ਲੁਧਿਆਣਾ,(ਰੰਜਨਦੀਪ ਸੰਧੂ, ਅਮਰੀਕ ਮਠਾਰੁ):- ਸਿਹਤ ਵਿਭਾਗ ਦੀ ਟੀਮ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਟੀਮ ਦੇ ਮੈਂਬਰਾਂ ਨੇ ਲੁਧਿਆਣਾ ਵਿਚ ਗੰਨੇ ਦੇ ਰਸ ਤੋਂ ਬਿਨਾਂ ਨਕਲੀ ਗੁੜ ਤਿਆਰ ਕਰਨ ਵਾਲੀ ਫੈਕਟਰੀ ਫੜੀ । ਜ਼ਿਲ੍ਹਾ ਸਿਹਤ ਅਫਸਰ ਡਾ. ਰਾਜੇਸ਼ ਗਰਗ ਜੀ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੂ ਮਿਲੀ ਸੂਚਨਾ ਦੇ ਆਧਾਰ ਉਤੈ ਅੱਜ ਤਾਜ ਪੁਰ ਰੋਡ ਸਥਿਤ ਇਕ ਇਲਾਕੇ ਵਿਚ ਗੁੜ ਤਿਆਰ ਕਰਨ ਵਾਲੀ ਇਕ ਫੈਕਟਰੀ ਵਿਚ ਅਚਾਨਕ ਛਾਪੇਮਾਰੀ ਕੀਤੀ ਅਤੇ ਕਥਿਤ ਤੌਰ ਉਤੈ ਨਕਲੀ ਗੁੜ ਤਿਆਰ ਕਰਦਿਆਂ ਨੂੰ ਮੌਕੇ ਤੇ ਫੜ ਲਿਆ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਜਿਸ ਵਿਚ ਖੁਰਾਕ ਸੁਰੱਖਿਆ ਅਫਸਰ ਰਾਸ਼ੂ ਮਹਾਜਨ ਅਤੇ ਡਾ. ਤਰੁਣ ਬਾਂਸਲ ਸ਼ਾਮਲ ਸਨ ਨੇ ਜ਼ਿਲ੍ਹਾ ਸਿਹਤ ਅਫਸਰ ਦੀ ਅਗਵਾਈ ਹੇਠ ਗੁੜ ਤਿਆਰ ਕਰਨ ਲਈ ਫੈਕਟਰੀ ਵਿਚ ਪਿਆ ਪੁਰਾਣਾ ਗੁੜ, ਖੰਡ, ਰੰਗ ਅਤੇ ਹੋਰ ਕੱਚਾ ਮਾਲ ਬਰਾਮਦ ਕੀਤਾ, ਜਿਸ ਵਿਚ ਤਾਜ਼ਾ ਤਿਆਰ ਕੀਤਾ 7 ਕੁਵਿੰਟਲ ਗੁੜ, 14 ਕੁਵਿੰਟਲ ਕੱਚਾ ਮਾਲ ਅਤੇ 15 ਕੁਵਿੰਟਲ ਖੰਡ ਅਤੇ ਰੰਗ ਸ਼ਾਮਲ ਹੈ, ਜਿਸ ਨੂੰ ਆਪਸ ਵਿਚ ਮਿਲਾ ਕੇ ਗੁੜ ਤਿਆਰ ਕੀਤਾ ਜਾਂਦਾ ਸੀ।

