ਪਿੰਡ ਮਾੜੀ ਪਨਵਾ ਦੇ ਨੌਜਵਾਨ ਨਾਲ ਇੱਕ ਔਰਤ ਨੇ  ਵਿਆਹ ਕਰਨ ਤੋਂ ਇਨਕਾਰ ਕਰਤਾਂ , ਤਾਂ ਨੌਜਵਾਨ ਨੇ ਜ਼ਹਿਰ ਖਾ ਲਿਆ

ਬਟਾਲਾ:(ਰੰਜਨਦੀਪ ਸੰਧੂ, ਅਮਰੀਕ ਮਠਾਰੁ):- ਸ਼੍ਰੀ ਹਰਗੋਬਿੰਦਪੁਰ  ਪਿੰਡ ਮਾੜੀ ਪਨਵਾ ਦੇ ਨੌਜਵਾਨ ਦਾ ਇਕ ਔਰਤ  ਨਾਲ ਨਾਜਾਇਜ਼ ਸੰਬੰਧ ਸੀ। ਜਦੋਂ ਉਸ  ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਨੌਜਵਾਨ ਨੇ ਜ਼ਹਿਰ ਨਿਗਲ ਲਿਆ। ਇਹ ਘਟਨਾ ਵੀਰਵਾਰ ਸ਼ਾਮ 5 ਵਜੇ ਵਾਪਰੀ। ਪੀੜਤ ਨੂ  ਸਤਨਾਮ ਸਿੰਘ  ਬੇਹੋਸ਼ੀ ਦੀ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਲੈ ਗਏ । ਡਾਕਟਰਾਂ ਨੇ ਉਸ ਨੂੰ ਬਟਾਲਾ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ। ਉਸ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੱਸਿਆ ਹੈ। ਨੌਜਵਾਨ ਦੇ ਪਿਤਾ ਅਸ਼ਰ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦੇ ਘਰ ਨੇੜੇ ਇਕ ਔਰਤ  ਨਾਲ ਉਸ ਦੇ ਨਾਜਾਇਜ਼ ਸੰਬੰਧ ਸਨ। ਜਦੋਂ ਉਸ  ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸਦਾ ਬੇਟਾ ਦੁਖੀ ਹੋ ਗਿਆ । ਉਸਨੇ ਦੁਪਹਿਰ ਨੂੰ ਆਪਣੇ ਆਪ ਨੂ  ਕਮਰੇ ਵਿੱਚ ਬੰਦ ਕਰ ਲਿਆ ਅਤੇ ਜ਼ਹਿਰੀਲੀ ਚੀਜ਼ ਨਿਗਲ ਲਈ। ਸਿਵਲ ਹਸਪਤਾਲ ਨੇ ਇਸ ਘਟਨਾ ਸਬੰਧੀ ਥਾਣਾ ਸ੍ਰੀ ਹਰਗੋਬਿਦਪੁਰ ਨੂੰ ਸੂਚਿਤ ਕੀਤਾ ਹੈ।

Leave a Reply

Your email address will not be published. Required fields are marked *