ਬਟਾਲਾ (ਰੰਜਨਦੀਪ ਸੰਧੂ, ਅਮਰੀਕ ਮਠਾਰੁ):- ਬਾਰ ਐਸੋਸੀਏਸ਼ਨ ਦੀਆਂ ਚੋਣਾਂ ਸ਼ੁੱਕਰਵਾਰ ਨੂੰ ਹੋਈਆਂ। ਇਸ ਵਿਚ ਐਡਵੋਕੇਟ ਗੁਰਦੀਪ ਸਿੰਘ ਰੰਧਾਵਾ ਪ੍ਰਧਾਨ ਬਣੇ ਅਤੇ ਸਤਿੰਦਰ ਸਿੰਘ ਸੱਤੀ ਕਾਹਲੋ ਨੂੰ 135 ਵੋਟਾਂ ਨਾਲ ਹਰਾਇਆ। ਰੰਧਾਵਾ ਨੂੰ 350 ਵਿਚੋਂ 210 ਵੋਟਾਂ ਮਿਲੀਆਂ ਜਦੋਂਕਿ ਸੱਤੀ ਨੂੰ 75 ਵੋਟਾਂ ਮਿਲੀਆਂ। ਬੀਦੂ ਕੁਮਾਰੀ ਨੇ ਉਪ-ਪ੍ਰਧਾਨ ਦੇ ਅਹੁਦੇ ਲਈ ਰੋਹਿਤ ਮਹਾਜਨ ਨੂੰ 125 ਵੋਟਾਂ ਨਾਲ ਹਰਾਇਆ।

ਬਿੰਦੂ ਨੂੰ 206 ਵੋਟਾਂ ਮਿਲੀਆਂ ਜਦਕਿ ਮਹਾਜਨ ਨੂੰ 81 ਵੋਟਾਂ ਮਿਲੀਆਂ। ਮਨਜੀਤ ਸਿੰਘ ਨੇ ਸਕੱਤਰ ਦੇ ਅਹੁਦੇ ਲਈ ਦੀਪਕ ਕੁਮਾਰ ਨੂੰ 87 ਵੋਟਾਂ ਨਾਲ ਹਰਾਇਆ। ਮਨਜੀਤ ਨੂੰ 187 ਅਤੇ ਦੀਪਕ ਕੁਮਾਰ ਸ਼ਰਮਾ ਨੂੰ 87 ਵੋਟਾਂ ਮਿਲੀਆਂ।

