘ, ਹਰਦੀਪ ਸਿੰਘ, ਸਮਾਜ ਸੇਵੀ ਜਗਜੋਤ ਸੰਧੂ ਤੇ ਕਨਿਵ ਭਾਟੀਆ ਮੌਜੂਦ ਸਨ ।

Leave a Reply

Your email address will not be published. Required fields are marked *