ਕੈਨੇਡਾ ਤਕਰੀਬਨ 4 ਲੱਖ ਤੋਂ ਵੱਧ ਪਰਵਾਸੀਆਂ ਨੂੰ ਦੇਵੇਗਾ ਐਂਟਰੀ ਅਤੈ ਵੀਜ਼ਾ

(ਰੰਜਨਦੀਪ ਸੰਧੂ,ਅਮਰੀਕ ਮਠਾਰੁ)ਸਾਲ 2021 ਵਿੱਚ ਕੈਨੇਡਾ 4 ਲੱਖ  ਨਵੇਂ ਪਰਵਾਸੀਆਂ ਨੂੰ ਆਪਣੇ ਮੁਲਕ ਵਿੱਚ ਐਂਟਰੀ ਦੇਵੇਗਾ। ਇਸ ਤੋਂ ਪਹਿਲਾਂ ਪਰਵਾਸੀਆਂ ਲਈ ਗਿਣਤੀ ਦਾ ਇੱਕ ਸਾਲ ਦਾ ਅੰਕੜਾ 3 ਲੱਖ ਰਿਹਾ ਹੈ।

2022 ਤੱਕ ਇਹ ਅੰਕੜਾ 4 ਲੱਖ 1 ਹਜ਼ਾਰ ਅਤੇ 2023 ਤੱਕ 4 ਲੱਖ 20 ਹਜ਼ਾਰ ਹੋ ਜਾਵੇਗਾ।

ਕੈਨੇਡਾ ਲਈ ਨਵੇਂ ਪਰਵਾਸੀਆਂ ਵਿੱਚ ਬਹੁਤੀ ਗਿਣਤੀ ਭਾਰਤੀਆਂ ਦੀ ਹੋਵੇਗੀ। ਹਾਲਾਂਕਿ ਲੰਘੇ 3-4 ਸਾਲਾਂ ਵਿੱਚ ਭਾਰਤੀਆਂ ਦੀ ਗਿਣਤੀ ਕੈਨੇਡਾ ਦੇ ਮਾਮਲੇ ਵਿੱਚ ਵਧੀ ਹੈ।

ਸਾਲ 2016 ਵਿੱਚ ਭਾਰਤੀ ਪਰਵਾਸੀਆਂ ਦੀ ਗਿਣਤੀ 39 ਹਜ਼ਾਰ 340 ਰਹੀ ਅਤੇ ਸਾਲ 2019 ਵਿੱਚ ਇਹ ਗਿਣਤੀ 86 ਹਜ਼ਾਰ ਰਹਿ ਚੁੱਕੀ ਹੈ। 2016 ਤੋਂ 2019 ਤੱਕ ਇਹ ਉਛਾਲ 100 ਫ਼ੀਸਦੀ ਦਾ ਹੈ।

ਭਾਰਤੀ ਪਰਵਾਸੀਆਂ ਦੀ ਕੈਨੇਡਾ ਵਿੱਚ ਵੱਡੇ ਪੱਧਰ ਉੱਤੇ ਐਂਟਰੀ ਪਿੱਛੇ ਮੁੱਖ ਕਾਰਨ ਅਮਰੀਕਾ ਦੀਆਂ ਨੀਤੀਆਂ ਅਤੇ ਆਈਟੀ ਤੇ ਸਿਹਤ ਖ਼ੇਤਰ ਨਾਲ ਜੁੜੇ ਲੋਕਾਂ ਦੀ ਕਮੀ ਹੋਣਾ ਹੈ।

ਇਸ ਦੇ ਨਾਲ ਹੀ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਪੜ੍ਹਾਈ ਲਈ ਜਾਣ ਦੇ ਮਾਮਲੇ ਵਿੱਚ ਵੀ ਵਾਧਾ ਹੋਇਆ। 2016 ਤੋਂ 2019 ਤੱਕ ਇਹ ਵਾਧਾ 250 ਤੋਂ 300 ਫੀਸਦੀ ਹੈ।

Leave a Reply

Your email address will not be published. Required fields are marked *