ਖੇਲੋ ਇੰਡੀਆ’ ਦੇ ਝੂਠੇ ਇਸ਼ਤਿਹਾਰ ਨੇ ਕਈ ਅਥਲੀਟਾਂ ਤੋਂ ਠੱਗਿਆ ਧਨ; ਸਪੋਰਟਸ ਅਥਾਰਿਟੀ ਆਵ੍ ਇੰਡੀਆ ਨੇ ਯੂਪੀ ਪੁਲਿਸ ਕੋਲ ਦਾਇਰ ਕਰਵਾਈ ਐੱਫ਼ਆਈਆਰ

ਖੇਲੋ ਇੰਡੀਆ’ ਦੇ ਝੂਠੇ ਇਸ਼ਤਿਹਾਰ ਨੇ ਕਈ ਅਥਲੀਟਾਂ ਤੋਂ ਠੱਗਿਆ ਧਨ; ਸਪੋਰਟਸ ਅਥਾਰਿਟੀ ਆਵ੍ ਇੰਡੀਆ ਨੇ ਯੂਪੀ ਪੁਲਿਸ ਕੋਲ ਦਾਇਰ ਕਰਵਾਈ ਐੱਫ਼ਆਈਆਰ

 

ਸਪੋਰਟਸ ਅਥਾਰਿਟੀ ਆਵ੍ ਇੰਡੀਆ (ਸਾਈ-SAI) ਨੂੰ ਦੇਸ਼ ਬੁਨਿਆਦੀ ਪੱਧਰ ਦੇ ਅਥਲੀਟਾਂ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਹਨ ਕਿ ਸੋਸ਼ਲ ਮੀਡੀਆ ਦੇ ਮੰਚਾਂ ਉੱਤੇ ਇੱਕ ਇਸ਼ਤਿਹਾਰ ਪੋਸਟ ਕੀਤਾ ਗਿਆ ਹੈ, ਜਿਸ ਵਿੱਚ 2021 ’ਚ ਹਰਿਆਣਾ ਦੇ ਪੰਚਕੂਲਾ ਵਿੱਚ ਆਯੋਜਿਤ ਹੋਣ ਵਾਲੀਆਂ ‘ਖੇਲੋ ਇੰਡੀਆ’ ਨਾਲ ਸਬੰਧਿਤ ਖੇਡਾਂ ਵਿੱਚ ਹਿੱਸਾ ਲੈਣ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਇਸ਼ਤਿਹਾਰ ਵਿੱਚ ਅਥਲੀਟਾਂ ਨੂੰ ‘ਖੇਲੋ ਇੰਡੀਆ’ ਦੇ ਕੈਂਪ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ 6,000 ਰੁਪਏ ਜਮ੍ਹਾਂ ਕਰਵਾਉਣ ਵਾਸਤੇ ਕਿਹਾ ਗਿਆ ਹੈ ਅਤੇ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਪਰੀਖਣਾਂ ਤੋਂ ਤੋਂ ਬਾਅਦ ‘ਖੇਲੋ ਇੰਡੀਆ’ ਦੀਆਂ ਖੇਡਾਂ ਵਿੱਚ ਹਿੱਸਾ ਲੈ ਸਕਣਗੇ। ਇਸ ਇਸ਼ਤਿਹਾਰ ਵਿੱਚ ਇੱਕ ਫ਼ੋਨ ਨੰਬਰ ਵੀ ਦਿੱਤਾ ਗਿਆ ਹੈ। ਇੱਕ ਉਮੀਦਵਾਰ ਬਣ ਕੇ ਸਪੋਰਟਸ ਅਥਾਰਿਟੀ ਆਵ੍ ਇੰਡੀਆ (SAI) ਨੇ ਇੱਕ ਅਜਿਹੇ ਵਿਅਕਤੀ ਦੇ ਬੈਂਕ ਖਾਤੇ ਦ ਵੇਰਵੇ ਹਾਸਲ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ, ਜੋ ਆਗਰਾ ਦਾ ਰਹਿਣ ਵਾਲਾ ਹੈ।

ਇਸ ਇਸ਼ਤਿਹਾਰ ਵਿੱਚ ਯੁਵਾ ਮਾਮਲੇ ਤੇ ਖੇਡ ਮੰਤਰਾਲੇ, ਸਪੋਰਟਸ ਅਥਾਰਿਟੀ ਆਵ੍ ਇੰਡੀਆ ਤੇ ਖੇਲੋ ਇੰਡੀਆ ਦੇ ਲੋਗੋ ਵੀ ਵਰਤੇ ਗਏ ਹਨ, ਜਿਸ ਨਾਲ ਕਈ ਅਥਲੀਟਾਂ ਨੇ ਗੁੰਮਰਾਹ ਹੋ ਕੇ ਇਸ ਨੂੰ ਇੱਕ ਸਰਕਾਰੀ ਇਸ਼ਤਿਹਾਰ ਸਮਝ ਲਿਆ ਹੈ।

 

ਸਪੋਰਟਸ ਅਥਾਰਿਟੀ ਆਵ੍ ਇੰਡੀਆ ਨੇ ਉੱਤਰ ਪ੍ਰਦੇਸ਼ ਪੁਲਿਸ ਕੋਲ ਇੱਕ ਐੱਫ਼ਆਈਆਰ ਦਾਇਰ ਕਰਵਾਈ ਹੈ ਤੇ ਇਸ ਮਾਮਲੇ ’ਚ ਤੁਰੰਤ ਕਾਰਵਾਈ ਕਰਨ ਲਈ ਆਖਿਆ ਹੈ। ‘ਖੇਲੋ ਇੰਡੀਆ’ ਇੱਕ ਸਰਕਾਰੀ ਯੋਜਨਾ ਹੈ ਤੇ ਅਥਲੀਟਾਂ ਨੂੰ ਇਸ ਵਿੱਚ ਭਾਗ ਲੈਣ ਲਈ ਕਿਸੇ ਧਨ ਦੀ ਕੋਈ ਅਦਾਇਗੀ ਕਰਨ ਦੀ ਜ਼ਰੂਰਤ ਨਹੀਂ ਹੈ। ਸਪੋਰਟਸ ਅਥਾਰਿਟੀ ਆਵ੍ ਇੰਡੀਆ /ਖੇਲੋ ਇੰਡੀਆ ਦੁਆਰਾ ਕੋਈ ਪਰੀਖਣ ਨਹੀਂ ਲਏ ਜਾਂਦੇ। ਐੱਸਜੀਐੱਫਆਈ/ਏਆਈਯੂ ਦੁਆਰਾ ਆਯੋਜਿਤ ਸਕੂਲ ਖੇਡਾਂ / ਯੂਨੀਵਰਸਿਟੀ ਖੇਡਾਂ ਵਿੱਚ ਅਥਲੀਟਾਂ ਦੀ ਕਾਰਗੁਜ਼ਾਰੀ ਦੇ ਆਧਾਰ ਉੱਤੇ ਹੀ ਅਥਲੀਟ ‘ਖੇਲੋ ਇੰਡੀਆ’ ਵਿੱਚ ਹਿੱਸਾ ਲੈਣ ਲਈ ਕੁਆਲੀਫ਼ਾਈ ਹੁੰਦੇ ਹਨ।

 

Leave a Reply

Your email address will not be published. Required fields are marked *