ਵਿਕਰਾਲ ਰੂਪ
ਤਾਂ ਭੁੱਖ ਦੇ ਦੇਖੇ
ਲੋਕਾਂ ਅੱਗੇ ਹੱਥ ਅੱੱਡਾਵੇ
ਸਾਹ ਮਿਲੇ
ਤਾਂ ਭੁੱਖ ਚਲੀ ਆਵੇ।
ਖੜੀ ਰਹੇ ਦਰਵਾਜ਼ੇ ਅੱਗੇ
ਜਦ ਤੱਕ ਸਾਨੂੰ
ਮੌਤ ਨਾ ਆਵੇ।
ਨਿੱਕਾ ਘੜਾ
ਢਿੱਡ ਹੈ ਸਾਡਾ।
ਪਲਟਾਈਏ
ਕਿੰਨੇ ਹੀ ਖੇਤਾਂ ਦੇ ਦਾਣੇ।
ਪਰ ਉਹ ਸਾਗਰ ਦੀ
ਮਸਤੀ ਮਾਣੇ।
ਖਾ ਕੇ ਕੁੱਝ ਥੋੜ੍ਹਾ ਬਹੁਤਾ
ਸ਼ਾਤ ਜਿਹੀ ਹੋ ਜਾਵੇ।
ਬਣ ਕੇ ਫਿਰ
ਤਕੜਾ ਰਾਕਸ਼
ਤਰ੍ਹਾਂ ਤਰ੍ਹਾਂ ਦੇ ਰੂਪ ਦਿਖਾਵੇ।
ਵਿਕਰਾਲ ਰੂਪ
ਤਾਂ ਭੁੱਖ ਦੇ ਦੇਖੇ
ਲੋਕਾਂ ਅੱਗੇ ਹੱਥ ਅੱੱਡਾਵੇ
ਪਰਦੇ ਇੱਜ਼ਤ ਦੇ ਸਾਰੇ
ਗੈਰਾਂ ਦੇ ਹੱਥ ਫੜਾਵੇ
ਲਾਜ