ਬਟਾਲਾ (ਅਮਰੀਕ ਮਠਾਰੂ, ਰੰਜਨਦੀਪ ਸੰਧੂ) ਅੱਜ ਬਟਾਲਾ ਪੁਲਿਸ ਲਾਈਨ ਵਿਖੇ ਐਸ ਐਸ ਪੀ ਸ੍ਰ ਰਸ਼ਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਥਾਣਾ ਘੁੰਮਣ ਦੇ ਐਸ ਐਚ ਓ ਸੁਰਿੰਦਰ ਸਿੰਘ ਨੇ ਰਾਤ ਵੇਲੇ ਨਾਕਾ ਲਗਾਇਆ ਹੋਇਆ ਸੀ ਤੇ ਇਕ ਪਜੈਰੋ ਗੱਡੀ ਆਈ ਜਿਸ ਨੂੰ ਰੋਕਣ ਲਈ ਇਸ਼ਾਰਾ ਕੀਤਾ ਤਾਂ ਉਨ੍ਹਾਂ ਗੱਡੀ ਭਜਾ ਲਈ ਤੇ ਪੁਲਿਸ ਤੇ ਫਾਇਰਿੰਗ ਕੀਤੀ ਜਿਸ ਦੋਰਾਨ ਦੋ ਲੋਕ ਭੱਜਣ ਵਿੱਚ ਸਫਲ ਹੋ ਗਏ ਅਤੇ ਦੋ ਨੂੰ ਗਿ੍ਫ਼ਤਾਰ ਕਰਨ ਲਿਆ ਗਿਆ ਹੈ। ਜਿੰਨਾਂ ਦੀ ਪਹਿਚਾਣ ਐਸਟੈਲਣਜੀਤ ਅਤੇ ਹਿਮੰਤ ਸਿੰਘ ਦੇ ਰੂਪ ਵਿੱਚ ਹੋਈ ਹੈ। ਹਿਮੰਤ ਸਿੰਘ ਗੈਂਗ ਦਾ ਸਰਗਰਮ ਮੈਂਬਰ ਹੈ ਅਤੇ ਐਸਟੈਲਣਜੀਤ ਤੇ ਪਹਿਲਾਂ ਹੀ ਦੋ ਮੁਕੱਦਮੇ ਰਹੇ ਹਨ। ਇਹਨਾਂ ਦੀ ਤਲਾਸ਼ੀ ਦੋਰਾਨ ਦੋ ਰੀਵਾਲਵਰ 32ਬੋਰ ਅਤੇ ਇੱਕ ਪਿਸਟਲ ਇਟਲੀ ਮੇਕ ਮਿਲੀ ਹੈ । ਦੋ ਗੈਂਗ ਮੈਂਬਰ ਭੱਜੇ ਹਨ ਉਹਨਾਂ ਨੂੰ ਝੱਲਦੀ ਹੀ ਗਿ੍ਫ਼ਤਾਰ ਕਰਨ ਲਿਆ ਜਾਵੇਗਾ।।
ਜ਼ਿਲ੍ਹਾ ਬਟਾਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ। ਲਾਰੇਂਸ ਬਿਸ਼ਨੋਈ ਗੈਂਗ ਦੇ ਦੋ ਮੈਂਬਰ ਅਸਲੇ ਸਮੇਤ ਗਿ੍ਫ਼ਤਾਰ।
ਜ਼ਿਲ੍ਹਾ ਬਟਾਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ। ਲਾਰੇਂਸ ਬਿਸ਼ਨੋਈ ਗੈਂਗ ਦੇ ਦੋ ਮੈਂਬਰ ਅਸਲੇ ਸਮੇਤ ਗਿ੍ਫ਼ਤਾਰ।